ਮੁੱਖ ਸਮਾਗਮ ਸ਼ਹਿਰ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਿੰਘ ਸਭਾ ਵਿਖੇ ਹੋਇਆ
ਜਗਰਾਉਂ , 8 ਨਵੰਬਰ (ਪ੍ਰਤਾਪ ਸਿੰਘ): ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਦੇ ਸਿਧਾਂਤਾਂ ਨੂੰ ਦੁਨੀਆਂ ਵਿੱਚ ਪ੍ਰਚਾਰਨ ਵਾਲੇ ਨਿਰਮਲੇ ਪੰਥ ਦੇ ਜਨਮ ਦਾਤਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553 ਵੇਂ ਆਗਮਨ ਪੁਰਬ ਦੀ ਖੁਸ਼ੀ ਵਿਚ ਸ਼ਹਿਰ ਦੇ ਸਾਰੇ ਗੁਰੂ ਘਰਾਂ ਵਿੱਚ ਦੀਵਾਨ ਸਜੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਸ਼ਹਿਰ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਿੰਘ ਸਭਾ ਵਿਖੇ ਵਿਸ਼ੇਸ਼ ਦੀਵਾਨ ਸਜਾਏ ਗਏ ਤੇ ਵੱਡੀ ਗਿਣਤੀ ਚ ਸੰਗਤਾਂ ਨਤਮਸਤਕ ਹੋਈਆਂ। ਸਵੇਰ ਤੋਂ ਹੀ ਸਮਾਗਮ ਆਰੰਭ ਹੋ ਗਏ ਸਨ। ਆਸਾ ਜੀ ਦੀ ਵਾਰ ਦੀ ਸਮਾਪਤੀ ਉਪਰੰਤ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਸਜੇ ਦੀਵਾਨਾਂ ਵਿਚ ਪ੍ਰਸਿੱਧ ਰਾਗੀ ਜਥੀਆ ਤੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਬਹੁਤ ਹੀ ਰਸ ਭਿੰਨਾ ਕੀਰਤਨ ਕੀਤਾ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਤੇ ਗੁਰਦੁਆਰਾ ਸਿੰਘ ਸਭਾ ਵਿਖੇ ਹੋਏ ਸਾਰੇ ਸਮਾਗਮਾਂ ਦੇ ਸੰਚਾਲਕ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਸੰਗਤਾਂ ਨੂੰ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਆਖਿਆ ਕਿ ਜਦੋਂ ਸੰਸਾਰ ਤੇ ਕੂੜ ਦਾ ਪਸਾਰਾ ਵਧ ਗਿਆ ਸੀ ਤਾਂ ਬਾਬੇ ਨਾਨਕ ਨੇ ਅਵਤਾਰ ਧਾਰ ਕੇ ਅਗਿਆਨਤਾ ਰੂਪੀ ਅੰਧੇਰੇ ਨੂੰ ਦੂਰ ਕਰਦਿਆਂ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ। ਸਾਨੂੰ ਤਿੰਨ ਸਿਧਾਂਤ ਦਿੱਤੇ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਇਨ੍ਹਾਂ ਸਿਧਾਂਤਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਵਾਲਾ ਮਨੁੱਖ ਸਚਿਆਰ ਮਨੁੱਖ ਅਖਵਾਉਂਦਾ ਹੈ। ਸਾਨੂੰ ਗੁਰੂ ਨਾਨਕ ਸਾਹਿਬ ਜੀ ਦੀਆਂ ਸਿੱਖਿਆਵਾਂ ਤੇ ਅਮਲ ਕਰਕੇ ਆਪਣੇ ਮਨੁੱਖਾ ਜੀਵਨ ਨੂੰ ਸਫਲਾ ਕਰਨਾ ਚਾਹੀਦਾ ਹੈ ਜਿਹੜਾ ਸਾਨੂੰ ਚੁਰਾਸੀ ਲੱਖ ਜੂਨਾਂ ਤੋਂ ਬਾਅਦ ਨਸੀਬ ਹੋਇਆ ਹੈ। ਇਸ ਮੌਕੇ ਸਾਬਕਾ ਵਿਧਾਇਕ ਸ੍ਰੀ ਐਸ ਆਰ ਕਲੇਰ ਅਤੇ ਪਹਿਰੇਦਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਨੇ ਵੀ ਸੰਗਤਾਂ ਨੂੰ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਸੰਗਤਾਂ ਨੂੰ ਬਾਬੇ ਨਾਨਕ ਦੀਆਂ ਸਿੱਖਿਆਵਾਂ ਤੇ ਚੱਲਣ ਲਈ ਪ੍ਰੇਰਿਆ। ਇਸ ਮੌਕੇ ਸੇਵਾ ਤੇ ਸਹਿਯੋਗ ਕਰਨ ਵਾਲਿਆਂ ਨੂੰ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਕਮੇਟੀ ਵੱਲੋਂ ਸਨਮਾਨਤ ਵੀ ਕੀਤਾ ਗਿਆ। ਸਮਾਗਮ ਵਿਚ ਹਾਜ਼ਰੀਆਂ ਭਰਨ ਵਾਲਿਆਂ ਚ ਠੇਕੇਦਾਰ ਹਰਵਿੰਦਰ ਸਿੰਘ ਚਾਵਲਾ, ਸਾਬਕਾ ਵਿਧਾਇਕ ਸ੍ਰੀ ਐਸ ਆਰ ਕਲੇਰ, ਪ੍ਰੋ ਮਹਿੰਦਰ ਸਿੰਘ ਜੱਸਲ, ਅਵਤਾਰ ਸਿੰਘ ਮਿਗਲਾਨੀ, ਖਜ਼ਾਨਚੀ ਪ੍ਰਦੀਪ ਸਿੰਘ ਨਾਗੀ, ਗੁਰਪ੍ਰੀਤ ਸਿੰਘ ਭਜਨਗਡ਼੍ਹ, ਗੁਰਸ਼ਰਨ ਸਿੰਘ ਮਿਗਲਾਨੀ, ਇਸ਼ਟਪ੍ਰੀਤ ਸਿੰਘ, ਗੁਰਦੀਪ ਸਿੰਘ ਦੂਆ, ਨਰਿੰਦਰ ਸਿੰਘ ਮਿਗਲਾਨੀ, ਸੋਨੂੰ ਮਿਗਲਾਨੀ, ਚਰਨਜੀਤ ਸਿੰਘ ਚੀਨੂੰ, ਜਗਦੀਸ਼ਰ ਸਿੰਘ ਭੋਲਾ, ਅਜੀਤ ਸਿੰਘ ਮਿਗਲਾਨੀ, ਰਜਿੰਦਰਪਾਲ ਸਿੰਘ ਮਿਗਲਾਨੀ, ਇਸ਼ਮੀਤ ਸਿੰਘ ਭੰਡਾਰੀ, ਮਨਪ੍ਰੀਤ ਸਿੰਘ ਨਾਗੀ, ਜਨਪ੍ਰੀਤ ਸਿੰਘ, ਮਨਦੀਪ ਸਿੰਘ ਸੋਢੀ, ਸੋਨੂੰ ਮਿਗਲਾਨੀ, ਅਵਨੀਤ ਸਿੰਘ ਚਾਵਲਾ, ਉਪਿੰਦਰਜੀਤ ਸੋਨੀ (ਡਿੰਪਲ), ਦੀਪ ਚੱਢਾ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਦੀਪਇੰਦਰ ਸਿੰਘ ਭੰਡਾਰੀ, ਹਰਦੇਵ ਸਿੰਘ ਬੌਬੀ, ਬਲਵਿੰਦਰ ਸਿੰਘ ਮੱਕਡ਼, ਪਰਮਿੰਦਰ ਸਿੰਘ ਖਾਲਸਾ, ਜਸਵੰਤ ਸਿੰਘ ਚਾਵਲਾ ਤੇ ਭਾਗ ਸਿੰਘ , ਅਜੀਤ ਸਿੰਘ ਠੁਕਰਾਲ, ਸੁਖਵਿੰਦਰ ਸਿੰਘ ਭਸੀਨ, ਹਰਮੀਤ ਸਿੰਘ ਬਜਾਜ, ਹਰਜੀਤ ਸਿੰਘ ਸੋਨੂੰ , ਜੀ ਐੱਸ ਚਾਵਲਾ ਆਦਿ ਸੰਗਤਾਂ ਵਿਚ ਹਾਜ਼ਰ ਸਨ। ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤੇ। ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ, ਗੁਰਦੁਆਰਾ ਗੋਬਿੰਦਪੁਰਾ, ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਆਦਿ ਵਿਖੇ ਵੀ ਦੀਵਾਨ ਸਜੇ ਤੇ ਪ੍ਰਬੰਧਕਾਂ ਨੇ ਸੰਗਤਾਂ ਨੂੰ ਬਾਬੇ ਨਾਨਕ ਦੇ ਗੁਰਪੁਰਬ ਦੀ ਵਧਾਈ ਦਿੱਤੀ।