“ਅੱਗ ਸੁਰੱਖਿਆ ਨੂੰ ਯਕੀਨੀ ਬਣਾਓ, ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਓ”
ਪੱਟੀ, 19 ਅਪ੍ਰੈਲ (ਭਗਵਾਨ ਭੰਗੂ – ਮੁਕੇਸ਼) : ਡਾਇਰੈਕਟਰ ਜਨਰਲ ਫਾਇਰ ਸਰਵਿਸਸ, ਸਿਵਲ ਡਿਫੈਂਸ ਗ੍ਰਹਿ ਵਿਭਾਗ, ਭਾਰਤ ਸਰਕਾਰ ਅਤੇ ਡਾਇਰੈਕਟੋਰੇਟ, ਸਥਾਨਕ ਸਰਕਾਰਾਂ ਵਿਭਾਗ ਪੰਜਾਬ ਸਰਕਾਰ ਚੰਡੀਗੜ੍ਹ ਵੱਲੋਂ 80ਵਾਂ ਰਾਸ਼ਟਰੀ ਫਾਇਰ ਸਰਵਿਸ ਸਪਤਾਹ ਦੀ ਸ਼ੁਰੂਆਤ ‘ਤੇ ਸਿਵਲ ਹਸਪਤਾਲ ਪੱਟੀ ਵਿਖੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਸਮੂਹ ਸਿਵਲ ਹਸਪਤਾਲ ਪੱਟੀ ਦੇ ਸਟਾਫ ਨੂੰ ਐਮਰਜੈਂਸੀ ਵਿੱਚ ਅੱਗ ‘ਤੇ ਕਾਬੂ ਕਿਵੇਂ ਕੀਤਾ ਜਾ ਸਕਦਾ ਹੈ, ਬਾਰੇ ਟ੍ਰੇਨਿੰਗ ਦਿੱਤੀ ਗਈ।ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵਿੰਦਰ ਭਗਤ ਸਿਵਲ ਹਸਪਤਾਲ ਪੱਟੀ, ਸਮੂਹ ਮੈਡੀਕਲ ਅਫ਼ਸਰ ਹਾਜ਼ਰ ਸਨ ਅਤੇ ਫਾਇਰ ਨੋਡਲ ਅਫ਼ਸਰ ਡਾ ਪੰਕਜ਼ ਅਰੋੜਾ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਰਾਸ਼ਟਰੀ ਫਾਇਰ ਸਰਵਿਸ ਸਪਤਾਹ ਦਾ ਵਿਸ਼ਾ “ਅੱਗ ਸੁਰੱਖਿਆ ਨੂੰ ਯਕੀਨੀ ਬਣਾਉਣਾ, ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਤਹਿਤ ਵੱਧ ਤੋਂ ਵੱਧ ਲੋਕਾਂ ਵਿੱਚ ਅੱਗ ਸੁਰੱਖਿਆ ਸਬੰਧੀ ਜਾਗਰੂਕ ਹੋਣਾ ਚਾਹੀਦਾ ਹੈ।ਇਸ ਦੌਰਾਨ ਸਕੂਲ, ਕਾਲਜਾਂ, ਉੱਚ-ਸਿੱਖਿਆ ਸੰਸਥਾਵਾਂ, ਹਸਪਤਾਲਾਂ, ਮਾਲ, ਹੋਟਲ, ਪੈਲੇਸਾਂ, ਬੈਂਕਾਂ, ਬੁਹ ਮੰਜਲਾ ਇਮਾਰਤਾਂ, ਬਜ਼ਾਰਾਂ, ਬੱਸ ਸਟੈਂਡ, ਸਰਕਾਰੀ ਇਮਾਰਤਾਂ, ਫੈਕਟਰੀਆਂ, ਕਾਰਖਾਨਿਆਂ, ਮਿੱਲਾਂ, ਕਲੱਬਾਂ, ਐਸੋਸੀਏਸ਼ਨਾਂ ਧਾਰਮਿਕ ਅਸਥਾਨਾਂ ਦੇ ਵਰਕਰਾਂ ਨੂੰ ਐਮਰਜੈਂਸੀ ਹਾਲਾਤਾਂ ਵਿੱਚ ਅੱਗ ਤੇ ਕਾਬੂ ਪਾਉਣ ਦੀ ਵਿਧੀ ਬਾਰੇ ਜਾਗਰੂਤ ਹੋਣਾ ਚਾਹੀਦਾ ਹੈ।ਇਸ ਮੌਕੇ ਡਾ. ਮਨਮੋਹਣ ਸਿੰਘ, ਡਾ.ਮਨਦੀਪ ਸਿੰਘ, ਡਾ. ਅਮਨਦੀਪ ਸਿੰਘ ਧੰਜੂ, ਡਾ. ਮਨਦੀਪ ਸਿੰਘ ਆਰਥੋ, ਅਪਥਾਲਮਿਕ ਅਫ਼ਸਰ ਪ੍ਰਿਤਪਾਲ ਸਿੰਘ ਬਾਠ, ਡਾ. ਪ੍ਰਭਦੀਪ ਕੌਰ ਨਰਸਿੰਗ ਅਫਸਰ ਦਵਿੰਦਰ ਕੌਰ, ਗੁਰਜੀਤ ਕੌਰ, ਹਰਪ੍ਰੀਤ ਕੌਰ ਪਨੇਸਰ, ਕੌਂਸਲਰ ਪ੍ਰਮਿੰਦਰ ਸਿੰਘ, ਫਾਰਮੇਸੀ ਅਫ਼ਸਰ ਰਾਜਵਿੰਦਰ ਸਿੰਘ, ਜਗਜੀਤ ਸਿੰਘ, ਅਮਨਪ੍ਰੀਤ ਸਿੰਘ, ਰਾਜੀਵ ਕੁਮਾਰ, ਕੁਲਵਿੰਦਰ ਸਿੰਘ ਪਨੇਸਰ, ਰਾਜਵਿੰਦਰ ਸਿੰਘ ਬਾਠ, ਸਵਰਨ ਸਿੰਘ, ਜਗਰਾਮ ਯਾਦਵ ਆਦਿ ਮੌਜੂਦ ਸਨ।