ਰਾਜਪੁਰਾ(ਵਿਕਾਸ ਮਠਾੜੂ)ਇਥੋਂ ਦੇ ਗਗਨ ਚੌਂਕ ਵਿੱਚਕਾਰ ਅੱਜ ਪੰਜਾਬ ਸੂਬੇ ਦੇ 5 ਵਾਰ ਮੁੱਖ ਮੰਤਰੀ ਰਹੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਦਾ ਬੀਤੇ ਦਿਨੀ ਦੇਹਾਂਤ ਹੋ ਜਾਣ ਕਾਰਨ ਅੱਜ ਉਨ੍ਹਾਂ ਦੀ ਦੇਹ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਲਿਜਾਉਣ ਤੋਂ ਪਹਿਲਾਂ ਅੰਤਿਮ ਯਾਤਰਾ ਦਾ ਰਾਜਪੁਰਾ ਪਹੁੰਚਣ ਉਤੇ ਹਲਕਾ ਵਸਨੀਕਾਂ ਵੱਲੋਂ ਐਬੂਲੈਂਸ ਉਤੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ। ਇਸ ਅੰਤਿਮ ਯਾਤਰਾ ਵਿੱਚ ਐਬੂਲੈਂਸ ਨੂੰ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਚਲਾ ਰਹੇ ਸੀ ਤੇ ਉਨ੍ਹਾਂ ਦੇ ਨਾਲ ਸੀਟ ਉਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੈਠੇ ਸਨ ਤੇ ਲੋਕਾਂ ਨੂੰ ਦੋਵੇਂ ਹੱਥ ਜੋੜ ਕੇ ਧੰਨਵਾਦ ਕਰ ਰਹੇ ਸਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਰਾਜਪੁਰਾ ਇੰਚਾਰਜ ਚਰਨਜੀਤ ਸਿੰਘ ਬਰਾੜ, ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸ੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਹੋਰਨਾਂ ਵੱਲੋਂ ਰੀਥ ਚੜਾਉਣ ਦੀ ਰਸਮ ਨਿਭਾਈ ਗਈ ਤੇ ਭਰਵੇ ਇਕੱਠ ਵੱਲੋਂ ਪ੍ਰਕਾਸ਼ ਸਿੰਘ ਬਾਦਲ ਅਮਰ ਰਹੇ ਦੇ ਨਾਅਰੇ ਲਗਾਏ ਗਏ। ਇਸ ਦੌਰਾਨ ਅਕਾਲੀ ਆਗੂ ਹਰਵਿੰਦਰ ਸਿੰਘ ਹਰਪਾਲਪੁਰ, ਸਿਮਰਨਜੀਤ ਸਿੰਘ ਚੰਦੂਮਾਜਰਾ, ਸਿਮਰਨਜੀਤ ਸਿੰਘ ਬਿੱਲਾ, ਅਬਰਿੰਦਰ ਸਿੰਘ ਕੰਗ, ਗੁਰਦਰਸ਼ਨ ਸਿੰਘ ਉਗਾਣੀ, ਭਾਜਪਾ ਆਗੂ ਜਰਨੈਲ ਸਿੰਘ ਪਿਲਖਣੀ, ਹਰਪਾਲ ਸਿੰਘ ਸਰਾਓ, ਦੀਦਾਰ ਸਿੰਘ ਖੇੜੀਗੁਰਨਾ, ਮਨਜੀਤ ਸਿੰਘ ਘੁਮਾਣਾ, ਬਲਕਾਰ ਸਿੰਘ ਬੈਂਸ, ਚਰਨਜੀਤ ਸਿੰਘ ਗਿੱਲ, ਚਰਨਜੀਤ ਸਿੰਘ ਸਲੈਚ, ਐਡਵੋਕੇਟ ਸੁਬੇਗ ਸਿੰਘ ਸੰਧੂ, ਐਡਵੋਕੇਟ ਅਮਨ ਸੰਧੂ, ਨੰਬਰਦਾਰ ਕੁਲਬੀਰ ਸਿੰਘ ਹਾਸ਼ਮਪੁਰ, ਦਰਸ਼ਨ ਕੁਮਾਰ ਢੀਂਗਰਾ, ਬਿੱਟੂ ਸੰਧਾਰਸੀ, ਜ਼ਸਵਿੰਦਰ ਸਿੰਘ, ਕੁਲਵੰਤ ਸਿੰਘ ਸਰਦਾਰਗੜ੍ਹ, ਸਰਪੰਚ ਤੇਜਿੰਦਰ ਸਿੰਘ ਲੀਲਾ, ਕ੍ਰਿਪਾਲ ਸਿੰਘ ਭੰਗੂ, ਸਤਵਿੰਦਰ ਸਿੰਘ ਮਿਰਜਾਪੁਰ, ਜ਼ਸਪਾਲ ਸਿੰਘ ਸ਼ੰਕਰਪੁਰ ਸਮੇਤ ਹੋਰਨਾਂ ਨੇ ਹਾਜ਼ਰੀ ਲਗਵਾ ਕੇ ਫੁੱਲਾਂ ਵਰਖਾ ਕੀਤੀ।