Home ਜੰਗਲਾਤ ਅਲੋਪ ਹੋ ਰਹੇ ਪੰਛੀਆਂ ਨੂੰ ਨਵੀਂ ਜ਼ਿੰਦਗੀ ਦੇਣ ਲਈ ਸਹਾਇਕ ਸਿੱਧ ਹੋਣਗੇ...

ਅਲੋਪ ਹੋ ਰਹੇ ਪੰਛੀਆਂ ਨੂੰ ਨਵੀਂ ਜ਼ਿੰਦਗੀ ਦੇਣ ਲਈ ਸਹਾਇਕ ਸਿੱਧ ਹੋਣਗੇ ਭੱਦਰਕਾਲੀ ਮੰਦਰ ਵਿੱਚ ਬਣ ਰਹੇ ਬਰਡਜ ਟਾਵਰ

69
0


ਜਗਰਾਉਂ, 25 ਸਤੰਬਰ (ਭਗਵਾਨ ਭੰਗੂ – ਲਿਕੇਸ਼ ਸ਼ਰਮਾ) : ਮੌਸਮ ਦੇ ਵਿਗੜਦੇ ਤਾਪਮਾਨ ਅਤੇ ਮਨੁੱਖ ਦੀਆਂ ਖੁਦਗਰਜੀਆਂ ਕਾਰਨ ਦਰੱਖਤਾਂ ਦੇ ਉਜਾੜੇ ਅਤੇ ਕੱਚੇ ਮਕਾਨਾਂ ਦੇ ਘਟਣ ਨੇ ਪੰਛੀਆਂ ਦੇ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।ਜਿਸ ਕਾਰਨ ਪੰਛੀਆਂ ਦੀਆਂ ਬਹੁਤ ਪ੍ਰਜਾਤੀਆਂ ਦਿਨੋਂ ਦਿਨ ਅਲੋਪ ਹੋਣ ਦੇ ਕਿਨਾਰੇ ਪੁੱਜ ਚੁੱਕੀਆ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਾਚੀਨ ਭਦਰਕਾਰੀ ਮੰਦਰ ਦੇ ਚੇਅਰਮੈਨ ਪਰਾਸ਼ਰ ਸ਼ਰਮਾ ਨੇ ਪੰਛੀਆਂ ਦੀ ਹੋਂਦ ਨੂੰ ਬਚਾਉਣ ਲਈ ਬਣ ਰਹੇ ਬਰਡਜ ਟਾਵਰ ਦੀ ਜਾਣਕਾਰੀ ਸਾਂਝੀ ਕਰਦਿਆਂ ਕੀਤਾ।ਉਨ੍ਹਾਂ ਦੱਸਿਆ ਕਿ ਮੰਦਰ ਦੇ ਪਿਛਲੇ ਪਾਸੇ ਛੱਪੜ ਨਜ਼ਦੀਕ ਹਜ਼ਾਰਾਂ ਦੀ ਗਿਣਤੀ ਵਿਚ ਪੰਛੀ ਰਹਿੰਦੇ ਹਨ ਜਿਥੇ ਹਰ ਸਾਲ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਅੱਗ ਲਗਾ ਦਿੱਤੀ ਜਾਂਦੀ ਹੈ ਅਤੇ ਬੇਜ਼ੁਬਾਨ ਪੰਛੀ ਤੜਫ਼ ਤੜਫ਼ ਕੇ ਮਰ ਜਾਂਦੇ ਸਨ।ਉਨ੍ਹਾਂ ਕਿਹਾ ਕਿ ਪ੍ਰਾਚੀਨ ਭਦਰਕਾਰੀ ਮੰਦਰ ਦੇ ਪ੍ਰਧਾਨ ਰਮੇਸ਼ ਕੁਮਾਰ (ਲੱਖੇ ਵਾਲੇ) , ਕੈਸ਼ੀਅਰ ਪ੍ਰਵੀਨ ਕੁਮਾਰ (ਰਾਣਾ) ਸਮੇਤ ਸਮੂਹ ਮੈਂਬਰਾਂ ਅਤੇ ਸਹਿਰ ਵਾਸੀਆਂ ਦੇ ਸਹਿਯੋਗ ਨਾਲ ਪਹਿਲਕਦਮੀ ਕਰਦਿਆਂ ਬੇਜ਼ੁਬਾਨ ਪੰਛੀਆਂ ਨੂੰ ਰਿਹਾਇਸ਼ ਪ੍ਰਦਾਨ ਕਰਨ ਦੀ ਸ਼ੁਰੂਆਤ ਕਰਦਿਆਂ ਮੰਦਰ ਵਿੱਚ ਬਰਡਜ ਟਾਵਰ ਬਣਾਉਣ ਦਾ ਕੰਮ ਬਹੁਤ ਹੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।ਜਿਸ ਵਿਚ 6000 ਦੇ ਕਰੀਬ ਪੰਛੀਆਂ ਨੂੰ ਰਹਿਣ ਲਈ ਪਨਾਹ ਮਿਲੇਗੀ।ਸ਼ਰਮਾ ਨੇ ਕਿਹਾ ਕਿ ਇਨ੍ਹਾਂ ਟਾਵਰਾਂ ਦੇ ਨਿਰਮਾਣ ਕਾਰਜ ਵਿੱਚ ਜੁਟੇ ਕਾਰੀਗਰ ਗੁਰਜਾਤ ਤੋਂ ਆਏ ਹਨ ਜੋ ਕਿ ਇਨ੍ਹਾਂ ਟਾਵਰਾਂ ਨੂੰ ਪੂਰੀ ਮਜ਼ਬੂਤੀ ਅਤੇ ਖ਼ੂਬਸੂਰਤੀ ਨਾਲ ਤਿਆਰ ਕਰ ਰਹੇ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਟਾਵਰਾਂ ਦੀ ਮਜ਼ਬੂਤੀ ਦਾ ਖ਼ਾਸਕਰ ਧਿਆਨ ਰਖਿਆ ਗਿਆ ਹੈ ਕਿ ਭੂਚਾਲ ਦੇ ਝਟਕਿਆਂ ਨਾਲ ਇਨ੍ਹਾਂ ਟਾਵਰਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।ਉਨ੍ਹਾਂ ਆਖਿਆ ਕਿ ਪੁਰਾਤਨ ਸਮੇਂ ਵਿੱਚ ਬੇਜ਼ੁਬਾਨ ਪੰਛੀ ਸਾਡੇ ਘਰਾਂ ਅੰਦਰ ਬੈਠ ਕੇ ਰਾਤ ਗੁਜ਼ਾਰ ਲੈਂਦੇ ਸਨ ਸਵੇਰ ਚੜ੍ਹਦਿਆਂ ਹੀ ਉਡਾਰੀ ਮਾਰ ਕੇ ਤੁਰ ਜਾਂਦੇ ਸਨ।ਉਨ੍ਹਾਂ ਲੋਕਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਸਾਡੇ ਲੋਕਾਂ ਦਾ ਮੁੱਢਲਾ ਫਰਜ਼ ਕਿ ਉਹ ਪਸ਼ੂ ਪੰਛੀਆਂ ਦੀ ਸਾਂਭ ਸੰਭਾਲ ਲਈ ਵਿਸ਼ੇਸ਼ ਉਪਰਾਲੇ ਕਰਨ ਤਾਂ ਜੋ ਬੇਜ਼ੁਬਾਨੇ ਪਸ਼ੂ ਪੰਛੀ ਵੀ ਆਪਣੀ ਸੰਸਾਰਕ ਯਾਤਰਾ ਸੁੱਖ ਸਾਂਦੀ ਬਤੀਤ ਕਰ ਸਕਣ, ਪੰਛੀਆਂ ਦੀ ਅਸੀਸਾਂ ਸਦਕਾ ਸਾਡੀ ਮਨੁੱਖਤਾ ਦਾ ਭਲਾ ਹੋ ਸਕੇ।ਪੰਛੀਆਂ ਦੇ ਅਲੋਪ ਹੋਣ ਦਾ ਕਾਰਨ ਆਲ੍ਹਣੇ ਵੀ ਹਨ ਜਦੋਂ ਇਨ੍ਹਾਂ ਦੇ ਆਲ੍ਹਣੇ ਬਰਸਾਤਾਂ ਜਾਂ ਹਨ੍ਹੇਰੀ ਤੂਫਾਨ ਜਾਂ ਹੋਰ ਕਾਰਨਾਂ ਕਰਕੇ ਟੁੱਟ ਜਾਂਦੇ ਹਨ ਤਦ ਇਨ੍ਹਾਂ ਨੂੰ ਲੁਕਣ ਜਾਂ ਸੁਰੱਖਿਅਤ ਥਾਂ ਨਾ ਮਿਲਣ ਕਾਰਨ ਇਨ੍ਹਾਂ ਦੀ ਜੀਵਨ ਲੀਲ੍ਹਾ ਖਤਮ ਹੋ ਜਾਂਦੀ ਹੈ ਸਾਨੂੰ ਇਨ੍ਹਾਂ ਪੰਛੀਆਂ ਦੇ ਆਲ੍ਹਣਿਆਂ ਦੇ ਬਚਾਅ ਲਈ ਕਦਮ ਉਠਾਉਣੇ ਚਾਹੀਦੇ ਹਨ ਤਾਂ ਕਿ ਇਨ੍ਹਾਂ ਪੰਛੀਆਂ ਦੀ ਹੋਂਦ ਕਾਇਮ ਰਹਿ ਸਕੇ ਅੱਜ-ਕੱਲ੍ਹ ਤਾਂ ਸਾਡੇ ਆਮ ਹੀ ਲੱਕੜੀ, ਲੋਹੇ ਤੇ ਮਿੱਟੀ ਦੇ ਵਧੀਆ ਢੰਗ ਨਾਲ ਬਣੇ ਆਲ੍ਹਣੇ ਵਾਜਬ ਕੀਮਤ ‘ਤੇ ਮਿਲ ਜਾਂਦੇ ਹਨ ਜੇਕਰ ਅੱਜ ਲੋੜ ਹੈ ਤਾਂ ਇਨ੍ਹਾਂ ਪੰਛੀਆਂ ਦੀ ਹੋਂਦ ਬਰਕਰਾਰ ਰੱਖਣ ਦੀ ਤਾਂ ਹਰ ਵਿਅਕਤੀ ਨੂੰ ਇਨ੍ਹਾਂ ਆਲ੍ਹਣਿਆਂ ਨੂੰ ਰੁੱਖਾਂ ‘ਤੇ ਲਾਉਣਾ ਚਾਹੀਦਾ ਹੈ ਤਾਂ ਕਿ ਅਸੀਂ ਇਨ੍ਹਾਂ ਪੰਛੀਆਂ ਦੀਆਂ ਪ੍ਰਜਾਤੀਆਂ ਨੂੰ ਖਤਮ ਨਾ ਹੋਣ ਦੇਈਏ।ਇਸ ਮੌਕੇ ਹਰਿਆਵਲ ਪੰਜਾਬ ਦੇ ਪ੍ਰਧਾਨ ਪ੍ਰਵੀਨ ਗੋਇਲ, ਸ਼ਾਲੂ ਸਮੇਤ ਮੰਦਰ ਕਮੇਟੀ ਦੇ ਮੈਂਬਰ ਆਦਿ ਹਾਜ਼ਰ ਸਨ।
ਬਾਕਸ –
ਪੰਛੀਆਂ ਦੇ ਰਹਿਣ ਬਸੇਰੇ ਸਾਡੇ ਲਈ ਸਹਾਈ ਸਾਬਤ ਹੋਣਗੇ – ਪਰਾਸ਼ਰ ਸ਼ਰਮਾ
ਪ੍ਰਾਚੀਨ ਭਦਰਕਾਰੀ ਮੰਦਰ ਦੇ ਚੇਅਰਮੈਨ ਪਰਾਸ਼ਰ ਸ਼ਰਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿੰਡਾਂ ਸ਼ਹਿਰਾਂ ਅੰਦਰ ਆਮ ਲੋਕਾਂ ਵੱਲੋਂ ਕੋਠੀਆਂ ਉਸਾਰ ਦਿੱਤੇ ਜਾਣ ਤੇ ਪੰਛੀਆਂ ਦੇ ਰਹਿਣ ਬਸੇਰੇ ਖ਼ਤਮ ਹੋਣ ਤੇ ਜਿੱਥੇ ਪੰਛੀਆਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ ਉੱਥੇ ਲੋਕਾਂ ਨੂੰ ਵੀ ਅੱਜ ਭਿਆਨਕ ਬੀਮਾਰੀਆਂ ਜਿਵੇਂ ਕਿ ਕੋਰੋਨਾ ਵਰਗੇ ਦਿਨ ਵੇਖਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਪੁਰਾਤਨ ਸਮੇਂ ਵਿੱਚ ਬੇਜ਼ੁਬਾਨ ਪੰਛੀ ਸਾਡੇ ਘਰਾਂ ਅੰਦਰ ਬੈਠ ਕੇ ਰਾਤ ਗੁਜ਼ਾਰ ਲੈਂਦੇ ਸਨ ਸਵੇਰ ਚੜ੍ਹਦਿਆਂ ਹੀ ਉਡਾਰੀ ਮਾਰ ਕੇ ਤੁਰ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀਆਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਬਰਡਜ ਟਾਵਰ ਬਣਾਉਣ ਦਾ ਕੰਮ ਬਹੁਤ ਹੀ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਸਾਡੇ ਲੋਕਾਂ ਦਾ ਮੁੱਢਲਾ ਫਰਜ਼ ਕਿ ਉਹ ਪਸ਼ੂ ਪੰਛੀਆਂ ਦੀ ਸਾਂਭ ਸੰਭਾਲ ਲਈ ਵਿਸ਼ੇਸ਼ ਉਪਰਾਲੇ ਕਰਨ ਤਾਂ ਜੋ ਬੇਜ਼ੁਬਾਨੇ ਪਸ਼ੂ ਪੰਛੀ ਵੀ ਆਪਣੀ ਸੰਸਾਰਕ ਯਾਤਰਾ ਸੁੱਖ ਸਾਂਦੀ ਬਤੀਤ ਕਰ ਸਕਣ, ਪੰਛੀਆਂ ਦੀ ਅਸੀਸਾਂ ਸਦਕਾ ਸਾਡੀ ਮਨੁੱਖਤਾ ਦਾ ਭਲਾ ਹੋ ਸਕੇ।

LEAVE A REPLY

Please enter your comment!
Please enter your name here