ਜਗਰਾਉਂ,(ਰਾਜੇਸ਼ ਜੈਨ-ਭਗਵਾਨ ਭੰਗੂ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਗਵਾੜ ਲੋਪੋ ਜਗਰਾਉਂ ਦੀ ਹੋਈ ਚੋਣ ਦੌਰਾਨ ਬਲਵੀਰ ਸਿੰਘ ਨੂੰ ਜਗਰਾਉਂ ਇਕਾਈ ਪ੍ਰਧਾਨ ਚੁਣਿਆ ਗਿਆ।ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਕੀਤੀ ਗਈ ਸਰਬਸੰਮਤੀ ਨਾਲ ਚੋਣ ਵਿਚ ਬਲਵੀਰ ਸਿੰਘ ਢਿੱਲੋਂ ਪ੍ਰਧਾਨ, ਜੱਥੇਦਾਰ ਬਲਵੀਰ ਸਿੰਘ ਮੀਤ ਪ੍ਰਧਾਨ, ਮਿਰਗਰਾਜ ਸਿੰਘ ਖਜਾਨਚੀ,ਜਗਤਾਰ ਸਿੰਘ ਸਕੱਤਰ,ਬਲਵੰਤ ਸਿੰਘ, ਨਿਰੰਗ ਸਿੰਘ,ਰਣਜੀਤ ਸਿੰਘ ਰਾਣਾ,ਹਰਮਿੰਦਰ ਸਿੰਘ ਕਾਕਾ ਢਿੱਲੋਂ, ਬਲਜੀਤ ਸਿੰਘ,ਕਾਲਾ,ਪ੍ਰੀਤਮ ਸਿੰਘ,ਜਸਵੰਤ ਸਿੰਘ ਮੈਂਬਰ ਚੁੁਣੇ ਗਏ।ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਕਿਹਾ ਪੰਜਾਬ ਤੇ ਕੇਂਦਰ ਸਰਕਾਰ ਕਿਸਾਨ ਹਿਤੈਸ਼ੀ ਹੋਣ ਦੇ ਦਾਅਵੇ ਤਾਂ ਕਰਦੀ ਹੈ ਪਰ ਅਸਲੀਅਤ ‘ਚ ਉਨ੍ਹਾਂ ਦਾਅਵਿਆਂ ਤੋਂ ਖੋਹਾਂ ਦੂਰ ਕਿਸਾਨ ਦੋਖੀ ਹਨ ਜੋ ਅੱਜ ਤਕ ਕਿਸਾਨਾਂ ਨੂੰ ਕਰਜਾ ਮੁਕਤ ਕਰਨਾ ਤਾਂ ਦੂਰ, ਕਿਸਾਨਾਂ ਨੂੰ ਪੁੱਤ ਵਾਂਗ ਪਾਲੀਆਂ ਫਸਲਾਂ ਦਾ ਸਮਰਥਨ ਮੁੱਲ ਤਕ ਨਹੀਂ ਦਿਵਾ ਸਕੀਆਂ। ਉਨ੍ਹਾਂ ਸਾਰੀਆ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੀ ਗਾਰੰਟੀ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਨੂੰ ਦੇਸ਼ ਦਾ ਅੰਨ ਭੰਡਾਰ ਕਿਹਾ ਜਾਂਦਾ ਹੈ ਪਰ ਹੁੁਣ ਖੇਤੀਬਾੜੀ ਸੰਕਟ ਦੇ ਕਾਰਨ ਇਕ ਮੁੁਸ਼ਕਲ ਦੌਰ ‘ਚੋਂ ਗੁੁਜ਼ਰ ਰਹੀ ਹੈ, ਜਿਸ ਕਾਰਨ ਕਿਸਾਨ ਤੇ ਮਜ਼ਦੂਰ ਖੁੁਦਕੁੁਸ਼ੀਆਂ ਕਰ ਰਹੇ ਹਨ।