ਲੁਧਿਆਣਾ, 7 ਮਈ ( ਰੋਹਿਤ ਗੋਇਲ ) – ਖਰਚਾ ਨਿਗਰਾਨ ਪੰਕਜ ਕੁਮਾਰ, ਆਈ.ਆਰ.ਐਸ ਅਤੇ ਚੇਤਨ ਡੀ ਕਲਮਕਾਰ, ਆਈ.ਆਰ.ਐਸ. ਵੱਲੋਂ ਜਾਰੀ ਲੋਕ ਸਭਾ ਚੋਣਾਂ ਲਈ ਲੁਧਿਆਣਾ ਸੰਸਦੀ ਹਲਕੇ ਲਈ ਖਰਚਾ ਨਿਗਰਾਨ ਵਜੋਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ।
ਕੋਈ ਵੀ ਵਿਅਕਤੀ ਜੋ ਅਬਜ਼ਰਵਰਾਂ ਕੋਲ ਕੋਈ ਵੀ ਮੁੱਦਾ ਚੁੱਕਣਾ ਚਾਹੁੰਦਾ ਹੈ, ਉਹ ਉਨ੍ਹਾਂ ਦੇ ਫ਼ੋਨ ਨੰਬਰਾਂ ‘ਤੇ ਜਾਂ ਈਮੇਲ ਰਾਹੀਂ ਸੰਪਰਕ ਕਰ ਸਕਦਾ ਹੈ। ਪੰਕਜ ਕੁਮਾਰ ਦਾ ਫੋਨ ਨੰਬਰ 77176-64804 ਹੈ ਅਤੇ ਉਨ੍ਹਾਂ ਦੀ ਈਮੇਲ ਆਈਡੀ eo1.ludhiana1@gmail.com ਹੈ ਜਦਕਿ ਚੇਤਨ ਡੀ ਕਲਮਕਾਰ ਦਾ ਮੋਬਾਈਲ ਨੰਬਰ 77176-64804 ਤੇ ਈਮੇਲ ਆਈਡੀ eo2.ludhiana@gmail.com ਹੈ ਜਿਸ ‘ਤੇ ਚੋਣਾਂ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦਰਜ਼ ਕਰਵਾਈ ਜਾ ਸਕਦੀ ਹੈ।ਪਰਮਜੀਤ ਸਿੰਘ, ਐਸ.ਟੀ.ਓ, ਫੋਨ ਨੰਬਰ 9779224648 ਸ੍ਰੀ ਪੰਕਜ ਕੁਮਾਰ ਨਾਲ ਲਾਇਜਨ ਅਫ਼ਸਰ ਹੋਣਗੇ, ਜਦਕਿ ਕਿ ਖੁਸ਼ਵੰਤ ਸਿੰਘ, ਸਟੇਟ ਟੈਕਸ ਅਫਸਰ, ਫੋਨ ਨੰਬਰ 7837220100 ਚੇਤਨ ਡੀ ਕਲਮਕਾਰ, ਆਈ.ਆਰ.ਐਸ. ਨਾਲ ਲਾਇਜਨ ਅਫ਼ਸਰ ਹੋਣਗੇ।