Home Uncategorized ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਦੇ ਸਹਿਯੋਗ ਨਾਲ ਪਿੰਡ ਪੋਨਾ ਤਰੱਕੀ ਦੀ ਰਾਹ...

ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਦੇ ਸਹਿਯੋਗ ਨਾਲ ਪਿੰਡ ਪੋਨਾ ਤਰੱਕੀ ਦੀ ਰਾਹ ਤੇ – ਪ੍ਰਧਾਨ ਕੁਲਵੰਤ ਪੋਨਾ

22
0


ਜਗਰਾਉ, 11 ਅਗਸਤ (ਭਗਵਾਨ ਭੰਗੂ – ਲਿਕੇਸ਼ ਸ਼ਰਮਾ) : ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋ ਸੂਬੇ ਚ ਜਮੀਨੀ ਪੱਧਰ ਤੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਹਰ ਪਿੰਡ ਦੋ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਸਕੀਮਾਂ ਦਾ ਲਾਹਾ ਲੈ ਰਹੇ ਹਨ,ਹਲਕਾ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਦੇ ਯਤਨਾ ਸਦਕਾ ਪਿੰਡ ਪੋਨਾ ਵਿਖੇ ਹੱਡਾ ਰੂੜੀ ਦਾ ਕੰਮ ਨੇਪਰੇ ਚੜਿਆ,ਅਤੇ ਚਾਰ ਦੀਵਾਈ ਕਰਕੇ ਛਾਦਾਰ ਅਤੇ ਫਲਾਦਾਰ ਬੂਟੇ ਲਾਏ ਗਏ,ਪਾਰਟੀ ਦੇ ਪ੍ਰਧਾਨ ਕੁਲਵੰਤ ਸਿੰਘ ਪੋਨਾ ਨੇ ਕਿਹਾ ਕਿ ਮਾਨ ਸਰਕਾਰ ਜਮੀਨੀ ਪੱਧਰ ਤੇ ਲੋਕਾ ਨੂੰ ਸਹੂਲਤਾ ਦੇਣ ਲਈ ਵਚਨਬੱਧ ਹੈ,ਸਰਕਾਰ ਵੱਲੋ ਪਿੰਡਾ ਦੀ ਨੁਹਾਰ ਬਦਲਣ ਲਈ ਵਿਸੇਸ ਉਪਰਾਲੇ ਕੀਤੇ ਜਾ ਰਹੇ ਹਨ । ਇਸ ਮੌਕੇ ਪ੍ਰਧਾਨ ਕੁਲਵੰਤ ਸਿੰਘ ਪੋਨਾ ਅਤੇ ਤੇਜਿੰਦਰ ਸਿੰਘ ਨੇ ਦੱਸਿਆ ਕਿ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਦੇ ਸਹਿਯੋਗ ਨਾਲ ਪਿੰਡ ਪੋਨਾ ਵਿਖੇ 19 ਗਲੀਆ ਇੰਟਰਲਾਕ ਟਾਇਲਾਂ, ਪਿੰਡ ਵਿੱਚ ਸੀਵੇਰਜ, ਖੇਡ ਪਾਰਕ ਵਿੱਚ ਚ ਓਪਨ ਜਿੰਮ, ਅਤੇ ਸਮਸਾਨ ਘਾਟ ਚ ਸੀਮਿੰਟ ਦੀਆ ਕੁਰਸੀਆ ਆਦਿ ਕੰਮਾਂ ਦੇ ਨਾਲ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਛੱਪੜ ਬਣਾਇਆ ਗਿਆ ਹੈ। ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਭੌਰੋਸਾ ਦਿਵਾਇਆ ਕੇ ਪਿੰਡ ਪੋਨਾ ਜਗਰਾਉ ਹਲਕੇ ਦਾ ਮੋਹਰੀ ਪਿੰਡ ਬਣਾਇਆ ਜਾਵੇਗਾ।ਇਸ ਮੌਕੇ ਪ੍ਰਧਾਨ ਕੁਲਵੰਤ ਸਿੰਘ,ਤੇਜਿੰਦਰ ਸਿੰਘ,ਰਣਜੋਧ ਸਿੰਘ,ਪ੍ਰੀਤਮ ਦਾਸ,ਜਗਰੂਪ ਸਿੰਘ,ਨਿਰਮਲ ਸਿੰਘ ਬਾਬਾ,ਜਗਰੂਪ ਸਿੰਘ ਆਦਿ ਹਾਜਰ ਸਨ ।