ਪਟਿਆਲਾ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਪੰਜਾਬ ਵਿਚ ਸੜਕ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਅੱਜ ਅਜਿਹਾ ਹੀ ਮਾਮਲਾ ਰਾਜਪੁਰਾ ਦੇ ਨਜ਼ਦੀਕ ਦਿੱਲੀ ਹਾਈਵੇ ਤੇ ਵਾਪਰਿਆ ਹੈ ਜਿਥੇ ਟਰੈਕਟਰ ਚਾਲਕ ਅਤੇ ਇੱਕ ਹੋਰ ਦੀ ਮੌਤ ਹੋ ਗਈ। ਇਸ ਦੌਰਾਨ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ।ਜਾਣਕਾਰੀ ਦੇ ਮੁਤਾਬਿਕ ਰਾਜਪੁਰਾ ਦੇ ਨਜ਼ਦੀਕ ਦਿੱਲੀ ਹਾਈਵੇ ਤੇ 25 ਦਾਰਾ ਨਾਲੇ ਤੇ ਇਕ ਟਰੈਕਟਰ ਤੇ ਟਰੱਕ ਦੀ ਭਿਆਨਕ ਟੱਕਰ ਹੋਈ ਜਿਸ ਕਰਕੇ ਟਰੈਕਟਰ ਚਾਲਕ ਅਤੇ ਇੱਕ ਹੋਰ ਦੀ ਮੌਤ ਹੋ ਗਈ।ਹਾਦਸਾ ਇੰਨਾ ਭਿਆਨਕ ਸੀ ਕਿ ਇਹ ਟਰੈਕਟਰ 25 ਦਾਰਾ ਨਾਲੇ ਦੇ ਵਿਚ ਪਲਟ ਗਿਆ ਤੇ ਇਸ ਦੌਰਾਨ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਮ੍ਰਿਤਕ ਗੁਰਦਾਸਪੁਰ ਦੇ ਪਿੰਡ ਸੀੜਾ ਦਾ ਰਹਿਣ ਵਾਲਾ ਸੀ ਅਤੇ ਪਲਵਲ ਵਿੱਖੇ ਆਪਣੀ ਕੰਬਾਈਨ ਦੇ ਨਾਲ ਕਣਕ ਦੀ ਕਟਾਈ ਦੇ ਲਈ ਜਾ ਰਿਹਾ ਸੀ।
