ਗੁਰੂ ਹਰਸਹਾਏ(ਬਿਊਰੋ) ਗੁਰੂਹਰਸਹਾਏ ਥਾਣਾ ਲੱਖੋ ਕੇ ਬਹਿਰਾਮ ਅਧੀਨ ਆਉਂਦੇ ਪਿੰਡ ਕੋਟ ਸ਼ਿੰਗਾਰ ਸਿੰਘ ਵਾਲਾ ਵਿਖੇ ਹੋਏ ਸੜਕੀ ਹਾਦਸੇ ਵਿੱਚ ਇਕ ਦੀ ਮੋਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਜਲਾਲਾਬਾਦ ਦੇ ਨਜ਼ਦੀਕ ਪਿੰਡ ਕੱਟੀਆਂ ਵਾਲਾ ਦੇ ਔਰਤਾਂ ਤੇ ਮਰਦ ਇਕ ਪੀਟਰ ਰੇਹੜਾ ਤੇ ਸਵਾਰ ਹੋ ਕੇ ਮੱਲਾ ਵਾਲਾ ਵਿਖੇ ਕਿਸੇ ਸਮਾਗਮ ਵਿੱਚ ਚੱਲੇ ਸਨ ਤੇ ਗਜ਼ਨੀ ਵਾਲਾ ਮੋੜ ਦੇ ਨਜ਼ਦੀਕ ਮੋਟਰਸਾਈਕਲ ਸਵਾਰ ਨੂੰ ਬਚਾਉਂਦਾ ਹੋਇਆ ਉਵਰ ਸਪੀਡ ਤੇ ਉਵਰ ਲੋਡ ਸਵਾਰੀਆਂ ਨਾਲ ਭਰਿਆਂ ਪੀਟਰ ਰੇਹੜਾ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਵਿੱਚ ਇਕ ਔਰਤ ਕਸ਼ਮੀਰੋ ਬਾਈ (65) ਦੀ ਮੌਤ ਹੋ ਗਈ ਤੇ ਬਾਕੀ ਗੰਭੀਰ ਹਾਲਤ ਵਿੱਚ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਗੁਰੂਹਰਸਹਾਏ ਸਿਵਲ ਹਸਪਤਾਲ ਅੰਦਰ ਦਾਖ਼ਲ ਕਰਵਾਇਆ ਗਿਆ ਹੈ।ਇਸ ਮੌਕੇ ਜਾਣਕਾਰੀ ਦਿਨ ਐਸਐਮਓ ਡਾ ਕਰਨਵੀਰ ਕੌਰ ਨੇ ਕਿਹਾ ਕਿ ਸਵੇਰੇ ਗਿਆਰਾਂ ਵਜੇ ਦੇ ਕਰੀਬ ਸੂਚਨਾ ਮਿਲੀ ਸੀ ਕਿ ਗਜਨੀ ਵਾਲਾ ਮੋੜ ਦੇ ਕੋਲ ਇੱਕ ਬਹੁਤ ਵੱਡਾ ਸੜਕ ਹਾਦਸਾ ਹੋ ਗਿਆ ਹੈ ਜਿਸ ਵਿਚ ਕਾਫ਼ੀ ਲੋਕ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਨੂੰ ਕਿ ਸਿਵਲ ਹਸਪਤਾਲ ਇਲਾਜ ਦੇ ਲਈ ਲਿਆਂਦੇ ਗਏ ਜਿੱਥੇ ਉਨ੍ਹਾਂ ਦੀ ਹਾਲਤ ਜ਼ਿਆਦਾ ਗੰਭੀਰ ਹੁੰਦਿਆਂ ਦੇਖ 15 ਜ਼ਖ਼ਮੀਆਂ ਨੂੰ ਇਲਾਜ ਦੇ ਲਈ ਫਰੀਦਕੋਟ ਮੈਡੀਕਲ ਕਾਲਜ ਵਿਖੇ ਰੈਫਰ ਕਰ ਦਿੱਤਾ ਗਿਆ ਹੈ ਜਿਨ੍ਹਾਂ ਵਿਚੋਂ ਦੋ ਦੀ ਹਾਲਤ ਕਾਫੀ ਗੰਭੀਰ ਹੈ । ਇਸ ਮੌਕੇ ਜ਼ਖ਼ਮੀ ਵਿਅਕਤੀਆਂ ਅਨੁਸਾਰ ਪੀਟਰ ਰੇਹੜਾ ਵਿੱਚ 22 ਦੇ ਕਰੀਬ ਔਰਤਾਂ ਤੇ ਮਰਦ ਸਵਾਰ ਸਨ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਥਾਣਾ ਲੱਖੋ ਕੇ ਬਹਿਰਾਮ ਦੇ ਮੁਖੀ ਬਚਨ ਸਿੰਘ ਨੇ ਦੱਸਿਆ ਕਿ ਜਲਾਲਾਬਾਦ ਵਾਲਿਉ ਪਾਸੇ ਤੋਂ ਆ ਰਿਹਾ ਸੀ ਮੋਟਰਸਾਇਕਲ ਸਵਾਰ ਨੂੰ ਬਚਾਉਣ ਲੱਗਿਆ ਹਾਦਸਾ ਵਾਪਰਿਆ ਹੈ ਤੇ ਇੱਕ ਦੀ ਮੌਤ ਹੋ ਗਈ ਹੈ ।