Home crime ਜੇਲ੍ਹ ਅੰਦਰ ਨਸ਼ਲੀਆ ਵਸਤੂ ਸਪਲਾਈ ਕਰਨ ਵਾਲਾ ਜੇਲ ਗਾਰਡ ਕਾਬੂ, ਪੁਲਿਸ ਨੇ...

ਜੇਲ੍ਹ ਅੰਦਰ ਨਸ਼ਲੀਆ ਵਸਤੂ ਸਪਲਾਈ ਕਰਨ ਵਾਲਾ ਜੇਲ ਗਾਰਡ ਕਾਬੂ, ਪੁਲਿਸ ਨੇ ਕੀਤਾ ਕੇਸ ਦਰਜ

152
0


ਤਰਨਤਾਰਨ 8 ਅਪ੍ਰੈਲ ( ਰਿਤੇਸ਼ ਭੱਟ, ਲਿਕੇਸ਼ ਸ਼ਰਮਾਂ)-ਕਸਬਾ ਗੋਇੰਦਵਾਲ ਸਾਹਿਬ ਵਿਖੇ ਬਣੀ ਜੇਲ ਵਿਚੋਂ ਰੋਜ਼ਾਨਾ ਨਸ਼ਲਿਆ ਵਸਤੂ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੇਲ੍ਹ ਅੰਦਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੇ ਹੋਏ ਇਕ ਜੇਲ ਗਾਰਡ ਨੂੰ ਸਥਾਨਕ ਪੁਲਿਸ ਵੱਲੋ ਕਾਬੂ ਕੀਤਾ ਗਿਆ ਹੈ।ਮਿਲੀ ਜਾਣਕਾਰੀ ਅਨੁਸਾਰ ਉਕਤ ਜੇਲ ਗਾਰਡ ਆਪਣੇ ਪ੍ਰਾਈਵੇਟ ਪਾਰਟ ਨਾਲ ਬੀੜੀਆ ਦੇ ਬੰਡਲ, ਤੰਬਾਕੂ ਦੀਆ ਪੁੜੀਆ ਅਤੇ ਹੋਰ ਨਸ਼ੀਲੀਆਂ ਵਸਤਾਂ ਬੰਨ੍ਹ ਕੇ ਜੇਲ ਅੰਦਰ ਲੈਕੇ ਜਾਂਦਾ ਸੀ ਅਤੇ ਮਹਿੰਗੇ ਮੁੱਲ ਤੇ ਕੈਦੀਆਂ ਨੂੰ ਉਕਤ ਵਾਸਤਾ ਦੀ ਸਪਲਾਈ ਕਰਦਾ ਸੀ। ਜਿਸ ਸੰਬਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਵੱਲੋ ਮਾਮਲਾ ਦਰਜ ਕਰ ਦੋਸ਼ੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਗੋਇੰਦਵਾਲ ਸਾਹਿਬ ਜੋਗਾ ਸਿੰਘ ਨੇ ਦੱਸਿਆ ਕਿ ਪੈਸਕੋ ਕਰਮਚਾਰੀ ਕੁਲਦੀਪ ਸਿੰਘ ਕੇਂਦਰੀ ਜੇਲ੍ਹ ਵਿਚ ਡਿਊਟੀ ਕਰਦਾ ਹੈ ਅਤੇ 6 ਅਪ੍ਰੈਲ ਨੂੰ ਆਪਣੀ ਡਿਊਟੀ ਦੌਰਾਨ ਰਾਤ ਕਰੀਬ 9 ਵਜੇ ਜੇਲ ਤੋਂ ਬਾਹਰ ਖਾਣਾ ਖਾਣ ਲਈ ਗਿਆ।ਜਦੋਂ ਮੁਨਸ਼ੀ ਵੱਲੋ ਉਸਦੀ ਦੀ ਰੁਟੀਨ ਚੈਕਿੰਗ ਦੌਰਾਨ ਤਲਾਸ਼ੀ ਲਈ ਗਈ ਤਾਂ ਉਸਦੇ ਅੰਡਰ ਵੀਅਰ ਵਿੱਚੋ 3 ਬੀੜੀ ਦੇ ਬੰਡਲ ਅਤੇ ਇਕ ਤਬਾਕੂ ਦੀ ਪੁੜੀ ਬਰਾਮਦ ਹੋਈ।ਜਿਸ ਦੌਰਾਨ ਬੈਗ ਦੀ ਤਲਾਸ਼ੀ ਲੈਣ ਦੌਰਾਨ ਇਕ ਫੋਨ ਅਤੇ 4 ਸਿਮ ਕਾਰਡ ਵੀ ਬਰਾਮਦ ਹੋਏ।ਜਿਸ ਸੰਬਧੀ ਪ੍ਰਿਜਨ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਹਾਸਿਲ ਕੀਤੀ ਜਾ ਰਿਹਾ ਹੈ।

LEAVE A REPLY

Please enter your comment!
Please enter your name here