Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਹੋਣਹਾਰ ਵਿਦਿਆਰਥੀਆਂ ਦਾ ਸੁਪਰ ਗਰੁੱਪ ਇੱਕ ਚੰਗਾ ਉਪਰਾਲਾ,...

ਨਾਂ ਮੈਂ ਕੋਈ ਝੂਠ ਬੋਲਿਆ..?
ਹੋਣਹਾਰ ਵਿਦਿਆਰਥੀਆਂ ਦਾ ਸੁਪਰ ਗਰੁੱਪ ਇੱਕ ਚੰਗਾ ਉਪਰਾਲਾ, ਪਰ ਸਿੱਖਿਆ ਵਿੱਚ ਸੁਧਾਰ ਜ਼ਰੂਰੀ

34
0


ਪੰਜਾਬ ਭਰ ਦੇ ਸਰਕਾਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਦੀ ਪਛਾਣ ਕਰਕੇ ਸੁਪਰ 5000 ਦਾ ਗਰੁੱਪ ਬਣਾਉਣ ਦਾ ਐਲਾਨ ਪੰਜਾਬ ਸਰਕਾਰ ਵਲੋਂ ਕੀਤਾ ਹੈ। ਜਿਸ ਸਬੰਧੀ ਸਿੱਖਿਆ ਵਿਭਾਗ ਨੇ ਮੈਰੀਟੋਰੀਅਸ ਸਕੂਲਾਂ ਸਮੇਤ ਸਮੂਹ ਸਕੂਲ ਮੁਖੀਆਂ ਨੂੰ ਪੱਤਰ ਭੇਜ ਦਿੱਤਾ ਹੈ। ਸਰਕਾਰੀ ਸਕੂਲਾਂ ਵਿੱਚ 12ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਦੀ ਪਛਾਣ ਕਰਨ ਲਈ ਕਿਹਾ ਗਿਆ ਹੈ। ਜਿਸ ਵਿੱਚ ਉਨ੍ਹਾਂ 5000 ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਮੈਡੀਕਲ ਅਤੇ ਇੰਜਨੀਅਰਿੰਗ ਦਾਖ਼ਲਾ ਪ੍ਰੀਖਿਆਵਾਂ ਲਈ ਨੀਟ ਅਤੇ ਜੇਈਈ ਤਿਆਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸਾਇੰਸ ਨਾਲ ਸਬੰਧਤ ਵਿਦਿਆਰਥੀਆਂ ਵਿੱਚ ਵਿਗਿਆਨਕ ਭਾਵਨਾ ਪੈਦਾ ਕਰਨ ਲਈ ਨੌਂਵੀ, ਦਸਵੀਂ, ਗਿਆਰਵੀ ਅਤੇ ਬਾਅਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਾਇੰਸ ਸਿਟੀ, ਰੂਪਨਗਰ, ਨੈਸ਼ਨਲ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਐਜੂਕੇਸ਼ਨਲ ਐਂਡ ਰਿਸਰਚ, ਆਈਆਈਐਸਈਆਰ, ਐਨਆਈਟੀ ਜਲੰਧਰ ਵਿਖੇ ਲਿਜਾ ਕੇ ਉਤਸ਼ਾਹਿਤ ਅਤੇ ਪ੍ਰੇਰਿਤ ਕੀਤਾ ਜਾਵੇਗਾ। ਰਾਜ ਦੇ ਵੱਖ-ਵੱਖ ਮੈਡੀਕਲ ਅਤੇ ਇੰਜਨੀਅਰਿੰਗ ਕਾਲਜਾਂ ਵਿੱਚ ਪ੍ਰੀਖਿਆਵਾਂ ਲਈ ਵਿਸ਼ੇਸ਼ ਕਲਾਸਾਂ ਲਗਾਈਆਂ ਜਾਣਗੀਆਂ। ਪੰਜਾਬ ਸਰਕਾਰ ਦਾ ਰਾਜ ਦੇ ਗਰੀਬ ਅਤੇ ਆਰਥਿਕ ਤੌਰ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਉਪਰਾਲਾ ਸਲਾਹੁਣਯੋਗ ਹੈ ਕਿਉਂਕਿ ਪ੍ਰਾਈਵੇਟ ਵਿੱਦਿਅਕ ਅਦਾਰਿਆਂ ਵਿੱਚ ਪੜ੍ਹਦੇ ਵਿਦਿਆਰਥੀ ਆਰਥਿਕ ਤੌਰ ’ਤੇ ਮਜ਼ਬੂਤ ਹੋਣ ਦੇ ਨਾਲ-ਨਾਲ ਹੋਰ ਪ੍ਰੀਖਿਆਵਾਂ ਦੇਣ ਲਈ ਖੁਦ ਅਪਣੇ ਪੱਧਰ ਤੇ ਜੇਈਈ, ਨੀਟ ਆਦਿ ਸਮੇਤ ਆਪਣੀ ਪੜ੍ਹਾਈ ਦੌਰਾਨ ਯੋਗਤਾ ਪ੍ਰੀਖਿਆਵਾਂ ਦੀ ਤਿਆਰੀ ਕਰ ਲੈਂਦੇ ਹਨ। ਪਰ ਗੱਲ ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹ ਰਹੇ ਜ਼ਿਆਦਾਤਰ ਬੱਚੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੇ ਹਨ ਜੋ ਆਪਣੇ ਬੱਚਿਆਂ ਨੂੰ ਉਚੇਰੀ ਵਿੱਦਿਆ ਹਾਸਲ ਨਹੀਂ ਕਰਵਾ ਸਕਦੇ। ਇਸ ਲਈ ਸਰਕਾਰ ਦਾ ਇਹ ਫੈਸਲਾ ਸ਼ਲਾਘਾਯੋਗ ਹੈ। ਹੁਣ ਇੱਥੇ ਉੱਚ ਸਿੱਖਿਆ ਸੰਬਧੀ ਲਏ ਗਏ ਇਸ ਫੈਸਲੇ ਦੇ ਨਾਲ ਨਾਲ ਸਿੱਖਿਆ ਖੇਤਰ ਵਿਚ ਕੁਝ ਵੱਡੇ ਬਦਲਾਅ ਕਰਨ ਦੀ ਵੀ ਜਰੂਰਤ ਹੈ। ਜਿੰਨਾਂ ਬਗੈਰ ਇਹ ਪ੍ਰੋਜੈਕਟ ਸਫਲ ਨਹੀਂ ਹੋ ਸਕਦਾ। ਸੂਬੇ ਭਰ ’ਚ ਉੱਚ ਸਿੱਖਿਆ ਦੇ ਨਾਂ ਤੇ ਪੇਂਡੂ ਖੇਤਰਾਂ ਵਿਚ ਬਹੁਤ ਸਾਰੇ ਕਾਲਜ ੍ਰੋਲ੍ਹੇ ਹੋਏ ਹਨ। ਜਿਨਾਂ ਦਾ ਵੱਡਾ ਕਾਰਨ ਇਹ ਵੀ ਹੈ ਕਿ ਸਰਕਾਰ ਪੇਂਡੂ ਖੇਤਰਾਂ ਵਿੱਚ ਉੱਚ ਸਿੱਖਿਆ ਦੇ ਕਾਲਜ ਖੋਲ੍ਹਣ ਲਈ ਵੱਡੀ ਸਬਸਿਡੀ ਦਿੰਦੀ ਹੈ। ਸਬਸਿਡੀ ਦਾ ਲਾਭ ਲੈਣ ਲਈ ਵਪਾਰੀ ਲੋਕ ਇਸ ਵੱਲ ਆਕਰਸ਼ਿਤ ਹੋ ਰਹੇ ਹਨ ਅਤੇ ਪਿੰਡਾਂ ਵਿੱਚ ਵੱਡੇ-ਵੱਡੇ ਕਾਲਜ ਸਥਾਪਿਤ ਕੀਤੇ ਜਾ ਰਹੇ ਹਨ। ਜਦੋਂ ਕਿ ਵਧੇਰੇਤਰ ਉਨ੍ਹਾਂ ਕਾਲਜਾਂ ਵਿੱਚ ਪੜ੍ਹਾਈ ਦਾ ਮੁਲਾਂਕਣ ਬਹੁਤ ਘੱਟ ਹੈ । ਜਿੰਨਾਂ ਵਿਚ ਕਈ ਕਾਲਜ ਅਜਿਹੇ ਹਨ ਜਿੱਥੇ ਬੱਚਿਆਂ ਨੂੰ ਸਖ਼ਤ ਮਿਹਨਤ ਨਹੀਂ ਕਰਨੀ ਪੈਂਦੀ ਅਤੇ ਉਨ੍ਹਾਂ ਨੂੰ ਦਾਖ਼ਲਾ ਲੈਣ ਤੋਂ ਬਾਅਦ ਕਲਾਸਾਂ ਵੀ ਨਿਯਮਤ ਤੌਰ ਤੇ ਅਟੈਂਡ ਕਰਨ ਲਈ ਨਹੀਂ ਕਿਹਾ ਜਾਂਦਾ, ਇਥੋਂ ਤੱਕ ਕਿ ਜਦੋਂ ਇਮਤਿਹਾਨ ਹੁੰਦੇ ਹਨ ਤਾਂ ਉਹ ਪਾਸ ਹੋਣ ਦੀ ਗਰੰਟੀ ਵੀ ਦਿੰਦੇ ਹਨ। ਚੰਗੇ ਡਿਗਰੀ ਕਾਲਜਾਂ ਵਿੱਚ ਪੜ੍ਹਣ ਵਾਲੇ ਬੱਚੇ ਦਿਨ-ਰਾਤ ਮਿਹਨਤ ਕਰਦੇ ਹਨ ਅਤੇ ਜਿਹੜੇ ਬੱਚੇ ਅਜਿਹੇ ਕਾਲਜਾਂ ਵਿੱਚ ਪੜ੍ਹਦੇ ਹਨ ਉਹ ਜਦੋਂ ਡਿਹਰੀ ਹਾਸਿਲ ਕਰਕੇ ਬਾਹਰ ਨਿਕਲਦੇ ਹਨ ਤਾਂ ਨੌਕਰੀ ਹਾਸਿਲ ਕਰਨ ਲਈ ਦਿਨ ਰਾਤ ਇਕ ਕਰਕੇ ਪੜ੍ਹਾਈ ਕਰਨ ਵਾਲੇ ਬੱਚਿਆਂ ਦੀ ਲਾਇਨ ਵਿਚ ਸਭ ਤੋਂ ਅੱਗੇ ਖੜ੍ਹੇ ਹੁੰਦੇ ਹਨ। ਇਸ ਤੋਂ ਇਲਾਵਾ ਕਈ ਜਾਅਲੀ ਕਾਲਜ ਵੀ ਖੋਲ੍ਹੇ ਹੋਏ ਹਨ। ਜੋ ਕਿ ਕਾਲਜ ਖੋਲ੍ਹਣ ਦੇ ਸਰਕਾਰੀ ਮਾਪਦੰਡ ਵੀ ਪੂਰਾ ਨਹੀਂ ਕਰਦੇ ਉਸਦੇ ਬਾਵਜੂਦ ਵੀ ਉਨ੍ਹਾਂ ਨੂੰ ਹਰ ਵਾਰ ਵਿਭਾਗ ਵਲੋਂ ਮਿਲੀ ਭੁਗਤ ਕਰਕੇ ਮਾਨਤਾ ਦਿਤੀ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਸਰਕਾਰ ਨੂੰ ਯਕੀਨੀ ਤੌਰ ’ਤੇ ਇਸ ਪਾਸੇ ਗੰਭੀਰਤਾ ਨਾਲ ਗੌਰ ਕਰਨ ਦੀ ਜਰੂਰਤ ਹੈ। ਸੂਬੇ ਵਿੱਚ ਖੁੱਲ੍ਹੇ ਗਏ ਬੋਗਸ ਡਿਗਰੀ ਕਾਲਜਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਣਾ ਚਾਹੀਦਾ ਹੈ ਅਤੇ ਰਾਜ ਦੇ ਪ੍ਰਮਾਣਿਤ ਕਾਲਜਾਂ ਦੀ ਸੂਚੀ ਵੀ ਹਰ ਸਾਲ ਲੋਕਾਂ ਲਈ ਉਪਲਬਧ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਸਿੱਖਿਆ ਵਿੱਚ ਕਿਸੇ ਦਾ ਸ਼ੋਸ਼ਣ ਨਾ ਹੋ ਸਕੇ। ਇਸਤੋਂ ਇਲਾਵਾ ਜੋ ਹੋਰ ਅਹਿਮ ਕਦਮ ਸਰਕਾਰ ਨੂੰ ਉਠਾਉਣ ਦੀ ਲੋੜ ਹੈ ਉਸ ਵਿਚ ਉੱਚ ਡਿਗਰੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਿਰਫ ਪੜ੍ਹਾਈ ਤੱਕ ਹੀ ਸੀਮਤ ਨਾ ਰੱਖਿਆ ਜਾਵੇ ਬਲਕਿ ਉਨ੍ਹਾਂ ਨੂੰ ਪੜ੍ਹਾਈ ਨਾਲ ਸੰਬੰਧਤ ਸਕਿੱਲ ਜਰੂਰ ਜਿਤੀ ਜਾਵੇ ਤਾਂ ਜੋ ਜਦੋਂ ਨੌਕਰੀ ਹਾਸਿਲ ਕਰਨੀ ਹੋਵੇ ਤਾਂ ਉਸਦੇ ਪਾਸ ਸਰਟੀਫਿਟੇਕਾਂ ਦੇ ਨਾਲ ਨਾਲ ਕੰਮ ਦਾ ਤਜੁਰਬਾ ਵੀ ਹੋਵੇ। ਜਿਸ ਤਰ੍ਹਾਂ ਇਕ ਡਾਕਟਰ ਦੀ ਪੜ੍ਹਾਈ ਮੁਰੰਮਲ ਕਰਨ ਵਾਲਾ ਵਿਦਿਆਪਥੀ ਉਨ੍ਹਾਂ ਸਮੰਾਂ ਡਾਕਟਰ ਨਹੀਂ ਬਣਦਾ ਜਦੋਂ ਤੱਕ ਉਸਨੂੰ ਹਸਪਤਾਲਾਂ ਵਿਚ ਪ੍ਰੋਪਰ ਟ੍ਰੇਨਿੰਗ ਨਹੀਂ ਦਿਤੀ ਜਾਂਦੀ। ਪੰਜਾਬ ਵਿਚ ਪੜ੍ਹੇ ਲਿਖੇ ਨੌਜਵਾਨ ਜੋ ਵਿਦੇਸ਼ਾਂ ਵੱਲ ਜਾ ਰਹੇ ਹਨ ਉਨ੍ਹਾਂ ਵਿਚੋਂ 80 ਪ੍ਰਤੀਸ਼ਤ ਉੱਚ ਜਿਗਰੀਆਂ ਹਾਸਿਲ ਕਰਨ ਵਾਲੇ ਹੀ ਉਬ ਨੌਜਵਾਨ ਹਨ ਜਿਨ੍ਹਾਂ ਦੇ ਹੱਥਾਂ ਵਿਚ ਡਿਗਰੀਆਂ ਦੇ ਸਰਟੀਫਿਟੇਕ ਤਾਂ ਹਨ ਪਰ ਕੰਮ ਦਾ ਤਜੁਰਬਾ ਨਹੀਂ ਸੀ। ਇਸ ਹਾਲਤ ਵਿਚ ਨਾ ਤਾਂ ਉਨ੍ਹਾਂ ਨੂੰ ਸਰਕਾਰ ਨੌਕਰੀ ਦਿੰਦੀ ਹੈ ਅਤੇ ਨਾ ਹੀ ਪ੍ਰਾਈਵੇਟ ਖੇਤਰਾਂ ਵਿਚ ਉਨ੍ਹਾਂ ਨੂੰ ਥਾਂ ਮਿਲਦੀ ਹੈ। ਇਸ ਲਈ ਨੌਜਵਾਨ ਵਰਗ ਨੂੰ ਪੜ੍ਵਾਈ ਦੇ ਨਾਲ ਸਕਿੱਲ ਪ੍ਰਦਾਨ ਕਰਕੇ ਉਨ੍ਹਾਂ ਦੀ ਨੌਕਰੀ ਦਾ ਵੀ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਸਿੱਖਿਆ ਦੇ ਖੇਤਰ ਵਿਚ ਸਫਲ ਹੋ ਸਕਾਂਗੇ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here