Home Punjab ਪਿੰਡ ਕਣਕਵਾਲ ਭੰਗੂਆਂ ਵਿਖੇ ਸਮਾਰਟ ਕਾਰਡ ਧਾਰਕਾ ਨੂੰ ਵੰਡੀ ਗਈ ਦੋ ਰੁਪਏ...

ਪਿੰਡ ਕਣਕਵਾਲ ਭੰਗੂਆਂ ਵਿਖੇ ਸਮਾਰਟ ਕਾਰਡ ਧਾਰਕਾ ਨੂੰ ਵੰਡੀ ਗਈ ਦੋ ਰੁਪਏ ਕਿਲੋ ਕਣਕ

66
0


ਚੀਮਾਂ ਮੰਡੀ (ਜਸਵੀਰ ਸਿੰਘ ਕਣਕਵਾਲ)
ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਅਧੀਨ ਡਿਪੂ ਹੋਲਡਰ ਜੀਤਾ ਸਿੰਘ ਵਲੋਂ ਅੱਜ ਸਸਤੇ ਅਨਾਜ ਤਹਿਤ ਆਈ ਦੋ ਰੁਪਏ ਕਿਲੋ ਦੇ ਹਿਸਾਬ ਨਾਲ ਆਈ ਹੋਈ ਕਣਕ ਦੀ ਵੰਡ ਕੀਤੀ ਗਈ। ਇਹ ਕਣਕ ਸਰਕਾਰ ਵਲੋਂ ਹਰ ਘਰ ਦੇ ਵਿੱਚ ਲੋੜਵੰਦ ਪਰਿਵਾਰਾਂ ਤੱਕ ਪਹੁੰਚ ਦੀ ਕੀਤੀ ਗਈ
ਸਰਕਾਰ ਵੱਲੋਂ ਚੋਣਾਂ ਵੇਲੇ ਕੀਤਾ ਗਿਆ ਵਾਅਦਾ ਆਟਾ ਦਾਲ ਦੇਣ ਦੇ ਅਨੁਸਾਰ ਅੱਜ ਨੇੜਲੇ ਪਿੰਡ ਕਣਕਵਾਲ ਭੰਗੂਆਂ ਵਿਖੇ
ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰ ਘਰ ਵਿਚ ਰਾਸ਼ਨ ਕਾਰਡਾਂ ਰਾਹੀਂ ਅਨਾਜ ਦੀ ਵੰਡ ਲੋਕਾਂ ਤੱਕ ਪਹੁੰਚਾਉਣ ਲਈ ਵਿਸੇਸ਼ ਉਪਰਾਲਾ ਕੀਤਾ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪੂ ਹੋਲਡਰ ਪ੍ਰਦੀਪ ਕੁਮਾਰ ਸ਼ਰਮਾ ਨੇ ਕਿਹਾ ਕਿ ਪ੍ਰਤਿ ਮੈਂਬਰ 30 ਕਿਲੋ ਕਣਕ ਪਰਿਵਾਰ ਦੇ ਹਰੇਕ ਮੈਂਬਰ ਨੂੰ ਦਿੱਤੀ ਗਈ। ਹਰ ਵਾਰੀ ਦੀ ਤਰਾ ਸਾਰੇ ਸਮਾਰਟ ਕਾਰਡ ਧਾਰਕ ਪਰਿਵਾਰਾਂ ਨੂੰ ਪਾਰਦਰਸ਼ੀ ਢੰਗ ਨਾਲ ਦੇ ਵੰਡੀ ਗਈ ਇਸ ਮੌਕੇ
ਚੇਅਰਮੈਨ ਬੀਬੀ ਅਮਰਜੀਤ ਕੌਰ, ਸਰਪੰਚ ਮਨਜੀਤ ਸਿੰਘ, ਬੂਟਾ ਸਿੰਘ ਚੇਅਰਮੈਨ ਸੂਬੇਦਾਰ, ਠੇਕੇਦਾਰ ਬਿੰਦਰ ਸਿੰਘ, ਗੁਰਪਿਆਰ ਕੌਰ, ਸਾਬਕਾ ਸਰਪੰਚ ਰਾਜਵੀਰ ਕੌਰ, ਮੇਘ ਸਿੰਘ, ਭੋਲਾ ਸਿੰਘ ਨੰਬਰਦਾਰ, ਪ੍ਰੇਮ ਸਿੰਘ ਫ਼ੋਜੀ,ਬਿੱਲੂ ਸਿੰਘ ਗੁਰਤੇਜ ਸਿੰਘ ਪੰਚ ਬਲਵਿੰਦਰ ਬਿੰਦੀ ਸਾਬਕਾ ਬਲਾਕ ਸੰਮਤੀ ਮੈਂਬਰ ਮੈਡਮ ਜਸਵਿੰਦਰ ਕੌਰ ਮੰਡੇਰ ਕਾਲਾ ਕਣਕਵਾਲੀਆ ਯੂਥ ਪ੍ਰਧਾਨ ਆਪ ਦਿੜ੍ਹਬਾ ਅਤੇ ਸਮੂਹ ਨਗਰ ਪੰਚਾਇਤ ਮੈਂਬਰ ਵਲੋ ਆਈ ਕਣਕ ਦੀ ਵੰਡ ਕੀਤੀ ਗਈ।ਅੰਤ ਵਿਚ ਡਿਪੂ ਹੋਲਡਰ ਪ੍ਰਦੀਪ ਕੁਮਾਰ ਸ਼ਰਮਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਰਕਾਰ ਅਪਣੇ ਵਾਅਦੇ ਅਨੁਸਾਰ ਡਿਪੂ ਹੋਲਡਰਾਂ ਨੂੰ ਤਨਖਾਹਾਂ ਜਾਰੀ ਕਰੇ ਕਿਉਂ ਕਿ ਕਈ ਵਾਰ ਸਾਨੂੰ ਖ਼ਰਾਬ ਕਣਕ ਆ ਜਾਂਦੀ ਹੈ ਜਿਸ ਦੀ ਸਾਨੂੰ ਹੀ ਪੂਰਤੀ ਕਰਨੀ ਪੈਂਦੀ ਹੈ। ਸੋ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਸਾਰੇ ਡਿਪੂ ਹੋਲਡਰਾਂ ਨੂੰ ਤਨਖਾਹਾਂ ਜਾਰੀ ਕੀਤੀਆਂ ਜਾਣ।

LEAVE A REPLY

Please enter your comment!
Please enter your name here