ਮੋਗਾ,14 ਅਪ੍ਰੈਲ (ਭਗਵਾਨ ਭੰਗੂ – ਲਿਕੇਸ਼ ਸ਼ਰਮਾ) : ਮੋਗਾ ਦੇ ਬਾਘਾਪੁਰਾਣਾ ਦੇ ਪਿੰਡ ਠੱਠੀ ਭਾਈ ਵਿੱਚ ਆਪਣੀ ਕਾਰ ਵਿੱਚ ਡਿਊਟੀ ਉਤੇ ਜਾ ਰਹੇ ਹੌਲਦਾਰ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ।
ਮ੍ਰਿਤਕ ਦੀ ਪਛਾਣ ਬੂਟਾ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮਿਲੀ ਹੈ ਕਿ ਕਾਰ ਅੱਗੇ ਆ ਰਹੇ ਇੱਕ ਅਵਾਰਾ ਪਸ਼ੂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਹਾਦਸਾ ਵਾਪਰ ਗਿਆ। ਬੇਕਾਬੂ ਹੋਈ ਕਾਰ ਦਰੱਖਤ ਨਾਲ ਟਕਰਾਅ ਗਈ। ਜਿਸ ‘ਚ ਕਾਂਸਟੇਬਲ ਦੀ ਮੌਕੇ ‘ਤੇ ਹੀ ਮੌਤ ਹੋ ਗਈ।33 ਸਾਲਾ ਬੂਟਾ ਸਿੰਘ ਵਾਸੀ ਠੱਠੀ ਭਾਈ ਅੱਜ ਸਵੇਰੇ 5 ਕੁ ਵਜੇ ਡਿਊਟੀ ’ਤੇ ਆਪਣੀ ਕਾਰ ਰਾਹੀਂ ਜਾ ਰਿਹਾ ਸੀ। ਅਜੇ ਉਸ ਨੇ ਲਗਪਗ ਇੱਕ ਕਿਲੋਮੀਟਰ ਦਾ ਰਸਤਾ ਹੀ ਤੈਅ ਕੀਤਾ ਸੀ ਕਿ ਅਚਾਨਕ ਕਾਰਨ ਸੜਕ ਉਤੇ ਟਾਹਲੀ ਨਾਲ ਟਕਰਾਈ ਗਈ। ਇਸ ਹਾਦਸੇ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਬੂਟਾ ਸਿੰਘ ਦੇ ਦੋ ਬੱਚੀਆਂ ਹਨ।