Home ਪਰਸਾਸ਼ਨ ਵੰਦੇ ਭਾਰਤ ‘ਚ ਸਫ਼ਰ ਦਾ ਲੋਕਾਂ ‘ਚ ਕ੍ਰੇਜ਼, ਅੰਮ੍ਰਿਤਸਰ-ਦਿੱਲੀ ਲਈ ਵੰਦੇ ਭਾਰਤ...

ਵੰਦੇ ਭਾਰਤ ‘ਚ ਸਫ਼ਰ ਦਾ ਲੋਕਾਂ ‘ਚ ਕ੍ਰੇਜ਼, ਅੰਮ੍ਰਿਤਸਰ-ਦਿੱਲੀ ਲਈ ਵੰਦੇ ਭਾਰਤ ਪਹਿਲੇ ਦਿਨ ਲਈ ਹੋਈ ਫੁੱਲ

40
0


ਅੰਮ੍ਰਿਤਸਰ(ਰਾਜੇਸ ਜੈਨ)ਅੰਮ੍ਰਿਤਸਰ-ਦਿੱਲੀ ਲਈ ਵੰਦੇ ਭਾਰਤ ਟਰੇਨ (Vande Bharat Train) ਸ਼ਨਿੱਚਰਵਾਰ ਤੋਂ ਸ਼ੁਰੂ ਹੋ ਰਹੀ ਹੈ। ਵੰਦੇ ਭਾਰਤ ‘ਚ ਘੁੰਮਣ ਲਈ ਸਥਾਨਕ ਲੋਕਾਂ ‘ਚ ਬਹੁਤ ਦਿਲਚਸਪੀ ਹੈ। ਜਿਸ ਦਾ ਨਤੀਜਾ ਇਹ ਹੈ ਕਿ ਪਹਿਲੇ ਦਿਨ ਹੀ ਟਰੇਨ ਦੀਆਂ ਸਾਰੀਆਂ ਸੀਟਾਂ ਪੂਰੀ ਤਰ੍ਹਾਂ ਭਰ ਗਈਆਂ ਹਨ ਤੇ ਵੇਟਿੰਗ ਲਿਸਟ ‘ਚ ਵੀ ਚਲੀਆਂ ਗਈਆਂ ਹਨ। ਇਸ ਟਰੇਨ ਵਿਚ ਏਸੀ ਚੇਅਰ ਕਾਰ ਅਤੇ ਐਗਜ਼ੀਕਿਊਟਿਵ ਕਲਾਸ ਨੂੰ ਸ਼ਾਮਲ ਕੀਤਾ ਗਿਆ ਹੈ। ਦੋਵਾਂ ਕਲਾਸਾਂ ‘ਚ ਸੀਟਾਂ ਦੀ ਉਡੀਕ ਸ਼ੁਰੂ ਹੋ ਗਈ ਹੈ। ਪਹਿਲੇ ਦਿਨ ਸ਼ਨਿੱਚਰਵਾਰ ਹੀ ਨਹੀਂ ਬਲਕਿ ਐਤਵਾਰ ਨੂੰ ਵੀ ਇਨ੍ਹਾਂ ਦੋਵਾਂ ਕਲਾਸਾਂ ਦੀਆਂ ਸਾਰੀਆਂ ਸੀਟਾਂ ਪੂਰੀ ਤਰ੍ਹਾਂ ਬੁੱਕ ਹੋ ਗਈਆਂ ਹਨ। ਗੌਰਤਲਬ ਹੈ ਕਿ ਇਸ ਟਰੇਨ ‘ਚ ਕੁੱਲ ਅੱਠ ਕੋਚ ਲਗਾਏ ਗਏ ਹਨ। ਜਿਨ੍ਹਾਂ ਵਿਚ 550 ਦੇ ਕਰੀਬ ਸੀਟ ਹੈ ਜਦੋਂਕਿ ਏਸੀ ਚੇਅਰ ਕਾਰ ‘ਚ ਸਫ਼ਰ ਕਰਨ ਦਾ ਕਿਰਾਇਆ ਅੰਮ੍ਰਿਤਸਰ ਤੋਂ ਦਿੱਲੀ 1340 ਰੁਪਏ ਰੱਖਿਆ ਗਿਆ ਹੈ। ਐਗਜ਼ੀਕਿਊਟਿਵ ਕਲਾਸ ਵਿਚ ਕਿਰਾਇਆ 2375 ਰੁਪਏ ਰੱਖਿਆ ਗਿਆ ਹੈ।

LEAVE A REPLY

Please enter your comment!
Please enter your name here