Home ਪਰਸਾਸ਼ਨ ਸ਼ਾਹਪੁਰਕੰਡੀ ਡੈਮ ‘ਚ ਪਾਣੀ ਭਰਨ ਅਤੇ ਆਰਜ਼ੀ ਗੇਟ ਬੰਦ ਕਰਨ ਲਈ ਰਣਜੀਤ...

ਸ਼ਾਹਪੁਰਕੰਡੀ ਡੈਮ ‘ਚ ਪਾਣੀ ਭਰਨ ਅਤੇ ਆਰਜ਼ੀ ਗੇਟ ਬੰਦ ਕਰਨ ਲਈ ਰਣਜੀਤ ਸਾਗਰ ਡੈਮ ਤੋਂ 31 ਦਿਨਾਂ ਲਈ ਪਾਣੀ ਦੀ ਪੂਰਨ ਬੰਦੀ ਰਹੇਗੀ

28
0

ਚੰਡੀਗੜ੍ਹ, 13 ਜਨਵਰੀ ( ਰਾਜਨ ਜੈਨ)-ਪੰਜਾਬ ਦੇ ਜਲ ਸਰੋਤ ਵਿਭਾਗ ਨੇ ਸ਼ਾਹਪੁਰਕੰਡੀ ਡੈਮ ਵਿਖੇ ਜ਼ਰੂਰੀ ਕੰਮ ਕਰਨ ਅਤੇ ਜਲ ਭੰਡਾਰ ਵਿੱਚ ਪਾਣੀ ਭਰਨ ਲਈ ਰਣਜੀਤ ਸਾਗਰ ਡੈਮ ਤੋਂ 31 ਦਿਨਾਂ ਲਈ ਪਾਣੀ ਦੀ ਪੂਰਨ ਬੰਦੀ ਰੱਖਣ ਦਾ ਫ਼ੈਸਲਾ ਕੀਤਾ ਹੈ।ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੌਸਮ ਅਤੇ ਫ਼ਸਲਾਂ ਦੀ ਹਾਲਤ ਨੂੰ ਮੁੱਖ ਰੱਖਦਿਆਂ ਹੋਇਆਂ ਸ਼ਾਹਪੁਰਕੰਡੀ ਡੈਮ ਦੇ ਆਰਜ਼ੀ ਗੇਟ ਬੰਦ ਕਰਨ ਅਤੇ ਡੈਮ ਵਿੱਚ ਪਾਣੀ ਭਰਨ ਆਦਿ ਜਿਹੇ ਜ਼ਰੂਰੀ ਕੰਮਾਂ ਲਈ 15 ਜਨਵਰੀ 2024 ਤੋਂ 14 ਫ਼ਰਵਰੀ 2024 ਤੱਕ (ਦੋਵੇਂ ਦਿਨਾਂ ਸਮੇਤ) 31 ਦਿਨਾਂ ਵਾਸਤੇ ਰਣਜੀਤ ਸਾਗਰ ਡੈਮ ਤੋਂ ਪਾਣੀ ਦੀ ਪੂਰਨ ਬੰਦੀ ਹੋਵੇਗੀ।ਇਹ ਹੁਕਮ ਨਾਰਦਰਨ ਇੰਡੀਆ ਕੈਨਾਲ ਅਤੇ ਡਰੇਨੇਜ, 1873 (ਐਕਟ 8 ਆਫ਼ 1873) ਅਧੀਨ ਜਾਰੀ ਰੂਲਾਂ ਦੇ ਰੂਲ 63 ਤਹਿਤ ਜਾਰੀ ਕੀਤੇ ਹਨ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here