ਜਗਰਾਉਂ, 15 ਅਗਸਤ ( ਮੋਹਿਤ ਜੈਨ)-ਲੋਕ ਸੇਵਾ ਸੁਸਾਇਟੀ ਨੇ 77ਵਾਂ ਆਜ਼ਾਦੀ ਦਿਹਾੜਾ ਮਨਾਉਂਦੇ ਹੋਏ ਸ਼ਹੀਦਾਂ ਨੂੰ ਯਾਦ ਕੀਤਾ| ਜਗਰਾਓਂ ਦੇ ਖ਼ਾਲਸਾ ਸਕੂਲ ਵਿਖੇ ਲੋਕ ਸੇਵਾ ਸੁਸਾਇਟੀ ਵੱਲੋਂ ਆਜ਼ਾਦੀ ਦਿਹਾੜਾ ਮਨਾਉਣ ਲਈ ਕਰਵਾਏ ਸਮਾਗਮ ਵਿਚ ਕੌਮੀ ਝੰਡਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ ਡੀ ਏ ਵੀ ਸਕੂਲ ਦੇ ਪ੍ਰਿੰਸੀਪਲ ਦੇਵ ਵਰਤ ਪਲਾਹਾ ਨੇ ਅਦਾ ਕਰਦਿਆਂ ਸਮੂਹ ਜਗਰਾਓਂ ਵਾਸੀਆਂ ਨੰੂ ਆਜ਼ਾਦੀ ਦਿਹਾੜੇ ਦੀਆਂ ਵਧਾਈ ਦਿੱਤੀ| ਉਨ੍ਹਾਂ ਦੇਸ਼ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਕਿਹਾ ਕਿ ਸਾਨੂੰ ਇਹ ਆਜ਼ਾਦੀ ਬੜੀ ਕੁਰਬਾਨੀਆਂ ਨਾਲ ਮਿਲੀ ਹੈ| ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਾਜਿੰਦਰ ਜੈਨ ਤੇ ਪ੍ਰਧਾਨ ਕੰਵਲ ਕੱਕੜ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿ ਦੇਸ਼ ਦੀ ਆਜ਼ਾਦੀ ਲਈ ਲੱਖਾਂ ਹੀ ਸ਼ਹੀਦਾਂ ਨੇ ਆਪਣੀਆਂ ਜਾਨਾਂ ਵਾਰ ਕੇ ਇਹ ਆਜ਼ਾਦੀ ਹਾਸਲ ਕੀਤੀ ਅਤੇ ਸਾਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਇਆ| ਉਨ੍ਹਾਂ ਸਮੂਹ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ| ਇਸ ਮੌਕੇ ਸੈਕਟਰੀ ਕੁਲਭੂਸ਼ਨ ਗੁਪਤਾ, ਸੁਨੀਲ ਬਜਾਜ, ਰਾਜੀਵ ਗੁਪਤਾ, ਮਨੋਹਰ ਸਿੰਘ ਟੱਕਰ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਪੀ ਆਰ ਓ ਸੁਖਦੇਵ ਗਰਗ ਤੇ ਨੀਰਜ ਮਿੱਤਲ, ਰਾਜਿੰਦਰ ਜੈਨ ਕਾਕਾ, ਵਿਨੋਦ ਬਾਂਸਲ, ਜਸਵੰਤ ਸਿੰਘ, ਆਰ ਕੇ ਗੋਇਲ, ਅਨਿਲ ਮਲਹੋਤਰਾ, ਜਗਦੀਪ ਸਿੰਘ, ਪ੍ਰੇਮ ਬਾਂਸਲ, ਕਪਿਲ ਸ਼ਰਮਾ, ਪ੍ਰਵੀਨ ਮਿੱਤਲ, ਮੁਕੇਸ਼ ਗੁਪਤਾ, ਗੋਪਾਲ ਗੁਪਤਾ, ਦਿਨੇਸ਼ ਗੁਪਤਾ, ਜਸਵੰਤ ਸਿੰਘ ਆਦਿ ਹਾਜ਼ਰ ਸਨ|