, ਤਿੰਨਾਂ ਨੇ ਪੀਤੀ ਹੋਈ ਸੀ ਸ਼ਰਾਬ
ਸ੍ਰੀ ਮਾਛੀਵਾੜਾ ਸਾਹਿਬ (ਵਿਕਾਸ ਮਠਾੜੂ-ਅਸਵਨੀ) ਸਥਾਨਕ ਇਲਾਕੇ ‘ਚ ਇਕ ਹੌਲਨਾਕ ਘਟਨਾ ਸਾਹਮਣੇ ਆਈ ਜਿਸ ਵਿਚ ਨੌਜਵਾਨ ਭਤੀਜੇ ਬੰਟੀ ਵਾਸੀ ਸਮਰਾਲਾ ਨੂੰ ਉਸਦੇ ਚਾਚੇ ਬੱਲੀ ਤੇ ਰਿਸ਼ਤੇਦਾਰ ਰਵੀ ਵਾਸੀ ਧੱਕਾ ਕਾਲੋਨੀ, ਕੁਰੂਕਸ਼ੇਤਰ ਨੇ ਨਹਿਰ ‘ਚ ਸੁੱਟ ਕੇ ਮਾਰ ਮੁਕਾਇਆ। ਮਾਛੀਵਾੜਾ ਪੁਲਿਸ ਕੋਲ ਰਾਮਜੀ ਦਾਸ ਵਾਸੀ ਪਿੰਡ ਪਵਾਤ ਨੇ ਬਿਆਨ ਦਰਜ ਕਰਵਾਏ ਕਿ ਉਹ ਮਜ਼ਦੂਰੀ ਕਰਦਾ ਹੈ ਅਤੇ ਨਹਿਰ ਕਿਨਾਰੇ ਖੇਤਾਂ ਵਿਚ ਫਸਲ ਨੂੰ ਪਾਣੀ ਲਗਾ ਰਿਹਾ ਸੀ ਕਿ ਉਸ ਨੂੰ ਕਿਸੇ ਵਿਅਕਤੀ ਨੇ ਆ ਕੇ ਦੱਸਿਆ ਕਿ ਪੁਲ ਨਹਿਰ ਪਵਾਤ ਨੇੜੇ ਹੀ ਤਿੰਨ ਵਿਅਕਤੀ ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਹੈ, ਉਹ ਆਪਸ ਵਿਚ ਝਗੜਾ ਕਰ ਰਹੇ ਹਨ।
ਜਦੋਂ ਉਸ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ 2 ਵਿਅਕਤੀ ਜਿਨ੍ਹਾਂ ਨੇ ਇਕ ਨੌਜਵਾਨ ਨੂੰ ਲੱਤਾਂ, ਬਾਹਾਂ ਤੋਂ ਫੜਿਆ ਹੋਇਆ ਸੀ, ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਨਹਿਰ ‘ਚ ਸੁੱਟ ਦਿੱਤਾ। ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਨੌਜਵਾਨ ਨਹਿਰ ‘ਚ ਰੁੜ੍ਹ ਗਿਆ। ਉਸ ਨੇ ਨੌਜਵਾਨ ਦੇ ਬਚਾਅ ਲਈ ਬਹੁੁਤ ਰੌਲਾ ਰੱਪਾ ਪਾਇਆ ਪਰ ਕਿਸੇ ਨੂੰ ਤੈਰਨਾ ਨਹੀਂ ਸੀ ਆਉਂਦਾ, ਜਿਸ ਕਾਰਨ ਉਸ ਨੂੰ ਬਚਾਇਆ ਨਾ ਜਾ ਸਕਿਆ। ਨੌਜਵਾਨ ਨੂੰ ਨਹਿਰ ‘ਚ ਸੁੱਟਣ ਵਾਲਿਆਂ ਦੀ ਪਛਾਣ ਬੱਲੀ ਵਾਸੀ ਸਮਰਾਲਾ ਤੇ ਰਿਸ਼ਤੇਦਾਰ ਰਵੀ ਵਜੋਂ ਹੋਈ। ਅੱਜ ਸਵੇਰੇ ਸਰਹਿੰਦ ਨਹਿਰ ‘ਚੋਂ ਬੰਟੀ ਦੀ ਲਾਸ਼ ਬਰਾਮਦ ਹੋ ਗਈ ਜਿਸ ਨੂੰ ਪੁਲਿਸ ਨੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਥਾਣਾ ਮੁਖੀ ਇੰਸਪੈਕਟਰ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਕਤਲ ਕਰਨ ਦੇ ਕਥਿਤ ਦੋਸ਼ ਹੇਠ ਪੁਲਿਸ ਨੇ ਉਕਤ ਦੋਵਾਂ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਬੰਟੀ ਨੂੰ ਕਤਲ ਕਰਨ ਵਾਲਾ ਬੱਲੀ ਚਾਚਾ ਅਤੇ ਦੂਸਰਾ ਰਵੀ ਵੀ ਉਸਦੇ ਰਿਸ਼ਤੇਦਾਰ ਹੀ ਹਨ।
