Home Health ਨੇਕੀ ਫਾਊਂਡੇਸ਼ਨ ਨੇ ਕੰਨਫੈਡਰੇਸ਼ਨ ਆਫ ਚੈਲੇਂਜ਼ਡ ਪਰਸਨਜ਼ ਦੇ ਸਹਿਯੋਗ ਨਾਲ ਲਗਾਇਆ ਅਲਿਮਕੋ...

ਨੇਕੀ ਫਾਊਂਡੇਸ਼ਨ ਨੇ ਕੰਨਫੈਡਰੇਸ਼ਨ ਆਫ ਚੈਲੇਂਜ਼ਡ ਪਰਸਨਜ਼ ਦੇ ਸਹਿਯੋਗ ਨਾਲ ਲਗਾਇਆ ਅਲਿਮਕੋ ਦਾ ਅਸੈੱਸਮੈਂਟ ਕੈੰਪ

39
0

400 ਤੋਂ ਵੱਧ ਦਿਵਿਅੰਗ ਵਿਅਕਤੀਆਂ ਨੂੰ ਮਿਲਣਗੇ ਮੁਫ਼ਤ ਮੋਟਰ ਟਰਾਈ ਸਾਈਕਲ, ਵ੍ਹੀਲ ਚੇਅਰ, ਸਮਾਰਟ ਫ਼ੋਨ ਅਤੇ ਹੋਰ ਉਪਕਰਨ

ਬੁਢਲਾਡਾ, 10 ਜੂਨ (ਜਸਵੀਰ ਕਣਕਵਾਲ), ਬੀਤੇ ਦਿਨੀਂ ਜ਼ਿਲ੍ਹੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਦੁਆਰਾ ਕੰਨਫੈਡਰੇਸ਼ਨ ਫਾਰ ਚੈਲੰਜ਼ਡ ਪਰਸਨਜ (ਰਜਿ),ਪੰਜਾਬ, ਹੈੱਡ ਆਫ਼ਿਸ ਸੁਨਾਮ ਦੇ ਸਹਿਯੋਗ ਨਾਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ (ਭਾਰਤ ਸਰਕਾਰ) ਅਤੇ ਦਿਵਿਆਂਗਜਨ ਸਸ਼ਕਤੀਕਰਣ ਵਿਭਾਗ ਦੀ ਐਡਿਪ ਯੋਜਨਾ ਦੇ ਅਧੀਨ ਦਿਵਿਆਂਗਜਨਾਂ ਨੂੰ ਮੁਫ਼ਤ ਸਹਾਇਕ ਉਪਕਰਨ ਵੰਡ ਲਈ ਭਾਰਤੀਯ ਕਰਿਤ੍ਰਮ ਅੰਗ ਨਿਰਮਾਣ ਨਿਗਮ (ਅਲਿਮਕੋ), ਮੌਹਾਲੀ (ਪੰਜਾਬ) ਦਾ ਦੋ ਰੋਜ਼ਾ ਅਸੈੱਸਮੈਂਟ ਕੈੰਪ ਸਥਾਨਕ ਚਿਲਡਰਨ ਮੈਮੋਰੀਅਲ ਪੰਚਾਇਤੀ ਧਰਮਸ਼ਾਲਾ ਵਿਖੇ ਲਗਾਇਆ ਗਿਆ, ਜਿੱਥੇ ਜ਼ਿਲ੍ਹਾ ਮਾਨਸਾ ਸਮੇਤ ਪੰਜਾਬ ਭਰ ਤੋਂ ਵੱਖ ਵੱਖ ਜ਼ਿਲ੍ਹਿਆਂ ਦੇ 400 ਤੋਂ ਵੱਧ ਦਿਵਿਅੰਗ ਲੋਕ ਪਹੁੰਚੇ। ਅਲਿਮਕੋ ਟੀਮ ਦੇ ਡਾਕਟਰ ਦਯਾਨੰਦ ਅਤੇ ਮੈਡਮ ਮੁਕੇਸ਼ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਇਹਨਾਂ ਸਾਰੇ ਲਾਭਪਾਤਰੀਆਂ ਦੇ ਡਾਕੂਮੈਂਟ ਵੈਰੀਫਿਕੇਸ਼ਨ ਦੇ ਨਾਲ ਨਾਲ ਨਕਲੀ ਅੰਗਾਂ ਲਈ ਮਾਪ ਅਤੇ ਸਰੀਰਕ ਜਾਂਚ ਵੀ ਅਲਿਮਕੋ ਟੀਮ ਵੱਲੋਂ ਕੀਤੀ ਗਈ ਹੈ ਅਤੇ ਯੋਗ ਵਿਅਕਤੀਆ ਨੂੰ ਉਹਨਾਂ ਦੀ ਜ਼ਰੂਰਤ ਦੇ ਅਨੁਸਾਰ ਸਮਾਨ ਲਈ ਆਨਲਾਈਨ ਫਾਰਮ ਭਰੇ ਗਏ ਹਨ। ਕੰਨਫੈਡਰੇਸ਼ਨ ਫਾਰ ਚੈਲੰਜ਼ਡ ਪਰਸਨਜ ਸੁਨਾਮ ਦੇ ਪ੍ਰਧਾਨ ਸਤੀਸ਼ ਗੋਇਲ ਅਤੇ ਉੱਪ ਪ੍ਰਧਾਨ ਪ੍ਰਵੀਨ ਕੁਮਾਰ ਨੇ ਕਿਹਾ ਕਿ ਕੈੰਪ ਦੀ ਪ੍ਰਬੰਧਕ ਟੀਮ ਨੇਕੀ ਫਾਉਂਡੇਸ਼ਨ ਵੱਲੋਂ ਰਜਿਸ਼ਟਰੇਸ਼ਨ, ਜਗ੍ਹਾ ਤੋਂ ਲੈਕੇ ਲੰਗਰ ਪਾਣੀ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਜਿਸ ਸਦਕਾ ਕਿਸੇ ਵੀ ਵਿਅਕਤੀ ਨੂੰ ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਨੇਕੀ ਟੀਮ ਨੇ ਦੱਸਿਆ ਕਿ ਕੈੰਪ ਦੇ ਪ੍ਰਬੰਧ ਵਿੱਚ ਸ਼ਹਿਰ ਦੇ ਲੋਕਾਂ ਅਤੇ ਸੰਸਥਾਵਾਂ ਜਿਵੇਂ ਕਿ ਪੰਜਾਬੀ ਬਰਾਦਰੀ ਸਭਾ, ਬੀਕਾਨੇਰ ਮਿਸ਼ਠਾਨ ਭੰਡਾਰ, ਸ਼ੈਂਟੀ ਛਾਬੜਾ, ਟਿੰਕੂ ਪੰਜਾਬ ਆਦਿ ਦਾ ਪੂਰਨ ਸਹਿਯੋਗ ਰਿਹਾ। ਉਹਨਾਂ ਕਿਹਾ ਕਿ ਆਉਣ ਵਾਲੇ ਦੋ ਮਹੀਨਿਆਂ ਤੱਕ ਇਹਨਾਂ ਸਾਰੇ 400 ਤੋਂ ਵੱਧ ਦਿਵਿਆਂਗਾ ਨੂੰ ਮੁਫ਼ਤ ਮੋਟਰ ਟਰਾਈ ਸਾਈਕਲ, ਟਰਾਈ ਸਾਈਕਲ, ਵ੍ਹੀਲ ਚੇਅਰ, ਸਮਾਰਟ ਫ਼ੋਨ ਕੰਨਾਂ ਦੀਆਂ ਮਸ਼ੀਨਾਂ, ਨਕਲੀ ਅੰਗ, ਕੈਲੀਪਰ ਅਤੇ ਹੋਰ ਉਪਕਰਨ ਵੰਡੇ ਜਾਣਗੇ। ਉਹਨਾਂ ਕੈੰਪ ਵਿੱਚ ਸਹਿਯੋਗ ਲਈ ਜ਼ਿਲ੍ਹਾ ਪ੍ਰਸ਼ਾਸਨ , ਸਮਾਜਿਕ ਸੁਰੱਖਿਆ ਵਿਭਾਗ ਅਤੇ ਰੈੱਡ ਕਰਾਸ ਸੁਸਾਇਟੀ ਮਾਨਸਾ ਦਾ ਧੰਨਵਾਦ ਕੀਤਾ। ਇਸ ਮੌਕੇ ਨੇਕੀ ਟੀਮ ਤੋਂ ਇਲਾਵਾ ਅਲਿਮਕੋ ਟੀਮ, ਸੁਨਾਮ ਤੋਂ ਓਮ ਪ੍ਰਕਾਸ਼ ਬਾਂਸਲ, ਅਤਿੰਦਰ ਜੈਨ, ਸੁਮਿਤ ਜੈਨ, ਪਿਆਰਾ ਸਿੰਘ, ਗੁਰਮੀਤ ਸਿੰਘ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here