ਸਮੇਂ-ਸਮੇਂ ’ਤੇ ਦੁਸ਼ਮਣ ਦੇਸ਼ਾਂ ਨੂੰ ਮੂੰਹ ਤੋੜਵਾਂ ਜਵਾਬ ਦੇਣਾ ਅਤੇ ਹਰ ਸਮੇਂ ਦੇਸ਼ ਦੀਆਂ ਸਰਹੱਦਾਂ ’ਤੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਦੇਸ਼ ਦੀ ਬਹਾਦਰ ਸੈਨਾ ਤੇ ਪੂਰੇ ਦੇਸ਼ ਵਾਸੀਆਂ ਨੂੰ ਹਮੇਸ਼ਾ ਹੀ ਮਾਣ ਰਿਹਾ ਹੈ। ਪਰ ਅਜਿਹੀਆਂ ਕਈ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜਿੱਥੇ ਦੇਸ਼ ਦੀਆਂ ਸਿਆਸੀ ਪਾਰਟੀਆਂ ਫੌਜ ਨੂੰ ਨਿਸ਼ਾਨਾ ਬਣਾਉਂਦੀਆਂ ਰਹੀਆਂ ਹਨ ਅਤੇ ਇਕ-ਦੂਜੇ ਖਿਲਾਫ ਬਿਆਨਬਾਜ਼ੀ ਕਰਦੀਆਂ ਹਨ। ਜਿਸ ਵਿਚ ਸਿੱਧੇ ਅਸਿੱਧੇ ਤੌਰ ਤੇ ਫੌਜ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਜੋ ਕਿ ਸਹੀ ਨਹੀਂ ਹੈ। ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਦਾ ਮਾਮਲਾ ਹੋਵੇ ਜਾਂ ਦੇਸ਼ ਅੰਦਰ ਕਿਸੇ ਵੀ ਸੂਬੇ ਵਿੱਚ ਕੋਈ ਵੀ ਵੱਡਾ ਸੰਕਟ ਹੋਵੇ ਤਾਂ ਭਾਰਤੀ ਫੌਜ ਦੇ ਜਵਾਨਾਂ ਨੇ ਹਮੇਸ਼ਾ ਅੱਗੇ ਹੋ ਕੇ ਸੇਵਾ ਕੀਤੀ ਹੈ। ਹੋਰਨਾ ਦੇਸ਼ਾਂ ਦੀਆਂ ਸਰਹੱਦਾਂ ਨਾਲ ਲੱਗਦੀ ਭਾਰਤ ਦੀ ਸਰਹੱਦਾਂ ਤੇ ਸਾਡੇ ਵੀਰ ਫੌਜੀ ਜਵਾਨਾਂ ਨੇ ਜਿਥੇ ਸਮੇਂ ਸਮੇਂ ਤੇ ਦੇਸ਼ ਦੀਆਂ ਦੁਸ਼ਮਣ ਫੌਜਾਂ ਨਾਲ ਸਰਹੱਦਾਂ ਦੀ ਰਾਖੀ ਕਰਦੇ ਸਮੇਂ ਸਾਡੀ ਫੌਜ ਦੇ ਜਵਾਨਾਂ ਨੇ ਹਮੋਸ਼ਾ ਕਮਾਲ ਦੀ ਬਹਾਦਰੀ ਦਿਖਾ ਕੇ ਸਮੱੁਚੇ ਦੇਸ਼ ਵਾਸੀਅਆੰ ਦਾ ਸਿਰ ਫਖਰ ਨਾਲ ਉੱਚਾ ਕੀਤਾ ਹੈ। ਪਿਛਲੇ ਦਿਨੀਂ ਅਰੁਣਾਚਲ ਪ੍ਰਦੇਸ ਦੇ ਤਵਾਂਗ ਵਿਖੇ ਸਾਡੇ ਦੇਸ਼ ਦੀ ਸਰਹੱਦ ਵਿਚ ਘੁਸਪੈਠ ਕਰਨ ਦੀ ਹਿਮਾਕਤ ਕਰਨ ਵਾਲੀ ਚੀਨੀ ਫੌਜ ਨੂੰ ਵਾਪਸ ਪਰਤਣ ਲਈ ਮਜ਼ਬੂਰ ਕਰਕੇ ਬਹਾਦਰੀ ਦੀ ਮਿਸਾਲ ਕਾਇਮ ਕੀਤੀ। ਉਸ ਸਮੇਂ ਤੋਂ ਬਾਅਦ ਸਾਡੀ ਫੌਜ ਦੀ ਬਹਾਦਰੀ ਦੀ ਸਰਾਹਨਾ ਕਰਨ ਅਤੇ ਫੌਜੀ ਜਵਾਨਾਂ ਦੀ ਪਿੱਠ ਥਪਥਪਾਉਣ ਦੀ ਬਜਾਏ ਇਸ ਮਾਮਲੇ ਨੂੰ ਲੈ ਕੇ ਦੇਸ਼ ਵਿੱਚ ਬਹੁਤ ਜ਼ਿਆਦਾ ਰਾਜਨੀਤੀ ਕੀਤੀ ਜਾ ਰਹੀ ਹੈ। ਇਸ ਘਟਨਾ ਨੂੰ ਲੈ ਕੇ ਵੱਡੀਆਂ ਪਾਰਟੀਆਂ ਦੇ ਆਗੂ ਇੱਕ-ਦੂਜੇ ਨੂੰ ਨੀਵਾਂ ਦਿਖਾਉਣ ਲਈ ਫੌਜ ਦੇ ਜਵਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸੇ ਤਰ੍ਹਾਂ ਪਿਛਲੇ ਸਮੇਂ ਵਿੱਚ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਦੋਂ ਫੌਜ ਨੂੰ ਸਿਆਸੀ ਲੋਕਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ। ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਸਾਡੀ ਫੌਜ ਨੂੰ ਦੁਨੀਆਂ ਦੀਆਂ ਬਹਾਦਰ ਫੌਜਾਂ ਵਿਚੋਂ ਇਕ ਗਿਣਿਆ ਜਾਂਦਾ ਹੈ। ਜੋ ਦੁਸ਼ਮਣ ਦੇਸ਼ਾਂ ਦਾ ਡਟਤੇ ਮੁਕਾਬਲਾ ਕਰਨ ਲਈ ਹਰ ਸਮੇਂ ਤਿਆਰ ਰਹਿੰਦੀ ਹੈ। ਇਹੀ ਵਜਹ ਹੈ ਕਿ ਕੋਈ ਦੁਸ਼ਮਣ ਦੇਸ਼ ਅੱਜ ਵੀ ਭਾਰਤ ਵੱਲ ਝਾਕ ਵੀ ਨਹੀਂ ਪਾ ਰਿਹਾ। ਉਹ ਸਾਡੀ ਫੌਜ ਦਾ ਪ੍ਰਾਕ੍ਰਮ ਹੈ। ਆਉਣ ਵਾਲੇ ਸਾਲਾਂ ਵਿੱਚ ਭਾਰਤ ਦੁਨੀਆਂ ਦੀ ਮਹਾਂਸ਼ਕਤੀ ਬਨਣ ਜਾ ਰਿਹਾ ਹੈ। ਜੀ-20 ਦੇਸ਼ਾਂ ਵਲੋਂ ਭਾਰਤ ਨੂੰ ਸੌਂਪੀ ਗਈ ਪ੍ਰਧਾਨਗੀ ਇਸ ਗੱਲ ਦਾ ਪ੍ਰਤੱਖ ਪ੍ਰਣਾਣ ਹੈ। ਇਸ ਲਈ ਜੇਕਰ ਭਾਰਤ ਮਹਾਂਸ਼ਕਤੀ ਬਣਨ ਦੀ ਕਗਾਰ ’ਤੇ ਹੈ ਤਾਂ ਇਸ ਵਿੱਚ ਵੱਡਾ ਯੋਗਦਾਨ ਸਾਡੇ ਦੇਸ਼ ਦੀ ਫੌਜ ਦਾ ਹੈ। ਇਸ ਲਈ ਜਦੋਂ ਵੀ ਅਜਿਹਾ ਮੌਕਾ ਆਉਂਦਾ ਹੈ ਤਾਂ ਸਿਆਸੀ ਪਾਰਟੀਆਂ ਨੂੰ ਫੌਜ ਦੇ ਜਵਾਨਾਂ ਦਾ ਮਨੋਬਲ ਘੱਟ ਕਰਨ ਵਾਲੀ ਬਿਆਨਬਾਜੀ ਤੋਂ ਗੁਰੇਜ ਕਰਕੇ ਉਨ੍ਹਾਂ ਦਾ ਮਨੋਬਲ ਵਧਾਉਣਾ ਚਾਹੀਦਾ ਹੈ। ਦੇਸ਼ ਪਹਿਲਾਂ ਹੈ। ਪਾਰਟੀਆਂ ਬਾਅਦ ਵਿਚ ਹਨ। ਜੇਕਰ ਦੇਸ਼ ਦੀ ਸਰਦਾਰੀ ਕਾਇਮ ਰਹੇਗੀ ਤਾਂ ਹੀ ਰਾਜਨੀਤਿਕ ਪਾਰਟੀਆਂ ਰਾਜਨੀਤੀ ਕਰਨਯੋਗ ਰਹਿ ਸਕਣਗੀਆਂ।
ਹਰਵਿੰਦਰ ਸਿੰਘ ਸੱਗੂ ।