ਤਰਨਤਾਰਨ,(ਅਸ਼ਵਨੀ -ਮੋਹਿਤ ਜੈਨ): ਪੁਲਿਸ ਨੇ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪਿੰਡ ਕਾਲੀਆ ਸਕਤਰਾ ‘ਚ ਪਾਕਿਸਤਾਨ ਤੋਂ ਆਏ ਝੰਡੇ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਮਿਲੀ ਜਾਣਕਾਰੀ ਅਨੁਸਾਰ ਟਾਹਲੀ ਦੇ ਰੁੱਖ ’ਤੇ ਬੰਨ੍ਹੇ ਗਏ ਇਸ ਝੰਡੇ ਦਾ ਰੰਗ ਲਾਲ, ਹਰਾ ਅਤੇ ਸਫੈਦ ਹੈ। ਝੰਡੇ ਦੇ ਉੱਪਰ ਚੰਨ ਦਾ ਨਿਸ਼ਾਨ ਬਣਿਆ ਹੋਇਆ ਹੈ।ਇਸ ਝੰਡੇ ’ਤੇ ਉਰਦੂ ਵਿਚ ਕੁਝ ਲਿਖਿਆ ਹੋਇਆ ਹੈ, ਜੋ ਪਿੰਡ ਦੇ ਲੋਕਾਂ ਲਈ ਉਲਝਣ ਬਣਿਆ ਹੋਇਆ ਹੈ। ਪਿੰਡ ਸਕੱਤਰਾਂ ਦੇ ਲੋਕ ਨਹੀਂ ਜਾਣਦੇ ਕਿ ਇਹ ਝੰਡਾ ਕਿੱਥੋਂ ਆਇਆ ਅਤੇ ਇੱਥੇ ਇਸ ਨੂੰ ਕਿਸ ਨੇ ਬੰਨ੍ਹਿਆ ਹੈ। ਉਰਦੂ ’ਚ ਲਿਖੇ ਗਏ ਸ਼ਬਦ ਕੀ ਹਨ? ਪਿੰਡ ਸਕੱਤਰਾਂ ਦੇ ਕੁਝ ਕਿਸਾਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦੋ ਦਿਨ ਤੋਂ ਇਹ ਝੰਡਾ ਇਸ ਟਾਹਲੀ ’ਤੇ ਦਿਖਾਈ ਦੇ ਰਿਹਾ ਹੈ। ਇਸ ’ਤੇ ਨਾ ਬੀ.ਐੱਸ.ਐੱਫ. ਅਤੇ ਨਾ ਹੀ ਕਿਸੇ ਪੁਲਸ ਅਧਿਕਾਰੀ ਦਾ ਕੋਈ ਧਿਆਨ ਗਿਆ ਹੈ।ਪਾਕਿਸਤਾਨੀ ਨੁਮਾ ਝੰਡੇ ਬਾਰੇ ਜਦੋਂ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਝੰਡੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਕਿ ਇਹ ਝੰਡਾ ਪਾਕਿਸਤਾਨ ਦਾ ਹੈ ਜਾਂ ਕਿਸੇ ਨੇ ਦਹਿਸ਼ਤ ਫੈਲਾਉਣ ਲਈ ਇਸ ਨੂੰ ਲਗਾਇਆ ਹੈ।ਜੇਕਰ ਕਿਸੇ ਅਨਸਰ ਨੇ ਅਜਿਹਾ ਮਾਹੌਲ ਨੂੰ ਖ਼ਰਾਬ ਕਰਨ ਲਈ ਕੀਤਾ ਹੈ, ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।