ਦੇਸ਼ ਦੇ ਲਗਭਗ ਸਾਰੇ ਰਾਜਾਂ ਵਿੱਚ ਗੈਂਗਸਟਰਾਂ ਅਤੇ ਕਈ ਤਰ੍ਹਾਂ ਦੇ ਮਾਫੀਆ ਦਾ ਹਮੇਸ਼ਾ ਦਬਦਬਾ ਰਿਹਾ ਹੈ। ਆਮ ਤੌਰ ’ਤੇ ਗੈਂਗਸਟਰਾਂ ਅਤੇ ਮਾਫੀਆ ਨੂੰ ਚਲਾਉਣ ਵਾਲੇ ਲੋਕ ਜਾਂ ਤਾਂ ਆਪਣੀ ਪੂਰੀ ਜ਼ਿੰਦਗੀ ਜੇਲ੍ਹ ਵਿੱਚ ਬਿਤਾ ਦਿਦੇ ਹਨ ਅਤੇ ਜਾਂ ਫਿਰ ਉਨ੍ਹਾਂ ਦਾ ਹਸ਼ਰ ਅਤੀਕ ਅਹਿਮਦ ਅਤੇ ਉਸਦੇ ਭਾਈ ਅਸ਼ਰਫ ਵਰਗਾ ਹੀ ਹੁੰਦਾ ਹੈ। ਜਾਂ ਉਹ ਆਪਸੀ ਖਹਿਬਾਜੀ ਵਿਚ ਇਕ ਦੂਸਰੇ ਤੋਂ ਮਾਰੇ ਾਜੰਦੇ ਹਨ ਜਾਂ ਫਿਰ ਪੁਲਿਸ ਮਾਰ ਮੁਕਾਉਂਦੀ ਹੈ। ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਅਜਿਹੀਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਜਿਸ ਵਿੱਚ ਗੈਂਗਸਟਰ, ਅੱਤਵਾਦੀ, ਮਾਫੀਆ ਸਮੇਤ ਹੋਰ ਵੱਡੇ ਅਪਰਾਧੀ ਕਦੇ ਪੁਲਿਸ ਨਾਲ ਮੁਕਾਬਲੇ ਵਿੱਚ, ਕਦੇ ਪੁਲਿਸ ਕਸਟਡੀ ਵਿਚ ਹੀ ਸੜਕ ਹਾਦਸਿਆਂ ਵਿੱਚ, ਕਦੇ ਆਪਸੀ ਦੁਸ਼ਮਣੀ ਵਿੱਚ ਅਤੇ ਕਦੇ ਕਿਸੇ ਹੋਰ ਵਲੋਂ ਮੌਤ ਦੇ ਘਾਟ ਉਤਾਰ ਦਿਤੇ ਗਏ। ਇੱਥੇ ਇੱਕ ਬਹੁਤ ਹੀ ਅਹਿਮ ਸਵਾਲ ਹੈ ਕਿ ਯੋਗੀ ਸਰਕਾਰ ਖੁੱਲ੍ਹੇ ਤੌਰ ਤੇ ਆਲਾਣ ਕਰਦੀ ਆਈ ਹੈ ਕਿ ਅਜਿਹੇ ਅਪਰਾਧੀਆਂ ਨੂੰ ਬਖਸ਼ੇਗੀ ਨਹੀਂ। ਕਈ ਵਾਰ ਹੈਰਾਨੀਜਨਕ ਤੱਥ ਵੀ ਸਾਹਮਣੇ ਆ ਚੁੱਕੇ ਹਨ ਕਿ ਅਜਿਹੇ ਲੋਕਾਂ ਦੀ ਮੌਤ ਹੋਣ ਤੋਂ ਪਹਿਲਾਂ ਉੱਥੋਂ ਦੇ ਨੇਤਾਵਾਂ ਵਲੋਂ ਉਨ੍ਹਾਂ ਦੀ ਮੌਤ ਸੰਬੰਧੀ ਪਹਿਲਾਂ ਹੀ ਭਵਿੱਖਬਾਣੀ ਕੀਤੀ ਗਈ। ਦੇਸ਼ ਦੀਆਂ ਸਾਰੀਆਂ ਸਰਕਾਰਾਂ ਹੀ ਸਾਨੂੰ ਦੇਸ਼ ਦੇ ਕਾਨੂੰਨ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਦੀਆਂ ਹਨ ਅਤੇ ਇਕ ਦੂਸਰੇ ਨੇਤਾਵਾਂ ਨੂੰ ਵੀ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਇਨਸਾਫ ਹਾਸਿਲ ਕਰਨ ਦੀਆਂ ਦਲੀਲਾਂ ਦਿੰਦੇ ਹਨ। ਪਰ ਉੱਤਰ ਪ੍ਰਦੇਸ ਵਿਚ ਜੋ ਕੁਝ ਵਾਪਰਿਆ ਉਸ ਵਿਚ ਕਿਤੇ ਵੀ ਕਾਨੂੰਨ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਜੇਕਰ ਮੁਜਰਿਮਾਂ ਨੂੰ ਮੁੱਠਭੇੜ ’ਚ ਮਾਰਨਾ ਹੈ ਤਾਂ ਕਾਨੂੰਨ ਦੀ ਪਾਲਣਾ ਕਿਥੇ ਹੈ ? ਭਾਰੀ ਸੁਰੱਖਿਆ ਵਿਚ ਅਤੇ ਉੱਚ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿਚ ਅਤੀਕ ਅਤੇ ਉਸ ਦੇ ਭਰਾ ਅਸ਼ਰਫ ਨੂੰ ਸ਼ੂਟਰ ਅਰੁਣ ਮੌਰੀਆ, ਸੰਨੀ ਅਤੇ ਲਵਲੇਸ਼ ਤਿਵਾੜੀ ’ਤੇ ਗੋਲੀਆਂ ਚਲਾ ਕੇ ਮੌਤ ਦੇ ਘਾਟ ਉਤਾਰ ਦਿਤਾ। ਇਨ੍ਹਾਂ ਹੀ ਨਹੀਂ ਉਨ੍ਹਾਂ ਵਲੋਂ ਮਾਫੀਆ ਰਾਜ ਅਤੀਕ ਅਤੇ ਅਸ਼ਰਫ ਦੇ ਬਿਲਕੁਲ ਨਜ਼ਦੀਕ ਜਾ ਕੇ ਉਨ੍ਹਾਂ ਦੀਆਂ ਕਨਪਟੀਆਂ ਤੇ ਗੋਲੀਆਂ ਚਲਾ ਦਿੰਤੀਆਂ। ਉਸਤੋਂ ਬਾਅਦ ਹੇਠਾਂ ਡਿੱਗੇ ਪਏ ਦੋਵੇਂ ਭਰਾਵਾਂ ਤੇ ਅੰਨ੍ਹੇਵਾਹ ਫਾਇਰਿੰਗ ਕੀਤੀ। ਇਸ ਤਰ੍ਹਾਂ ਸ਼ਰੇਆਮ ਫਾਇਰਿੰਗ ਕਰਨ ਵਾਲੇ ਅਪਰਾਧੀ ਵੀ ਖ਼ਤਰਨਾਕ ਅਪਰਾਧੀਆਂ ਦੀ ਸੂਚੀ ਵਿੱਚ ਹੀ ਹੁੰਦੇ ਹਨ। ਉਸ ਸਮੇਂ ਉਥੇ ਭਾਰੀ ਗਿਣਤੀ ਵਿਚ ਮੌਜੂਦ ਪੁਲਿਸ ਅਧਿਕਾਰੀ ਕਿਉ ਮੂਕ ਦਰਸ਼ਕ ਬਣੇ ਦੇਖਦੇ ਰਹੇ। ਉਨ੍ਹਾਂ ਵਿਚੋਂ ਕਿਸੇ ਨੇ ਵੀ ਇਕ ਵੀ ਗੋਵੀ ਨਹੀਂ ਚਲਾਈ। ਉਥੇ ਹੀ ਉਨ੍ਹਾਂ ਦਾ ਵੀ ਇਨਕਾਉਊੰਟਰ ਕਿਉਂ ਨਹੀਂ ਕੀਤਾ ਗਿਆ ? ਇਹ ਸਭ ਸਵਾਲ ਹਰੇਕ ਦੇ ਜਹਿਨ ਵਿਚ ਹਨ। ਦੇਸ਼ ਭਰ ਵਿੱਚ ਜਦੋਂ ਵੀ ਕੋਈ ਗੈਂਗਸਟਰ, ਮਾਫੀਆ ਅਪਰਾਧ ਦੇ ਰਾਹ ਤੁਰਦਾ ਹੈ ਤਾਂ ਸ਼ੁਰੂ ਵਿੱਚ ਉਹ ਇੱਕ ਮਾਮੂਲੀ ਅਪਰਾਧੀ ਹੀ ਹੁੰਦਾ ਹੈ। ਜਦੋਂ ਉਹ ਲੋਕ ਛੋਟੇ ਤੋਂ ਵੱਡੇ ਅਪਰਾਧੀ ਬਨਣ ਵੱਲ ਵਧਦੇ ਹਨ ਉਸਦੇ ਪਿੱਛੇ ਵੱਡਾ ਹੱਥ ਰਾਜਨੀਤਿਕ ਲੋਕਾਂ ਦੀ ਹੀ ਹੁੰਦਾ ਹੈ। ਜਦੋਂ ਉਹ ਲੋਕ ਵਾਰ-ਵਾਰ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ ਤਾਂ ਉਨ੍ਹਾਂ ਨੂੰ ਸਿਆਸੀ ਸੁਰੱਖਿਆ ਦੀ ਛਤਰੀ ਹਾਸਿਲ ਹੁੰਦੀ ਹੈ। ਰਾਜਨੀਤਿਕ ਲੋਕ ਹੀ ਅਕਸਰ ਇਸ ਤਰ੍ਹਾਂ ਦੀਆਂ ਅਪਰਾਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਅਪਰਾਧੀਆਂ ਦੀ ਪੁਸ਼ਤ ਪਨਾਹੀ ਕਰਦੀਆਂ ਹਨ ਅਤੇ ਉਨ੍ਹੰ ਖਿਲਾਫ ਮੁਕਦਮੇ ਦਰਜ ਨਹੀਂ ਹੋਣ ਦਿਤੰ ਜਾਂਦੇ। ਅਕਸਰ ਅਜਿਹੇ ਵੱਡੇ ਅਪਰਾਧੀਆਂ ਨੂੰ ਰਾਜਨੀਤਿਕ ਲੋਕ ਆਪਣੇ ਵਿਰੋਧੀਆਂ ਖਿਲਾਫ ਇਸਤੇਮਾਲ ਕਰਦੇ ਹਨ। ਅਸਲੀਅਤ ਇਹ ਹੈ ਕਿ ਦੇਸ਼ ਦੀ ਸੰਸਦ ਅਤੇ ਵਿਧਾਨ ਸਭਾਵਾਂ ’ਚ ਅਜਿਹੇ ਕਈ ਚਿਹਰੇ ਹਨ, ਜਿਨ੍ਹਾਂ ਵਿਰੁੱਧ ਘਿਨਾਉਣੇ ਅਪਰਾਧਾਂ ਦੇ ਮਾਮਲੇ ਵੀ ਦਰਜ ਹਨ। ਇੱਥੋਂ ਤੱਕ ਕਿ ਸਿਆਸੀ ਪਾਰਟੀਆਂ ਵੀ ਹਨ ਅਜਿਹੇ ਅਪਰਾਧੀਆਂ ਨੂੰ ਟਿਕਟਾਂ ਦੇ ਕੇ ਨਵਾਜਦੀਆਂ ਹਨ। ਇਸ ਮਾਮਲੇ ਵਿਚ ਕੋਈ ਵੀ ਪਾਰਟੀ ਮੂੰਹ ਖੋਲ੍ਹਣ ਲਈ ਤਿਆਰ ਨਹੀਂ। ਜੇਕਰ ਸ਼ੁਰੂ ਵਿਚ ਹੀ ਛੋਟੇ ਅਪਰਾਧੀਆਂ ਨੂੰ ਵੱਡਾ ਬਣਨ ਹੀ ਨਾ ਦਿੱਤਾ ਜਾਵੇ ਤਾਂ ਅਜਿਹੀ ਨੌਬਤ ਨਹੀਂ ਆ ਸਕਦੀ। ਜੇਕਰ ਇਨ੍ਹਾਂ ਨੂੰ ਸਿਆਸੀ ਸਰਪ੍ਰਸਤੀ ਨਾ ਮਿਲੀ ਤਾਂ ਗੱਲ ਅੱਗੇ ਨਹੀਂ ਵਧੇਗੀ। ਅਕਸਰ ਜੇਲ੍ਹਾਂ ਵਿੱਚ ਬੈਠੇ ਵੱਡੇ ਅਪਰਾਧੀ ਜੇਲ੍ਹ ਤੋਂ ਬਾਹਰ ਅਪਰਾਧਿਕ ਗਤੀਵਿਧੀਆਂ ਨੂੰ ਆਸਾਨੀ ਨਾਲ ਅੰਜਾਮ ਦੇ ਦਿੰਦੇ ਹਨ। ਉਸ ਵਿੱਚ ਵੀ ਪ੍ਰਸ਼ਾਸਨ ਅਤੇ ਸਿਆਸੀ ਲੋਕਾਂ ਦੀ ਮਿਲੀਭੁਗਤ ਸਾਹਮਣੇ ਆਉਂਦੀ ਹੈ। ਜੇਕਰ ਅਸੀਂ ਸੱਚਮੁੱਚ ਦੇਸ਼ ਵਿੱਚੋਂ ਗੈਂਗਸਟਰ ਅਤੇ ਮਾਫੀਆ ਰਾਜ ਨੂੰ ਖਤਮ ਕਰਨਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਰਾਜਨੀਤੀ ਵਿੱਚ ਬਦਲਾਅ ਲਿਆਉਣਾ ਪਵੇਗਾ।
ਹਰਵਿੰਦਰ ਸਿੰਘ ਸੱਗੂ ।