ਅੰਮ੍ਰਿਤਸਰ, 14 ਮਈ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)– ਪੰਜਾਬ ਦਾ ਖਜਾਨਾ ਭਰਨ ਲਈ ਸਰਕਾਰ ਦੀ ਪਹਿਲਕਦਮੀ ਦੇ ਚੱਲਦਿਆਂ ਸੂਬੇ ਵਿੱਚ ਪੰਚਾਇਤੀ ਜਮੀਨਾਂ ਨੂੰ ਕਬਜ਼ਾ ਮੁਕਤ ਕਰਵਾਉਣ ਲਈ ਲਗਾਤਾਰ ਮੁਹਿੰਮ ਚੱਲ ਰਹੀ ਹੈ। ਇਸ ਤਰ੍ਹਾਂ ਹੀ ਵਿਧਾਨ ਸਭਾ ਹਲਕਾ ਪੱਟੀ ਦੇ ਕਸਬਾ ਹਰੀਕੇ ਵਿਖੇ 90 ਏਕੜ ਦੇ ਕਰੀਬ ਜ਼ਮੀਨ ਦਾ ਕਬਜਾ ਛੁਡਵਾਇਆ ਗਿਆ ਹੈ।ਮੌਕੇ ਉਤੇ ਖੁਦ ਟਰਾਂਸਪੋਰਟ ਮੰਤਰੀ ਅਤੇ ਪੱਟੀ ਤੋਂ ਵਿਧਾਇਕ ਲਾਲਜੀਤ ਸਿੰਘ ਭੁੱਲਰ ਪਹੁੰਚੇ। ਇਸ ਮੌਕੇ ਭਾਰੀ ਪੁਲਿਸ ਬਲ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਮੌਜੂਦ ਰਹੇ। ਹਾਲਾਂਕਿ ਕਥਿੱਤ ਇਕ ਕਬਜ਼ਾਧਾਰੀ ਕਿਸਾਨ ਤਰਜਿੰਦਰ ਸਿੰਘ ਨੇ 90 ਏਕੜ ਜ਼ਮੀਨ ਵਿਚੋਂ 12 ਏਕੜ ਜ਼ਮੀਨ ਉਤੇ ਆਪਣਾ ਮਾਲਕਾਨਾ ਹੱਕ ਜਤਾਇਆ। ਕਿਸਾਨ ਨੇ ਕਿਹਾ 1983 ਤੋਂ ਖੇਤੀ ਕਰਦੇ ਹਨ ਅਤੇ 12 ਏਕੜ ਜਮੀਨ ਉਤੇ ਆਪਣਾ ਮਾਲਕੀ ਹੱਕ ਜਿਤਾਉਂਦਿਆਂ ਟਰਾਂਸਪੋਰਟ ਮੰਤਰੀ ਅਤੇ ਵਿਧਾਇਕ ਲਾਲਜੀਤ ਸਿੰਘ ਭੁੱਲਰ ਕੋਲ ਆਪਣਾ ਪੱਖ ਪੇਸ਼ ਕੀਤਾ।ਦੂਸਰੇ ਪਾਸੇ ਡੀਡੀਪੀਓ ਸਤੀਸ਼ ਕੁਮਾਰ ਨੇ ਕਿਹਾ ਇਸ ਜ਼ਮੀਨ ਦਾ ਫ਼ੈਸਲਾ 2018 ਵਿੱਚ ਕਲੈਕਟਰ ਦੀ ਅਦਾਲਤ ਵਿੱਚੋ ਪੰਚਾਇਤ ਦੇ ਹੱਕ ਵਿੱਚ ਹੋ ਚੁੱਕਾ ਹੈ।ਪਰ ਕੁਝ ਕਾਰਨਾਂ ਕਰਕੇ ਇਹ ਜ਼ਮੀਨ ਇੰਨੇ ਚਿਰ ਤੋਂ ਛੁਡਵਾਈਆਂ ਨਹੀਂ ਜਾ ਸਕੀ। ਹੁਣ ਇਹ ਜ਼ਮੀਨ ਛੁਡਾ ਲਈ ਗਈ ਹੈ।ਉਧਰ ਟਰਾਂਸਪੋਰਟ ਮੰਤਰੀ ਅਤੇ ਵਿਧਾਇਕ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਸਾਰੇ ਪੰਜਾਬਵਿੱਚ ਹੀ ਇਸ ਤਰੀਕੇ ਦੇ ਸਰਕਾਰੀ ਪੰਚਾਇਤੀ ਜ਼ਮੀਨਾਂ ਉਤੇ ਕਬਜ਼ੇ ਕੀਤੇ ਹਨ, ਸਾਰੇ ਛੁਡਵਾਏ ਜਾਣਗੇ।ਲਾਲਜੀਤ ਸਿੰਘ ਭੁੱਲਰ ਨੇ ਕਿਹਾ ਹਰੀਕੇ ਵਿਚ 90 ਏਕੜ ਦੇ ਲਗਭਗ ਪੰਚਾਇਤੀ ਜ਼ਮੀਨ ਉਤੇ ਕਬਜ਼ਾ ਕੀਤਾ ਗਿਆ ਸੀ, ਉਸ ਨੂੰ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਭਾਰੀ ਪੁਲਿਸ ਬਲ ਨਾਲ ਛੁਡਵਾ ਲਿਆ ਗਿਆ ਹੈ।ਕਿਸਾਨ ਗੁਰਜੰਟ ਸਿੰਘ ਨੇ ਪੰਚਾਇਤ ਦੀ 12 ਏਕੜ ਜ਼ਮੀਨ ਉਤੇ ਮਾਲਕਾਨਾ ਹੱਕ ਜਤਾਉਂਦਿਆਂ ਕਿਹਾ ਕਿ ਇਸ 90 ਏਕੜ ਜ਼ਮੀਨ ਵਿਚੋਂ 12 ਏਕੜ ਜ਼ਮੀਨ ਨੂੰ 1983 ਤੋਂ 10000 ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਖਰੀਦੀ ਹੈ ਅਤੇ ਇਸ ਜ਼ਮੀਨ ਉਤੇ ਖੇਤੀ ਕਰਦੇ ਹਨ। ਇਹ ਜਮੀਨ ਪਿਤਾ ਦੇ ਨਾਮ ਉਤੇ ਹੈ ਤੇ ਕਾਫੀ ਲੰਬੇ ਸਮੇਂ ਤੋਂ ਇੱਥੇ ਖੇਤੀ ਕਰਦੇ ਆ ਰਹੇ ਹਨ। ਕਿਸਾਨ ਨੇ ਕਿਹਾ ਘਰ ਦਾ ਪਾਲਣ-ਪੋਸ਼ਣ ਇਸ ਜ਼ਮੀਨ ਤੋਂ ਚਲਦਾ ਸੀ।ਭਾਰੀ ਪੁਲਿਸ ਬਲ ਦੇ ਨਾਲ ਮੌਕੇ ਉਤੇ ਪਹੁੰਚੇ ਡੀਐਸਪੀ ਪੱਟੀ ਮਨਿੰਦਰਪਾਲ ਸਿੰਘ ਨੇ ਕਿਹਾ ਕਿ ਅੱਜ ਪੰਚਾਇਤੀ ਜ਼ਮੀਨ ਨੂੰ ਛੁਡਵਾਇਆ ਗਿਆ ਹੈ। ਇਸ ਇਸ ਲਈ ਪੁਲਿਸ ਦੇ ਨਾਲ ਇਥੇ ਪਹੁੰਚੇ ਹਾਂ ਅਤੇ ਜ਼ਮੀਨ ਨੂੰ ਛੁਡਵਾਇਆ ਗਿਆ ਹੈ।