Home ਪਰਸਾਸ਼ਨ ਵੋਟਰ ਕਾਰਡ ਬਣਾਉਣ ਲਈ 2 ਫਰਵਰੀ ਨੂੰ ਲੱਗੇਗਾ ਵਿਸ਼ੇਸ਼ ਕੈਂਪ“18 ਸਾਲ ਤੋ...

ਵੋਟਰ ਕਾਰਡ ਬਣਾਉਣ ਲਈ 2 ਫਰਵਰੀ ਨੂੰ ਲੱਗੇਗਾ ਵਿਸ਼ੇਸ਼ ਕੈਂਪ
“18 ਸਾਲ ਤੋ ਵਧੇਰੇ ਉਮਰ ਦੇ ਯੁਵਕਾਂ ਦੀ 100 ਪ੍ਰਤੀਸ਼ਤ ਵੋਟਰ ਰਜਿਸਏਸ਼ਨ ਦੇ ਟੀਚੇ ਨੂੰ ਕੀਤਾ ਜਾਵੇਗਾ ਪੂਰਾ”

114
0

ਬਟਾਲਾ, 31 ਜਨਵਰੀ (ਭਗਵਾਨ ਭੰਗੂ-ਲਿਕੇਸ਼ ਸ਼ਰਮਾ): ਡਾ. ਹਿਮਾਂਸ਼ੂ ਅਗਰਵਾਲ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ ਗੁਰਦਾਸਪੁਰ ਦੇ ਦਿਸ਼ਾ ਆਦੇਸ਼ਾਂ ਅਨੁਸਾਰ ਚੋਣਾਂ ਵਿਚ ਯੁਵਕਾਂ ਦੀ ਭਾਗੀਦਾਰੀ ਵਧਾਉਣ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ 18 ਸਾਲ ਤੋ ਵਧੇਰੇ  ਉਮਰ ਦੇ ਯੁਵਕਾਂ ਦੀ 100 ਪ੍ਰਤੀਸ਼ਤ ਵੋਟਰ ਰਜਿਸਏਸ਼ਨ ਦੇ ਟੀਚੇ ਨੂੰ ਪੂਰਾ ਕੀਤਾ ਜਾਣਾ ਹੈ । ਇਸ ਤੋਂ ਇਲਾਵਾ ਭਾਵੇਂ ਵੋਟਰ (ਭਾਵ ਜੋ 18 ਸਾਲ ਦੀ ਉਮਰ ਪੂਰੀ ਕਰਨ ਜਾ ਰਹੇ ਹਨ) ਦੇ ਯੁਵਕਾਂ ਪਾਸੋਂ ਵੀ ਫਾਰਮ ਨੰ:6 ਭਰਵਾਏ ਜਾਣਗੇ ਹਨ । ਵੋਟਰ ਰਜਿਸਟ੍ਰੇਸਨ ਟੀਚੇ ਨੂੰ ਪੂਰਾ ਕਰਨ ਲਈ ਕਾਲਜਾਂ ਵਿਚ ਵਿਸ਼ੇਸ਼ ਕੈਂਪ ਦਾ ਆਯੋਜਿਤ ਕੀਤਾ ਜਾ ਰਿਹਾ ਹੈ।ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਨਿਧੀ ਕੁਮੁਦ ਬਾਮਬਾ,ਵਧੀਕ ਡਿਪਟੀ ਕਮਿਸ਼ਨਰ-ਕਮ-ਞਧੀਕ ਜਿਲ੍ਹਾ ਚੋਣ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ਸਰਦਾਰ ਬੇਅੰਤ ਸਿੰਘ ਕਾਲਜ ਸਟੇਟ ਯੂਨੀਵਰਸਿਟੀ,ਗੁਰਦਾਸਪੁਰ, ਜੀ.ਐਨ.ਡੀ.ਯੂ.ਕੈਂਪਸ, ਗੁਰਦਾਸਪੁਰ, ਸਰਕਾਰੀ ਕਾਲਜ ਗੁਰਦਾਸਪੁਰ, ਗੋਲਡ ਕਾਲਜ ਆਫ  ਇੰਜੀਨੀਅਰਿੰਗ ਟੈਕਨੋਲਜੀ ਗੁਰਦਾਸਪੁਰ,ਸੁਖਜਿੰਦਰਾ ਗਰੁੱਪ ਆਫ ਕਾਲਜ,ਗੁਰਦਾਸਪੁਰ, ਸੁਆਮੀ ਸਵੰਨਤਰਾਅਨੰਦ ਮੈਮੋਰਿਅਲ ਕਾਲਜ ਦੀਨਾਨਗਰ,ਸੁਆਮੀ ਸਰਵਅਨੰਦ ਸੰਸਥਾ ਇੰਜੀਨੀਅਰਿੰਗ ਟੈਕਨੋਲਜੀ ਦੀਨਾਨਗਰ,ਬਾਬਾ ਹਜ਼ਾਰਾ ਸਿੰਘ ਪੋਲੀਟੈਕਨਿਕਲ ਗੁਰਦਾਸਪੁਰ,ਮੌਹਨ ਲਾਲ ਐਸ.ਡੀ. ਕਾਲਜ ਗੁਰਦਾਸਪੁਰ,ਆਈ.ਟੀ.ਆਈ. ਕਾਲਜ, ਗੁਰਦਾਸਪੁਰ ਕਾਦੀਆਂ,ਕਲਾਨੌਰ,ਬਟਾਲਾ ਫਤਿਹਗੜ੍ਹ ਚੂੜੀਆਂ,ਸਰਕਾਰੀ ਪੋਲੀਟੈਕਨਿਕਲ ਕਾਲਜ ਬਟਾਲਾ ਅਤੇ ਦੀਨਾਨਗਰ, ਬੈਰਿੰਗ ਯੂਨੀਅਨ ਕਾਲਜ ਬਟਾਲਾ, ਗੁਰੂ ਨਾਨਕ ਕਾਲਜ ਬਟਾਲਾ, ਆਰ.ਆਰ.ਡੀ. ਏ. ਵੀ. ਕਾਲਜ ਬਟਾਲਾ ( ਲੜਕੀਆਂ), ਐੱਸ.ਐੱਲ.ਬਾਵਾ ਡੀ. ਏ. ਵੀ. ਕਾਲਜ ਬਟਾਲਾ, ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ  ਮਿਤੀ 02 ਫਰਵਰੀ 2023  ਦਿਨ ਵੀਰਵਾਰ ਨੂੰ ਸਵੇਰੇ 9.00 ਵਜੇ ਤੋ ਸ਼ਾਮ 4.00 ਵਜੇ ਤਕ ਲਗਾਏ ਜਾਣਗੇ।ਉਨ੍ਹਾਂ ਦੱਸਿਆ ਕਿ ਕਿ ਵੋਟ ਬਣਾਉਣ ਲਈ ਲੋੜੀਂਦੇ ਦਸਤਾਵੇਜ (ਪਾਸਪੋਰਟ ਸਾਈਜ਼ ਫੋਟੋ, ਆਧਾਰ ਕਾਰਡ, ਰਿਹਾਇਸ਼ ਅਤੇ ਜਨਮ ਮਿਤੀ ਦਾ ਪਰੂਫ, ਮਾਤਾ- ਪਿਤਾ ਦੇ ਵੋਟਰ ਕਾਰਡ ਦੀ ਕਾਪੀ) ਕੈਂਪ ਵਾਲੇ ਦਿਨ ਨਾਲ ਲੈ ਕੇ ਆਉਣ।

LEAVE A REPLY

Please enter your comment!
Please enter your name here