ਜਗਰਾਓਂ, 17 ਦਸੰਬਰ ( ਹਰਪ੍ਰੀਤ ਸਿੰਘ ਸੱਗੂ)-ਸ਼ਹਿਰ ਦੀ ਨਾਮਵਰ ਸੰਸਥਾ ਤੇ ਸਮਾਜ ਸੇਵਾ ਚ ਹਮੇਸ਼ਾ ਮੂਹਰੇ ਰਹਿਣ ਵਾਲੀ ਇੰਟਰਨੈਸ਼ਨਲ ਸੰਸਥਾ, ਲਾਇਨ ਕਲੱਬ ਜਗਰਾਓਂ ਮੇਨ ਦੇ ਮੈਂਬਰ, ਜੋ ਕੇ ਸਮੇਂ ਸਮੇਂ ਤੇ ਜਗਰਾਓਂ ਸ਼ਹਿਰ ਅਤੇ ਆਸ ਪਾਸ ਦੇ ਪਿੰਡਾਂ ਚ ਅਪਨੇ ਵਲੋ ਲੋਕ ਭਲਾਈ ਦੇ ਕੰਮ ਕਰਦੇ ਰਹਿੰਦੇ ਹਨ। ਅੱਜ ਲਾਇਨ ਕਲੱਬ ਜਗਰਾਉਂ ਮੇਨ ਵਲੋਂ ਡਿਸਟ੍ਰਿਕ ਗਵਰਨਰ ਲਲਿਤ ਬਹਿਲ ਵਲੋ ਵਨ ਡਿਸਟ੍ਰਿਕ ਵਨ ਪ੍ਰੋਜੈਕਟ ਦੇ ਤਹਿਤ ਇਸ ਦਿਸੰਬਰ ਮਹੀਨੇ ਲੋੜਵੰਦਾ ਨੂੰ ਬੂਟ, ਜੁਰਾਬਾਂ, ਸਵੈਟਰ ਅਤੇ ਕੰਬਲ ਵੰਡਣ ਲਈ ਸਾਰੇ ਕਲੱਬਾ ਨੂੰ ਕਾਲ ਦਿੱਤੀ ਸੀ, ਉਸੇ ਲੜੀ ਚ ਅੱਜ ਲਾਇਨ ਕਲੱਬ ਜਗਰਾਓਂ ਮੇਨ ਵਲੋ, ਪ੍ਰਧਾਨ ਐਮ.ਜ਼ੇ.ਐੱਫ. ਸ਼ਰਨਦੀਪ ਸਿੰਘ ਬੈਨੀਪਾਲ ਅਗਵਾਈ ਹੇਠ ਮੱਨੁਖਤਾ ਦੀ ਸੇਵਾ ਸੰਸਥਾ ਪਿੰਡ ਹਸਨਪੁਰ ਵਿਖੇ ਕੰਬਲ ਭੇਟ ਕੀਤੇ ਗਏ।ਦੱਸਣਯੋਗ ਹੈ ਕਿ ਮੱਨੁਖਤਾ ਦੀ ਸੇਵਾ ਸੰਸਥਾ ਮਿੰਟੂ ਦੀ ਅਗਵਾਈ ਹੇਠ ਘਰੋ ਬੇਘਰ, ਮਾਨਸਿਕ ਪ੍ਰੇਸ਼ਾਨੀ ਦੇ ਮਰੀਜ਼ਾ ਦੀ ਫ਼ਰੀ ਸੇਵਾ ਕਰਦੀ ਹੈ। ਮੱਨੁਖਤਾ ਦੀ ਸੇਵਾ ਸੰਸਥਾ ਦੇ ਸੰਸਥਾਪਕ ਗੁਰਪ੍ਰੀਤ ਸਿੰਘ ਮਿੰਟੂ ਵਲੋ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਇਨਾ ਕੰਬਲਾਂ ਲਈ ਕਲੱਬ ਦੇ ਜਿੰਨਾ ਜਿੰਨਾ ਮੈਂਬਰਾਂ ਵਲੋ ਆਪਣੀ ਨੇਕ ਕਮਾਈ ਵਿੱਚੋਂ ਹਿੱਸਾ ਪਾਇਆ ਹੈ, ਸਾਰੇ ਕਲੱਬ ਵਲੋਂ ਉਨਾਂ ਦਾ ਬਹੁਤ ਬਹੁਤ ਧੰਨਵਾਦ।ਇਸ ਮੌਕੇ ਪ੍ਰਧਾਨ ਐਮ.ਜੈ.ਐਫ. ਸ਼ਰਨਦੀਪ ਸਿੰਘ ਬੈਨੀਪਾਲ, ਸਹਿ ਸੈਕਟਰੀ ਗੁਰਪ੍ਰੀਤ ਸਿੰਘ ਛੀਨਾ, ਕੈਸ਼ੀਅਰ ਹਰਪ੍ਰੀਤ ਸਿੰਘ ਸੱਗੂ, ਐਮ.ਜੈ.ਐਫ. ਦਵਿੰਦਰ ਸਿੰਘ ਤੂਰ, ਨਿਰਭੈ ਸਿੱਧੂ, ਇੰਦਰਪਾਲ ਸਿੰਘ ਢਿੱਲੋ, ਐਮ.ਜੈ.ਐਫ. ਹਰਮਿੰਦਰ ਸਿੰਘ, ਗੁਰਚਰਨ ਸਿੰਘ ਦਿਓਲ,ਪਰਮਵੀਰ ਸਿੰਘ ਗਿੱਲ, ਜਸਜੀਤ ਮੱਲੀ, ਗੁਰਵਿੰਦਰ ਸਿੰਘ ਭੱਠਲ, ਮਨਜੀਤ ਸਿੰਘ ਮਠਾੜੂ ਮੌਜੂਦ ਸਨ।
