Home crime ਲੁਧਿਆਣਾ ਪੁਲਿਸ ਦੀ ਨਸ਼ਾ ਸਮਗਲਰਾਂ ਖਿਲਾਫ ਵੱਡੀ ਕਾਰਵਾਈਗਾਂਜਾ, ਅਫੀਮ ਅਤੇ ਭੁੱਕੀ ਸਮੇਤ...

ਲੁਧਿਆਣਾ ਪੁਲਿਸ ਦੀ ਨਸ਼ਾ ਸਮਗਲਰਾਂ ਖਿਲਾਫ ਵੱਡੀ ਕਾਰਵਾਈ
ਗਾਂਜਾ, ਅਫੀਮ ਅਤੇ ਭੁੱਕੀ ਸਮੇਤ ਕੀਤੇ ਚਾਰ ਗਿਰਫਤਾਰ

104
0

ਲੁਧਿਆਣਾ, 12 ਮਾਰਚ ( ਰਾਜੇਸ਼ ਜੈਨ, ਭਗਵਾਨ ਭੰਗੂ )-ਲੁਧਿਆਣਾ ਪੁਲਿਸ ਵਲੋਂ 4 ਨਸ਼ਾ ਸਮਗਲਰਾਂ ਨੂੰ ਗਿਰਫਤਾਰ ਕਰਕੇ ਉਨ੍ਹਾਂ ਪਾਸੋਂ ਭਾਰੀ ਮਾਤਰਾ ਵਿਚ ਗਾਂਜਾ, ਅਫੀਮ ਅਤੇ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਗਿਆ। ਪੁਲਿਸ ਕਮਿਸ਼ਨਰ ਲੁਧਿਆਣਾ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀ.ਆਈ.ਏ ਸਟਾਫ-1 ਦੀ ਪੁਲਿਸ ਪਾਰਟੀ ਵੱਲੋਂ 04 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇੇ ਉਨ੍ਹਾਂ ਪਾਸੋਂ 2 ਕੁਇੰਟਲ 04 ਕਿਲੋਗ੍ਰਾਂਮ ਗਾਂਜਾ, 3 ਕਿਲੋਂਗ੍ਰਾਂਮ ਭੁੱਕੀ ਚੂਰਾ ਪੋਸਤ ਅਤੇ 500 ਗ੍ਰਾਂਮ ਅਫੀਮ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ 11 ਮਾਰਚ ਨੂੰ ਸੀ.ਆਈ.ਏ ਸਟਾਫ-1 ਦੀ ਪੁਲਿਸ ਪਾਰਟੀ ਜੀ.ਟੀ ਰੋਡ ਟੀ-ਪੁਆਇੰਟ ਬਿਲਗਾ ਸਾਹਨੇਵਾਲ ਮੋਜੂਦ ਸੀ, ਜਿੱਥੇ ਸੀ.ਆਈ.ਏ ਸਟਾਫ-1 ਦੀ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਅਵਨਿੰਦਰ ਸਿੰਘ ਉਰਫ ਮਨਿੰਦਰ (ਡਰਾਈਵਰ), ਪੁਸ਼ਪਿੰਦਰ ਸਿੰਘ ਉਰਫ ਬਿੱਟੂ ਵਾਸੀਆਨ ਪਿੰਡ ਖਹਿਰਾ ਸਮਰਾਲਾ ਜਿਲ਼੍ਹਾ ਲੁਧਿਆਣਾ, ਕੁਲਦੀਪ ਸਿੰਘ ਉਰਫ ਕੀਪਾ ਵਾਸੀ ਲਾਡਪੁਰ ਜਿਲ੍ਹਾ ਫਤਿਹਗੜ ਸਾਹਿਬ ਅਤੇ ਗੁਰਜੀਤ ਸਿੰਘ ਵਾਸੀ ਪਿੰਡ ਚਹਿਲਾਂ ਜਿਲ੍ਹਾ ਫਤਿਹਗੜ੍ਹ ਸਾਹਿਬ ਜਿਨ੍ਹਾ ਪਾਸ ਟਰੱਕ ਹੈ। ਅਵਨਿੰਦਰ ਸਿੰਘ
ਉਰਫ ਮਨਿੰਦਰ ਅਤੇ ਕੁਲਦੀਪ ਸਿੰਘ ਟਰੱਕ ਪਰ ਡਰਾਈਵਰ ਹਨ ਅਤੇ ਪੁਸ਼ਪਿੰਦਰ ਸਿੰਘ ਅਤੇ ਗੁਰਜੀਤ ਸਿੰਘ ਟਰੱਕਾਂ ਦੇ ਮਾਲਕ ਹਨ। ਇਹ ਚਾਰੇ ਜਾਣੇ ਪੰਜਾਬ ਤੋਂ ਉੜੀਸਾ, ਝਾੜਖੰਡ ਰੂਟ ਤੇ ਆਪਣੇ ਟਰੱਕ ਚਲਾਉਦੇ ਹਨ ਤੇ ਵਾਪਸੀ ਤੇ ਭਾਰੀ ਮਾਤਰਾ ਵਿੱਚ ਨਸ਼ੇ ਦੇ ਸਮਗਲਰਾਂ ਨਾਲ ਮਿਲ ਕੇ ਨਸ਼ੇ ਦੀ ਖੇਪ ਲਿਆ ਕੇ ਲੁਧਿਆਣਾ ਅਤੇ ਆਸ-ਪਾਸ ਦੇ ਸਹਿਰਾਂ ਵਿੱਚ ਡਿਲੀਵਰ ਕਰਦੇ ਹਨ। ਇਤਲਾਹ ਦੇ ਅਧਾਰ ਤੇ ਉਕਤ ਵਿੱਰੁਧ ਮੁਕੱਦਮਾ ਨੰ 74 ਮਿਤੀ 11-03-2022 ਅ/ਧ 15,18,20,20-ਛ,25,29/61/85 ਥਾਣਾ ਸਾਹਨੇਵਾਲ ਜਿਲ੍ਹਾ ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ। ਉਕਤ ਟਰੱਕਾਂ ਨੂੰ ਸੀ.ਆਈ.ਏ ਦੀ ਪੁਲਿਸ ਪਾਰਟੀ ਵੱਲੋਂ ਜੀ.ਟੀ. ਰੋਡ ਟੀ-ਪੁਆਇੰਟ ਪਿੰਡ ਬਿਲਗਾ ਸਾਹਨੇਵਾਲ ਰੋਕ ਕੇ ਮੋਕਾ ਤੇ ਹਰਬਿੰਦਰ ਸਿੰਘ ਪੀ.ਪੀ.ਐਸ/ਏ.ਸੀ.ਪੀ ਡਿਟੈਕਟਿਵ-2 ਲੁਧਿਆਣਾ ਜੀ ਨੂੰ ਬੁਲਾਇਆ ਗਿਆ। ਜਿਨ੍ਹਾਂ ਦੀ ਹਾਜਰੀ ਵਿੱਚ ਟਰੱਕਾਂ ਦੀ ਤਲਾਸੀ ਕੀਤੀ ਗਈ। ਦੋਰਾਨੇ ਤਲਾਸੀ ਟਰੱਕ ਵਿੱਚੋਂ 02 ਕੁਇੰਟਲ 04 ਕਿਲੋਗ੍ਰਾਂਮ ਗਾਂਜਾ, 03 ਕਿਲੋਂ ਭੁੱਕੀ ਚੁਰਾ ਪੋਸਤ ਅਤੇ 500 ਗ੍ਰਾਮ ਅਫੀਮ ਬ੍ਰਾਂਮਦ ਹੋਈ। ਦੋਰਾਨੇ ਪੁੱਛਗਿੱਛ ਅਵਨਿੰਦਰ ਸਿੰਘ ਉਰਫ ਮਨਿੰਦਰ, ਪੁਸ਼ਪਿੰਦਰ ਸਿੰਘ ਉਰਫ
ਬਿੱਟੂ ਨੇ ਦੱਸਿਆ ਕਿ ਉਹ ਹੰਬੜਾ ਰੋਡ ਲੁਧਿਆਣਾ ਤੋਂ ਦੁਵਾਈਆਂ ਅਤੇ ਕੁਲਦੀਪ ਸਿੰਘ ਉਰਫ ਕੀਪਾ ਅਤੇ ਗੁਰਜੀਤ ਸਿੰਘ ਢੰਡਾਰੀ ਕਲਾਂ ਤੋਂ ਟਾਇਰ ਲੋਡ ਕਰਕ ੇ ਭੁਵਨੇਸ਼ਵਰ ਉੜੀਸਾ ਗਏ ਸੀ ਅਤੇ ਵਾਪਸੀ ਤੇ ਦੋਨਾ ਟਰੱਕਾਂ ਵਿੱਚ ਮੰਡੀ ਗੋਬਿ ੰਦਗੜ੍ਹ ਲਈ ਸਕਰੈਪ ਅਤੇ ਗਿੱਟੀ ਲੋਹਾ ਕੱਟਕ ਉੜੀਸਾ ਤੋਂ ਲੋਡ ਕੀਤਾ ਸੀ। ਜਿਸ ਵਿੱਚ ਗਾਂਜਾ, ਭੁੱਕੀ ਚੂਰਾ ਪੋਸਤ ਅਤੇ ਅਫੀਮ ਲੁਕਾ ਛੁਪਾ ਕੇ ਰੱਖੀ ਸੀ ਅਤੇ ਦੂਸਰਾ ਟਰੱਕ ਜੋ ਕਿ ਅੱਗੇ ਅੱਗੇ ਚੱਲ ਰਿਹਾ ਸੀ ਤਾਂ ਜੋ ਰਸਤੇ ਵਿੱਚ ਅਗਰ ਕੋਈ ਪੁਲਿਸ ਚੈਕਿੰਗ ਹੁੰਦੀ ਹੈ ਤਾਂ ਉਹ ਪਿਛਲੇ ਟਰੱਕ ਵਿੱਚ ਸਵਾਰ ਆਪਣ ਸਾਥੀਆ ਨੂੰ ਦੱਸ ਸਕੇ ਤਾਂ ਜੋ ਉਨ੍ਹਾਂ ਦੀ ਨਸ਼ੇ ਦੀ ਖੇਪ ਕੋਈ ਫੜ ਨਾ ਸਕੇ। ਇਸ ਖੇਪ ਨੂੰ ਲੁਧਿਆਣਾ ਪਹੁੰਚਾਉਣ ਤੇ ਉਨ੍ਹਾਂ ਨੂੰ 1 ਲੱਖ 20 ਹਜਾਰ ਰੁਪਏ ਮਿਲਣੇ ਸਨ। ਉਨ੍ਹਾਂ ਪਾਸੋਂ ਹੋਰ ਪ ੁੱਛ ਗਿੱਛ ਕੀਤੀ ਜਾ ਰਹੀ ਹੈ ਕਿ ਇਹ ਖੇਪ ਉਨ੍ਹਾਂ ਨੇ ਕਿਸ ਪਾਸੋਂ ਲਈ ਸੀ ਅਤੇ ਕਿਸ ਨੂੰ ਡਿਲੀਵਰ ਕਰਨੀ ਸੀ।
ਕਮਿਸ਼ਨਰ ਭੁੱਲਰ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਇਹ ਵੀ ਮੰਨਿਆ ਕਿ ਉਹ ਪਿਛਲ਼ੇ ਕਾਫੀ ਸਮੇ ਤੋਂ ਅਫੀਮ, ਭੁੱਕੀ ਚੂਰਾ
ਪੋਸਤ ਅਤੇ ਗਾਂਜੇ ਦੀ ਡਿਲੀਵਰੀ ਕਰ ਰਹੇ ਹਨ। ਜਿਸ ਦੀ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਨਾਂ ਨੂੰ ਮਾਨਯੌਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਂਸਲ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here