Home Political ਅਕਾਲੀ ਬੇ.ਜੇ.ਪੀ. ਇੱਕੋ ਥਾਲੀ ਦੇ ਚੱਟੇ ਵੱਟੇ ਅਤੇ ਪੰਜਾਬ ਵਿਰੋਧੀ

ਅਕਾਲੀ ਬੇ.ਜੇ.ਪੀ. ਇੱਕੋ ਥਾਲੀ ਦੇ ਚੱਟੇ ਵੱਟੇ ਅਤੇ ਪੰਜਾਬ ਵਿਰੋਧੀ

24
0

ਪਾਰਲੀਮੈਂਟ ਚੋਣਾਂ ਸੁਖਬੀਰ ਸਿੰਘ ਬਾਦਲ ਦੀ ਆਖਰੀ ਪਾਰੀ ਹੈ : – ਬਰਸਟ

ਪਟਿਆਲਾ, 2 ਮਈ, 2024 ( ਅਸ਼ਵਨੀ, ਧਰਮਿੰਦਰ ) -ਹਰਚੰਦ ਸਿੰਘ ਬਰਸਟ ਜਨਰਲ ਸਕੱਤਰ ਆਪ ਪੰਜਾਬ, ਚੇਅਰਮੈਨ ਪੰਜਾਬ ਮੰਡੀ ਬੋਰਡ ਨੇ ਕਿਹਾ ਕਿ ਪੰਜਾਬ ਵਿੱਚ 1997 ਤੋਂ 2002 ਤੱਕ, 2007 ਤੋਂ 2017 ਤੱਕ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਰਹੀ। ਇਸੇ ਸਮੇਂ ਹੀ ਪੰਜਾਬ ਦੇ ਆਰਥਿਕ ਸੋਮਿਆ ਦੀ ਬਰਬਾਦੀ ਕੀਤੀ ਗਈ। ਜੋਂ ਕਿ ਇਹਨਾਂ 15 ਸਾਲਾਂ ਵਿੱਚ ਇੱਕ ਰਿਕਾਰਡ ਹੈ। ਪੰਜਾਬ ਸਿਰ ਇਸੇ ਸਮੇਂ ਹੀ ਦੋ ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਚੜਿਆ। ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਸਮੇਂ ਬਿਨਾਂ ਕਿਸੇ ਪਲਾਨਿੰਗ ਦੇ ਨਾਲ ਸੰਗਤ ਦਰਸ਼ਨ ਦੇ ਨਾਂ ਥੱਲੇ ਅਰਬਾਂ ਰੁਪਏ ਵੰਡੇ ਜੋ ਕਿ ਕਿਸੇ ਵੀ ਤਰਾਂ ਡਿਵੈਲਪਮੈਂਟ ਲਈ ਸਹੀ ਵਰਤੋਂ ਵਿੱਚ ਨਹੀ ਆਏ। ਇਸੇ ਸਮੇ ਦੋਰਾਨ ਪੰਜਾਬ ਦੇ ਪਬਲਿਕ ਸੈਕਟਰ ਦੇ ਅਦਾਰਿਆਂ ਦੀ ਡਿਸਇਨਵੈਸਟਮੈਂਟ ਹੋਈ, ਸਿੰਚਾਈ ਵਿਭਾਗ ਦੇ ਗੈਸਟ ਹਾਊਸ, ਟੂਰਇਜ਼ਮ ਦੇ ਸਾਰੇ ਅਦਾਰੇ ਅਤੇ ਹੋਰ ਬਹੁਤ ਸਾਰੇ ਪਬਲਿਕ ਸੈਕਟਰ ਦੇ ਅਦਾਰੇ ਸਸਤੇ ਰੇਟਾਂ ਤੇ ਵੇਚ ਕੇ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਅਰਬਾਂ ਰੁਪਏ ਦਾ ਚੂਨਾ ਲਗਾਇਆ ਗਿਆ। ਬਿਜਲੀ ਬੋਰਡ ਵਰਗਾ ਮਹੱਤਵਪੂਰਨ ਅਦਾਰਾ ਵੀ ਭੰਨਤੋੜ ਕਰਕੇ ਦੋ ਭਾਗਾਂ ਵਿੱਚ ਵੰਡ ਦਿੱਤਾ ਗਿਆ ਤੇ ਪ੍ਰਾਈਵੇਟ ਥਰਮਲਾਂ ਨਾਲ ਇਹੋ ਜਿਹੇ ਸਮਝੋਤੇ ਕੀਤੇ ਕਿ ਬਿਨਾਂ ਬਿਜਲੀ ਲਏ ਵੀ ਸਰਕਾਰ ਵੱਲੋ ਪੈਸਾ ਦਿੱਤਾ ਜਾਂਦਾ ਸੀ ਅਤੇ ਨਿੱਜੀ ਲਾਭ ਲੈਣ ਲਈ ਸਰਕਾਰੀ ਥਰਮਲ ਪਲਾਂਟ ਬੰਦ ਕਰਨ ਵੱਲ ਕਦਮ ਵਧਾ ਦਿੱਤੇ।
ਅੱਜ ਭਾਰਤੀ ਜਨਤਾ ਪਾਰਟੀ ਦੇ ਸਾਰੇ ਅਹੁਦੇਦਾਰ ਅਤੇ ਚੋਣ ਲੜ ਰਹੇ ਉਮੀਦਵਾਰ ਪੰਜਾਬ ਵਿੱਚ ਕਿਸ ਮੂੰਹ ਨਾਲ ਲੋਕਾਂ ਵਿੱਚ ਜਾ ਰਹੇ ਹਨ। ਜਦੋਂ ਕਿਸਾਨ ਮਜਦੂਰ ਦਿੱਲੀ ਰੋਸ ਵਿਖਾਵਾ ਕਰਨ ਲਈ ਜਾਣ ਲੱਗੇ ਤਾਂ ਉਹਨਾਂ ਨੂੰ ਰਸਤੇ ਵਿੱਚ ਰੋਕ ਕੇ ਅੱਥਰੀ ਗੈਸ ਛੱਡ, ਗੋਲੀਆਂ ਚਲਾ, ਬੈਰੀਗੇਟ, ਕਿੱਲਾ ਲਗਾ ਫਾਸਇਜ਼ਮ ਦਾ ਦਿਖਾਵਾ ਕੀਤਾ। ਨਿਹੱਥੇ ਲੋਕਾਂ ਦੇ ਅੱਥਰੂ ਗੈਸ, ਗੋਲੀਆਂ ਚਲਾ ਜੱਲ੍ਹਿਆ ਵਾਲੇ ਬਾਗ ਦੀ ਯਾਦ ਦੁਹਰਾ ਦਿੱਤੀ। ਐਮ.ਐਸ.ਪੀ. ਦੀ ਗਰੰਟੀ ਤਾਂ ਦੂਰ ਇੱਕ ਸਾਲ ਤੋਂ ਵੱਧ ਦਿੱਲੀ ਬਾਰਡਰ ਤੇ ਬੈਠੇ ਕਿਸਾਨਾ ਤੇ ਪਾਏ ਝੂਠੇ ਕੇਸ ਵੀ ਵਾਪਿਸ ਨਹੀ ਲਏ। ਲਖੀਮਪੁਰ ਖੀਰੀ (ਉੱਤਰ ਪ੍ਰੇਦਸ਼) ਵਿੱਚ ਬੀ.ਜੇ.ਪੀ. ਦੇ ਐਮ.ਪੀ. ਅਤੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਮੁੰਡੇ ਅਸ਼ੀਸ਼ ਮਿਸ਼ਰਾ ਵੱਲੋਂ ਥਾਰ, ਜੀਪ ਕਿਸਾਨਾ ਤੇ ਚੜਾ ਫੱਟੜ ਕੀਤੇ ਅਤੇ ਕਤਲ ਕੀਤੇ, ਜਿਸਦਾ ਕੋਈ ਇਨਸਾਫ ਨਹੀ ਦਿੱਤਾ ਗਿਆ। ਕੇਂਦਰ ਸਰਕਾਰ ਵੱਲੋ ਪੰਜਾਬ ਦਾ ਆਰ.ਡੀ.ਐਫ ਦਾ 5726 ਕਰੋੜ ਅਤੇ ਹੈਲਥ ਮਿਸ਼ਨ ਦਾ 2800 ਕਰੋੜ ਕੁਲ 8000 ਕਰੋੜ ਰੁਪਏ ਤੋਂ ਵੱਧ ਦਾ ਫੰਡ ਰੋਕ ਰੱਖਿਆ ਹੈ। ਪੰਜਾਬ ਨੂੰ ਕੋਈ ਆਰਥਿਕ ਪੈਕਜ ਨਹੀਂ ਦਿੱਤਾ।
ਸੁਖਬੀਰ ਸਿੰਘ ਬਾਦਲ ਪ੍ਰਧਾਨ ਅਕਾਲੀ ਦਲ ਤਰਲੇ ਕਰਦੇ ਰਹੇ ਕਿ ਪੰਜਾਬ ਵਿੱਚ ਬੀ.ਜੇ.ਪੀ. ਨਾਲ ਗੱਠਜੋੜ ਹੋ ਜਾਵੇ ਪਰੰਤੂ ਕਿਸਾਨਾ, ਮਜਦੂਰਾਂ ਤੇ ਪੰਜਾਬ ਦੇ ਲੋਕਾਂ ਦੇ ਰੋਹ ਤੋਂ ਡਰਦੇ ਨਹੀ ਕੀਤਾ ਸਪਸੱਟ ਹੈ ਕਿ ਚੋਣਾਂ ਤੋ ਬਾਅਦ ਅਕਾਲੀ ਦਲ ਬੀ.ਜੇ.ਪੀ. ਵੱਲ ਹੀ ਜਾਵੇਗਾ ਇਸ ਲਈ ਅਕਾਲੀ ਦਲ ਨੂੰ ਵੋਟ ਜਾਂ ਬੀ.ਜੇ.ਪੀ. ਨੂੰ ਵੋਟ ਇੱਕੋ ਹੀ ਗੱਲ ਹੈ, ਅੰਦਰ ਖਾਤੇ ਸਭ ਇਕੱਠੇ ਹਨ। ਪੰਜਾਬ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੰਮੇ ਸਮੇਂ ਬਾਅਦ ਬੰਦ ਪਏ ਸੂਏ ਚਾਲੂ ਕਰਕੇ ਟੇਲਾਂ ਤੱਕ ਪਾਣੀ ਪਹੁੰਚਾਉਣਾ ਸ਼ੁਰੂ ਕੀਤਾ ਜੋ ਕਿ ਬਹੁਤ ਜਰੂਰੀ ਹੈ ਸਾਰੇ ਲੋਕਾਂ ਨੂੰ 600 ਯੂਨਿਟ ਮੁਫ਼ਤ ਬਿਜਲੀ, 900 ਤੋਂ ਵੱਧ ਮੁਹੱਲਾ ਕਲੀਨਕ, ਸਕੂਲ ਆਫ ਐਮੀਨੈਂਸ, ਔਰਤਾਂ ਨੂੰ ਮੁਫ਼ਤ ਬੱਸ ਸਫਰ, ਘਰ ਘਰ ਰਾਸ਼ਨ, 43000 ਤੋਂ ਵੱਧ ਸਰਕਾਰੀ ਨੋਕਰੀਆਂ ਦੀ ਭਰਤੀ , ਪੰਜਾਬ ਦੇ ਖਜ਼ਾਨੇ ਨੂੰ ਭਰਨ ਲਈ ਆਮਦਨ ਵਿੱਚ ਵਾਧਾ, ਫਰਿਸ਼ਤੇ ਸਕੀਮ, ਸੜਕ ਸੁਰੱਖਿਆਂ ਫੋਰਸ ਤੋਂ ਇਲਾਵਾ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਸਰਕਾਰ ਨੇ ਪੰਜਾਬ ਵਿੱਚ ਨਵੀਂ ਇੰਡਸਟਰੀ ਲਗਾਉਣ ਲਈ ਵੀ ਸਾਰਥਿਕ ਕਦਮ ਚੁੱਕੇ ਹਨ ਅੱਜ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ 13 ਉਮੀਦਵਾਰ ਜਿੱਤ ਵੱਲ ਵੱਧ ਰਹੇ ਹਨ ਅਕਾਲੀ ਭਾਜਪਾ ਉਮੀਦਵਾਰਾਂ ਨੂੰ ਮੂੰਹ ਦੀ ਖਾਣੀ ਪਵੇਗੀ ਇਹ ਚੋਣ ਤੋਂ ਬਾਦ ਅਕਾਲੀ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਵੀ ਲਾਂਭੇ ਕਰ ਦੇਣਾ ਹੈ।

LEAVE A REPLY

Please enter your comment!
Please enter your name here