Home Education ਚੌਂਕੀਮਾਨ ਕਾਲਜ ‘ਚ ‘ਆਪ’ ਦੇ ਸੀ.ਵਾਈ.ਐਸ.ਐਸ. ਵਿੰਗ ਦੀ ਟੀਮ ਚੁਣੀ ਗਈ

ਚੌਂਕੀਮਾਨ ਕਾਲਜ ‘ਚ ‘ਆਪ’ ਦੇ ਸੀ.ਵਾਈ.ਐਸ.ਐਸ. ਵਿੰਗ ਦੀ ਟੀਮ ਚੁਣੀ ਗਈ

83
0


ਜਗਰਾਉਂ, 19 ਜਨਵਰੀ ( ਰਾਜੇਸ਼ ਜੈਨ, ਭਗਵਾਨ ਭੰਗੂ)-ਆਮ ਆਦਮੀ ਪਾਰਟੀ ਦੇ ਸਟੂਡੈਂਟ ਵਿੰਗ ਸੀ.ਵਾਈ.ਐਸ.ਐਸ.ਵੱਲੋਂ ਨੌਜੁਆਨਾਂ ਨੂੰ ਪਾਰਟੀ ਨਾਲ ਜੋੜਨ ਉਪਰਾਲੇ ਜਾਰੀ ਹਨ ਅਤੇ ਸੀ.ਵਾਈ.ਐਸ.ਐਸ. ਦੇ ਸਟੇਟ ਆਗੂ ਲਵਪ੍ਰੀਤ ਸਿੰਘ ਚੀਮਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਲੁਧਿਆਣਾ ਤੋਂ ਹਰਮਨਪ੍ਰੀਤ ਸਿੰਘ ਚੀਮਾਂ ਆਪਣੇ ਸਾਥੀਆਂ ਬੌਬੀ ਸਿੱਧੂ, ਰਮਨ ਫੁੱਲਾਂਵਾਲ ਸਮੇਤ ਵੱਖ ਵੱਖ ਕਾਲਜਾਂ ਵਿੱਚ ਸਰਗਰਮੀ ਨਾਲ ਪਹੁੰਚ ਕਰਕੇ ਚੋਣਾਂ ਕਰਵਾ ਰਹੇ ਹਨ। ਜਿਸ ਤਹਿਤ ਲੁਧਿਆਣਾ ਗਰੁੱਪ ਆਫ ਕਾਲਜ ਚੌਂਕੀਮਾਨ ਵਿਖੇ ਸੀ.ਵਾਈ.ਐਸ.ਐਸ. ਦੀ ਚੋਣ ਕਰਵਾਈ ਗਈ। ਇਸ ਚੋਣ ਵਿੱਚ ਗੁਰੀ ਬੁੱਟਰ ਸੀਨੀਅਰ ਪ੍ਰਧਾਨ, ਸੁੱਖ ਸਿੱਧੂ ਪ੍ਰਧਾਨ ਅਤੇ ਗਗਨਦੀਪ ਸਿੰਘ ਚੇਅਰਮੈਨ ਸਰਬਸੰਮਤੀ ਨਾਲ ਥਾਪੇ ਗਏ। ਇਸੇ ਤਰ੍ਹਾਂ ਹੀ ਪਾਲੀਟੈਕਨਿਕ ਕਾਲਜ ਵਿੱਚ ਅਕਾਸ਼ ਭੱਟੀ ਨੂੰ ਸੀਨੀਅਰ ਪ੍ਰਧਾਨ, ਸੁੱਖ ਗਾਂਧੀ ਨੂੰ ਪ੍ਰਧਾਨ ਅਤੇ ਨਵਦੀਵ ਗੋਰੀਆ ਨੂੰ ਚੇਅਰਮੈਨ ਲਗਾਇਆ ਗਿਆ। ਇਸ ਚੋਣ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਹਰਮਨਪ੍ਰੀਤ ਸਿੰਘ ਚੀਮਾਂ ਨੇ ਆਖਿਆ ਕਿ ਕਿਸੇ ਵੀ ਖੇਤਰ ਵਿੱਚ ਨੌਜੁਆਨ ਅਹਿਮ ਭੂਮਿਕਾ ਨਿਭਾਅ ਸਕਦੇ ਹਨ ਅਤੇ ਜੇਕਰ ਨੌਜੁਆਨ ਸਮਾਜ ਸੁਧਾਰਕ ਅਤੇ ਰਾਜਨੀਤੀ ਦੇ ਖੇਤਰ ਵਿੱਚ ਕੁੱਦ ਪੈਣ ਤਾਂ ਇਹ ਗੱਲ ‘ਸੋਨੇ ਤੇ ਸੁਹਾਗੇ’ ਵਾਲੀ ਹੋ ਸਕਦੀ ਹੈ, ਕਿਉਂਕਿ ਪੰਜਾਬ ਦੀ ਜੁਆਨੀ ਨਸ਼ਿਆਂ ਦੀ ਦਲਦਲ ਨੇ ਬਰਬਾਦ ਕਰ ਦਿੱਤੀ ਹੈ ਅਤੇ ਨੌਜੁਆਨਾਂ ਨੂੰ ਦਾ ਮੂੰਹ ਨਸ਼ਿਆਂ ਵਾਲੇ ਪਾਸੇ ਤੋਂ ਮੋੜਕੇ ਸਮਾਜਿੱਕ ਤੇ ਰਾਜਨੀਤੀ ਦੇ ਖੇਤਰ ਵਾਲੇ ਪਾਸੇ ਲਗਾਉਣਾ ਤੇ ਉਨ੍ਹਾਂ ਦਾ ਮਾਰਗ ਦਰਸ਼ਨ ਕਰਨਾਂ ਸਮੇਂ ਦੀ ਵੱਡੀ ਲੋੜ ਹੈ। ਉਹਨਾਂ ਨੌਜੁਆਨ ਵਿਦਿਆਰਥੀਆਂ ਨੂੰ ਅਪੀਲ ਕਰਦੇ ਹੋਏ ਆਖਿਆ ਕਿ ਉਹ ਵੱਡੀ ਗਿਣਤੀ ਵਿੱਚ ਆਮ ਆਦਮੀਂ ਪਾਰਟੀ ਦੇ ਸਟੂਡੈਂਟ ਵਿੱਚ ਸੀ.ਵਾਈ.ਐਸ.ਐਸ. ਨਾਲ ਜੁੜਨ ਅਤੇ ਹੋਰਨਾਂ ਨੌਜੁਆਨਾਂ ਦਾ ਰਾਹ ਦਸੇਰਾ ਬਣਕੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਸਾਥ ਦੇ ਕੇ ਰੰਗਲਾ ਪੰਜਾਬ ਬਨਾਉਣ ਵਿੱਚ ਸਹਿਯੋਗ ਕਰਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰੀ ਦੁੱਘਰੀ, ਮਨੋਜ ਬਿਰਲਾ, ਫਤਹਿ ਦੁੱਘਰੀ, ਸਨੀ ਹੰਬੜਾਂ, ਸੁੱਖ ਬਲ ਗੁੜੇ, ਪ੍ਰਭਜੋਤ ਭੱਠਲ, ਗੁਰਜੋਤ ਗਰੇਵਾਲ, ਅਰਸ਼ ਸਹੌਲੀ, ਰਣਬੀਰ ਕਲੇਰ, ਹਰਮਨ ਤੱਖਰ, ਗੱਗੀ ਅੱਬੂਵਾਲ, ਨਵਦੀਪ ਮਨਸੂਰਾਂ, ਸੁੱਖਾ ਸਿੱਧੂ, ਰਘਵੀਰ ਕੈਂਥ, ਰਾਕੇਸ਼ ਗੁੱਜ਼ਰ ਆਦਿ ਤੋਂ ਇਲਾਵਾ ਲੁਧਿਆਣਾ ਗਰੁੱਪ ਆਫ ਕਾਲਜ ਚੌਂਕੀਮਾਨ ਦੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।

LEAVE A REPLY

Please enter your comment!
Please enter your name here