ਨਵੀਂ ਟੀਮ ਸਮੇਤ ਚੁੱਕੀ ਸਮਾਜ਼ ਸੇਵਾ ਦੀ ਸਹੁੰ, 51ਵੇਂ ਵਰ੍ਹੇ’ਚ ਪ੍ਰਵੇਸ਼ ਕਰਨ ਤੇ ਦਿੱਤੀ ਵਧਾਈ
ਜਗਰਾਉਂ 13 ਸਤੰਬਰ ( ਰਾਜਨ ਜੈਨ) –
ਸੰਸਾਰ ਭਰ ’ਚ 108 ਵਰਿਅ੍ਹਾਂ ਤੋਂ ਉਪਰ ਸਮੇਂ ਤੋਂ ਲੋੜਵੰਦਾਂ ਅਤੇ ਸਮਾਜ਼ ਭਲਾਈ ਦੇ ਕੰਮਾਂ ਨੂੰ ਸਮਰਪਿਤ ਜਥੇਬੰਦੀ ਲਾਇਨ ਕਲੱਬ ਜਗਰਾਉਂ ਦੀ ਵਿੱਤੀ ਵਰ੍ਹੇ 2024-25 ਲਈ ਸਰਬਸੰਮਤੀ ਨਾਲ ਚੁਣੀ ਟੀਮ ਨੂੰ ਸਹੁੰ ਚੁੱਕਾਉਣ ਲਈ ਕਲੱਬ ਵੱਲੋਂ ਖਾਸ ਸਮਾਗਮ ਆਯੋਜਿਤ ਕੀਤਾ ਗਿਆ।ਸਮਾਗਮ’ਚ ਮੁੱਖ ਮਹਿਮਾਨ ਦੇ ਤੌਰ ਤੇ ਸਾਬਕਾ ਜਿਲਾ ਗਵਰਨਰ ਲਾਇਨ ਯੋਗੇਸ਼ ਸੋਨੀ ਅਤੇ ਇੰਸਟਾਲੇਸ਼ਨ ਅਫਸਰ ਸਾਬਕਾ ਜਿਲਾ ਗਵਰਨਰ ਲਾਇਨ ਆਰ.ਕੇ. ਮਹਿਤਾ ਨੇ ਹਾਜ਼ਰੀ ਭਰੀ।ਕਲੱਬ ਦੇ ਇਸ ਸਲਾਨਾ ਇੰਸਟਾਲੇਸ਼ਨ ਸਮਾਗਮ’ਚ ਪੁੱਜੇ ਮਹਿਮਾਨਾ ਦਾ ਇੰਸਟਲੇਸ਼ਨ ਚੇਅਰਮੈਨ ਲਾਇਨ ਚਰਨਜੀਤ ਸਿੰਘ ਢਿੱਲੋਂ ਨੇ ਬੁੱਕੇ ਭੇਟ ਕਰਕੇ ਸਵਾਗਤ ਕੀਤਾ। ਲਾਇਨ’ਸ ਮੈਂਬਰਾਂ ਅਤੇ ਮਹਿਮਾਨਾਂ ਦੀ ਭਰਵੀ ਹਾਜ਼ਰੀ ਨੂੰ ਸੰਬੋਧਨ ਕਰਦਿਆਂ ਮਾਸਟਰ ਆਫ ਸੈਰਾਮਨੀ ਲਾਇਨ ਸਤਪਾਲ ਗਰੇਵਾਲ,ਪ੍ਰਭਸੰਗਮ ਢਿੱਲੋਂ ਅਤੇ ਵਾਨਿਆ ਧਾਲੀਵਾਲ ਨੇ ਮਹਿਮਾਨਾ ਅਤੇ ਨਵੀਂ ਟੀਮ ਨੂੰ ਸਟੇਜ਼ ਤੇ ਬੈਠਣ ਲਈ ਸੱਦਾ ਦਿੱਤਾ।ਉਪਰੰਤ ਪਿਆਰੀ ਬੱਚੀ ਅਸ਼ਮੀਤ ਥਿੰਦ ਨੇ ਇਨਵੋਕੇਸ਼ਨ ਪੜ੍ਹ ਕੇ ਸਮਾਗਮ ਦੀ ਸ਼ੁਰੂਆਤ ਲਈ ਰਾਹ ਪੱਧਰਾ ਕੀਤਾ।ਹਾਲ ਹੀ ਵਿੱਚ ਫਰਜ਼ਾਂ ਤੋਂ ਵਿਹਲੇ ਹੋਏ ਪ੍ਰਧਾਨ ਲਾਇਨ ਐਮ.ਆਈ.ਪੀ.ਐਸ ਢਿੱਲੋਂ ਨੇ ਨਵੀਂ ਟੀਮ ਨੂੰ ਵਧਾਈ ਦਿੱਤੀ ਅਤੇ ਪਿਛਲੇ ਵਰ੍ਹੇ ਕੀਤੇ ਕੰਮਾਂ ਬਾਰੇ ਚਾਨਣਾ ਪਾਇਆ।ਅਗਲੇ ਪੜਾਅ ਦੌਰਾਨ ਗਵਰਨਰ ਲਾਇਨ ਆਰ.ਕੇ ਮਹਿਤਾ ਨੇ ਨਵੇਂ ਪ੍ਰਧਾਨ ਲਾਇਨ ਮੇਜਰ ਸਿੰਘ ਭੈਣੀ,ਸਕੱਤਰ ਲਾਇਨ ਕੁਲਦੀਪ ਸਿੰਘ ਧਾਲੀਵਾਲ,ਖਜਾਨਚੀ ਲਾਇਨ ਪ੍ਰੀਤਮ ਰੀਹਲ,ਪੀ.ਆਰ.ਓ ਲਾਇਨ ਚਰਨਜੀਤ ਸਿੰਘ ਢਿੱਲੋਂ,ਡਾ.ਵਿਨੋਦ ਵਰਮਾ.ਸਤਪਾਲ ਗਰੇਵਾਲ,ਐਸ.ਪੀ.ਐਸ ਢਿੱਲੋਂ,ਜੋਨ ਚੇਅਰਮੈਨ ਗੁਰਤੇਜ ਸਿੰਘ ਗਿੱਲ,ਹਰਵਿੰਦਰ ਸਿੰਘ ਚਾਵਲਾ.ਸੁਭਾਸ਼ ਕਪੂਰ ਆਦਿ ਨੂੰ ਉਨ੍ਹਾਂ ਦੀਆਂ ਜੁੰਮੇਵਾਰੀਆਂ ਦਾ ਅਹਿਸਾਸ ਕਰਵਾਇਆ ਅਤੇ ਵਾਅਦਾ ਲਿਆ ਕਿ ਉਹ ਆਪਣੇ ਕਾਰਜਕਾਲ ਦੌਰਾਨ ਹਰ ਲੋੜਬੰਦ ਦੀ ਮੱਦਦ ਲਈ ਹਮੇਸ਼ਾ ਤਿਆਰ ਰਹਿਣਗੇ।ਉਨ੍ਹਾਂ ਤੋਂ ਬਾਅਦ ਲਾਇਨ ਯੋਗੇਸ਼ ਸੋਨੀ ਨੇ ਅੰਤਰ-ਰਾਸ਼ਟਰੀ ਪੱਧਰ ਤੇ ਲਾਇਨ ਸੰਸਥਾ ਵੱਲੋਂ ਕੀਤੇ ਜਾ ਰਹੇ ਅਤੇ ਉਲੀਕੇ ਸਮਾਜ਼ ਸੇਵੀ ਕੰਮਾਂ ਬਾਰੇ ਹਾਜ਼ਰੀਨ ਨੂੰ ਜਾਣੂ ਕਰਵਾਇਆ ਅਤੇ ਲਾਇਨ ਸ ਕਲੱਬ ਜਗਰਾਉਂ ਨੂੰ 51 ਵੇਂ ਵਰ੍ਹੇ’ਚ ਪ੍ਰਵੇਸ਼ ਕਰਨ ਤੇ ਵਧਾਈ ਦਿੱਤੀ।ਦੋਵਾਂ ਜਿਲ੍ਹਾ ਗਵਰਨਰਾਂ ਨੇ ਪ੍ਰਧਾਨ ਲਾਇਨ ਮੇਜਰ ਸਿੰਘ ਭੈਣੀ ਅਤੇ ਉਨ੍ਹਾਂ ਦੀ ਜੀਵਨ ਸਾਥਨ ਸਰਪੰਚ ਮਨਜੀਤ ਕੌਰ ਭੈਣੀ ਨੂੰ ਸਨਮਾਨਿਤ ਕੀਤਾ,ਚਲਦੇ ਸਮਾਗਮ ਦੌਰਾਨ ਦੋ ਲੱਕੀ ਡਰਾਅ ਕੱਢੇ ਗਏ।ਪਿਛਲੇ ਵਰ੍ਹੇ ਕਲੱਬ ਵੱਲੋਂ ਸੌਂਪੀਆਂ ਜੁੰਮੇਵਾਰੀਆਂ ਬਾਖੂਬੀ ਨਿਭਾਉਣ ਵਾਲੇ ਪ੍ਰਧਾਨ ਮਨਜੀਤ ਢਿੱਲੋਂ,ਸੈਕਟਰੀ ਕੁਲਦੀਪ ਰੰਧਾਵਾ ਅਤੇ ਪੀ.ਆਰ.ਓ ਚਰਨਜੀਤ ਸਿੰਘ ਢਿੱਲੋਂ ਨੂੰ ਕਲੱਬ ਵੱਲੋਂ ਸਨਮਾਨਿਤ ਕੀਤਾ ਗਿਆ।ਅੰਤਿਮ ਪੜਾਅ’ਚ ਫੰਕਸ਼ਨ ਚੇਅਰਮੈਨ ਚਰਨਜੀਤ ਸਿੰਘ ਢਿੱਲੋਂ ਨੇ ਸਮਾਗਮ ਦੀ ਪ੍ਰਬੰਧਕੀ ਟੀਮ ਦਾ ਧੰਨਵਾਦ ਕੀਤਾ,ਅਤੇ ਮਹਿਮਾਨਾ ਨੂੰ ਪਿਆਰ ਨਿਸ਼ਾਨੀਆਂ ਭੇਟ ਕੀਤੀਆਂ।ਸਮਾਗਮ ‘ਚ ਲਾਇਨ ਭੰਵਰਾ,ਹਰਿੰਦਰ ਸਹਿਗਲ,ਗੁਰਿੰਦਰ ਸਿੱਧੂ,ਭਜਨ ਸਿੰਘ ਸਵੱਦੀ,ਜਗਜੀਤ ਸਿੰਘ ਕਾਂਉਕੇ ਕਲਾਂ,ਸਰੇਸ਼ ਕੁਮਾਰ ਸਿਧਵਾਂ ਬੇਟ ਨੇ ਵੀ ਹਾਜ਼ਰੀ ਭਰੀ।