ਜਗਰਾਉਂ,10 ਜੂਨ (ਭਗਵਾਨ ਭੰਗੂ-ਲਿਕੇਸ਼ ਸ਼ਰਮਾ) : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਐੱਸ ਆਰ ਕਲੇਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਪ੍ਰਸਾਸ਼ਨ ਐਨ ਆਰ ਆਈ ਦੀ ਕੋਠੀ ਤੇ ਹੋਏ ਕਬਜੇ ਦੀ ਡੂੰਘਾਈ ਨਾਲ ਜਾਂਚ ਕਰੇ ਕਿ ਕੋਠੀ ਦਾ ਅਸਲ ਮਾਲਕ ਕੌਣ ਹੈ।ਕੋਠੀ ਕਿਸ ਵਿਅਕਤੀ ਵੱਲੋਂ ਕਿਰਾਏ ਤੇ ਦਿੱਤੀ ਗਈ ਸੀ।ਕਿਸ ਨਾਲ ਤੇ ਕਦੋਂ ਇਕਰਾਰ ਨਾਮਾ ਹੋਇਆ ਤੇ ਇਸ ਦਾ ਕਿਰਾਇਆ ਕੌਣ ਲੈ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਕੋਠੀ ਦੇ ਰਸਤੇ ਤੇ ਜੋ ਸੜਕ ਬਣਾਈ ਗਈ ਹੈ।ਉਸ ਸਬੰਧੀ ਨਗਰ ਕੌਂਸਲ ਵੱਲੋਂ ਰੈਜੂਲੂਸ਼ਨ ਕਦੋਂ ਪਾਸ ਹੋਇਆ ਟੈਂਡਰ ਕਦੋਂ ਲੱਗੇ ਅਤੇ ਕੰਮ ਕਦੋਂ ਤੇ ਕਿਸ ਨੂੰ ਅਲਾਟ ਕੀਤਾ ਗਿਆ ਸੀ ਅਤੇ ਕਿਸ ਏਜੰਸੀ ਜਾਂ ਠੇਕੇਦਾਰ ਨੇ ਕੰਮ ਕੀਤਾ ਹੈ।ਇਸ ਕੋਠੀ ਉਪਰ ਬਿਜਲੀ ਦਾ ਮੀਟਰ ਕਿਸ ਦੇ ਨਾਮ ਤੇ ਕਦੋਂ ਲਗਾਇਆ ਗਿਆ ਸੀ। ਇਸ ਸਭ ਦੀ ਜਾਂਚ ਜਲਦ ਕੀਤੀ ਜਾਵੇ ਤਾ ਜੋਂ ਵੀ ਅਧਿਕਾਰੀ ਤੇ ਕੋਠੀ ਤੇ ਕਬਜਾ ਕਰਨ ਵਾਲਾ ਦੋਸ਼ੀ ਪਾਇਆ ਜਾਂਦਾ ਹੈ।ਉਸ ਉਪਰ ਸਖ਼ਤ ਕਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਕੋਠੀ ਨੂੰ ਖਾਲੀ ਕਰਵਾ ਕੇ ਇਸ ਦਾ ਕਬਜਾ ਅਸਲ ਮਾਲਕ ਨੂੰ ਦਿੱਤਾ ਜਾਵੇ।ਇਸ ਮੌਕੇ ਐੱਸ ਆਰ ਕਲੇਰ ਨੇ ਲੰਮੇ ਸਮੇਂ ਤੋਂ ਪੰਜਾਬ ਚੋਂ ਬਾਹਰ ਰਹਿ ਰਹੇ ਐਨ ਆਰ ਆਈ ਪਰਿਵਾਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪੋ ਆਪਣੀਆਂ ਪ੍ਰਾਪਰਟੀਆਂ ਦੀ ਦੇਖਭਾਲ ਆਪਣੀ ਨਿਗਰਾਨੀ ਹੇਠ ਰੱਖਣ ਤੇ ਕਿਸੇ ਜੁੰਮੇਵਾਰ ਇਮਾਨਦਾਰ ਵਿਅਕਤੀ ਨੂੰ ਹੀ ਪੂਰੀ ਕਾਗਜ਼ੀ ਕਾਰਵਾਈ ਕਰ ਕੇ ਇਸ ਦੀ ਜਿੰਮੇਵਾਰੀ ਸੌਂਪਣ, ਕਿਉਂਕਿ ਹੁਣ ਪੰਜਾਬ ਵਿੱਚ ਐਨ ਆਰ ਆਈਜ਼ ਦੀਆਂ ਜਾਇਦਾਦਾਂ ਤੇ ਕਬਜੇ ਕਰਨ ਦਾ ਰੂਝਾਨ ਸਿਖਰਾਂ ਤੇ ਹੈ।