ਜਗਰਾਉਂ, 11 ਅਗਸਤ (ਮੋਹਿਤ ਜੈਨ) : ਜਗਰਾਉਂ ਦੇ ਨੌਜਵਾਨਾਂ ਵੱਲੋਂ ਸਮਾਜ ਸੇਵੀ ਸੰਸਥਾ ਕਰ ਭਲਾ ਹੋ ਭਲਾ ਸੁਸਾਇਟੀ ਵੱਲੋਂ ਹਰ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਦਿਤੇ ਜਾ ਰਹੇ ਰਾਸ਼ਨ ਦੀ ਲੜੀ ਤਹਿਤ ਐਤਵਾਰ ਨੂੰ ਸਥਾਨਕ ਅਰੋੜਾ ਪ੍ਰਾਪਰਟੀ ਐਡਵਾਈਜਰ ਵਿਖੇ ਕਰਵਾਏ ਗਏ 50 ਵੇਂ ਸਮਾਗਮ ਵਿੱਚ 50 ਪਰਿਵਾਰਾਂ ਨੂੰ ਸੁੱਕਾ ਰਾਸ਼ਨ ਦਿੱਤਾ ਗਿਆ।ਇਸ ਮੌਕੇ ਸੋਸਾਇਟੀ ਦੇ ਚੇਅਰਮੈਨ ਅਮਿਤ ਅਰੋੜਾ ਅਤੇ ਪ੍ਰਧਾਨ ਰਜਿੰਦਰ ਜੈਨ ਕਾਕਾ ਨੇ ਸੁਸਾਇਟੀ ਵੱਲੋਂ 50 ਮਹੀਨੇ ਪੂਰੇ ਹੋਣ ਤੇ ਸਾਰੇ ਹੀ ਦਾਨੀ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ। ਇਸੇ ਤਰ੍ਹਾਂ ਸੁਸਾਇਟੀ ਦੇ ਨਾਲ ਜੁੜਨ ਲਈ ਅਪੀਲ ਕੀਤੀ ਅਤੇ ਉਨ੍ਹਾਂ ਦੱਸਿਆ ਕਿ ਹਰ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਤੇ ਲੋੜਵੰਦ ਵਿਅਕਤੀਆਂ ਨੂੰ ਭਰ ਪੇਟ ਖਾਣਾ 10 ਰੁਪਏ ਵਿੱਚ ਮੁਹਈਆ ਕਰਵਾਉਣ ਲਈ ਰੋਜਾਨਾ ਰਸੋਈ ਚਲਾਈ ਜਾ ਰਹੀ ਹੈ ਜਿਸ ਵਿੱਚ ਸ਼ਹਿਰ ਵਾਸੀਆਂ ਵੱਲੋਂ ਭਰਪੂਰ ਯੋਗਦਾਨ ਮਿਲ ਰਿਹਾ ਹੈ ਉਹਨਾਂ ਦੱਸਿਆ ਕਿ ਸੁਸਾਇਟੀ ਵੱਲੋਂ ਕਈ ਗ਼ਰੀਬ ਪਰਿਵਾਰਾਂ ਨੂੰ ਮੈਡੀਕਲ ਦਵਾਈ ਦੀ ਸੇਵਾ ਵੀ ਕੀਤੀ ਜਾ ਰਹੀ ਹੈ।ਇਸ ਮੌਕੇ ਡਾਕਟਰ ਅਸ਼ੋਕ ਗੁਪਤਾ ਯੂ ਐਸ ਏ,ਕੁਲਵਿੰਦਰ ਸਿੰਘ ਬਾਬਾ ਹੀਰਾ ਸਿੰਘ ਹਸਪਤਾਲ ਵਾਲੇ,ਕੈਪਟਨ ਨਰੇਸ਼ ਵਰਮਾ,ਸੋਸਾਇਟੀ ਦੇ ਸੈਕਟਰੀ ਨਨੇਸ਼ ਗਾਂਧੀ,ਕੈਸ਼ੀਅਰ ਨਰੇਸ਼ ਕਟਾਰੀਆ,ਵਿਸ਼ਾਲ ਸ਼ਰਮਾ,ਸਾਹਿਲ ਗੁਪਤਾ,ਕਮਲ ਗੁਪਤਾ,ਭੁਪਿੰਦਰ ਸਿੰਘ ਮੁਰਲੀ ਆਦਿ ਹਾਜ਼ਰ ਸਨ।