ਰੂਪਨਗਰ,2 ਜੂਨ (ਰੋਹਿਤ ਗੋਇਲ – ਸੰਜੀਵ) : ਕਰਤਾਰ ਬਿਰਧ ਆਸ਼ਰਮ ਪਿੰਡ ਚੁਲਚੀ ਮਾਜਰਾ ਦੇ ਮੁੱਖ ਸੇਵਾਦਾਰ ਬਾਬਾ ਗੁਰਚਰਨ ਸਿੰਘ ਲੰਗਰਾਂ ਵਾਲਿਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 236 ਬੋਰੀਆਂ ਕਣਕ ਦੀਆਂ ਟਰੱਕ ਭਰ ਕੇ ਸ੍ਰੀ ਪਟਨਾ ਸਾਹਿਬ ਲਈ ਐਤਵਾਰ ਨੂੰ ਰਵਾਨਾ ਕੀਤਾ ਗਿਆ। ਇਸ ਤੋਂ ਪਹਿਲਾਂ ਆਸ਼ਰਮ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਢਾਡੀ ਬਲਵੀਰ ਸਿੰਘ ਰਸੀਲਾ ਵੱਲੋਂ ਸਿੱਖ ਇਤਿਹਾਸ ਨਾਲ ਸਬੰਧਿਤ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਇਸ ਮੌਕੇ ਬਾਬਾ ਗੁਰਚਰਨ ਸਿੰਘ ਲੰਗਰਾਂ ਵਾਲਿਆ ਨੇ ਕਿਹਾ ਕਿ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਦਸਮਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਥਾਨ ‘ਤੇ ਸੰਗਤਾਂ ਦੇ ਲੰਗਰ ਲਈ ਕਣਕ ਦਾ ਟਰੱਕ ਭੇਜਿਆ ਗਿਆ ਹੈ। ਇਸ ਮੌਕੇ ਸੰਤ ਬਾਬਾ ਬਲਵੀਰ ਸਿੰਘ ਧਿਆਨੂ ਮਾਜਰੇ ਵਾਲੇ, ਭਾਈ ਗੁਰਪ੍ਰਰੀਤ ਸਿੰਘ, ਮਨਪ੍ਰਰੀਤ ਸਿੰਘ ਆਦਿ ਹਾਜ਼ਰ ਸਨ।