‘ਮਹਿਕ ਵਤਨ ਦੀ ਲਾਈਵ’ ਮੈਗਜੀਨ ਪੰਜਾਬੀ ਵਿਰਾਸਤ ਅਤੇ ਪੰਜਾਬੀ ਸਾਹਿਤ ਦੀ ਪ੍ਰਫੁਲਤਾ ਵਿੱਚ ਅਹਿਮ ਯੋਗਦਾਨ ਪਾ ਰਿਹਾ ਹੈ -ਮਹਿੰਦਰਪਾਲ ਲੂੰਬਾ
ਮੋਗਾ/ 20 ਸਤੰਬਰ 2022/ (ਕੁਲਵਿੰਦਰ ਸਿੰਘ ਮੋਗਾ )
ਇਮਪਰੋਵਮੈਂਟ ਟਰੱਸਟ ਮੋਗਾ ਦੇ ਚੇਅਰਮੈਨ ਦੀਪਕ ਸਮਾਲਸਰ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜਿਲ੍ਹਾ ਮੁੱਖ ਦਫਤਰ ਬਸਤੀ ਗੋਬਿੰਦਗੜ੍ਹ ਵਿਖੇ ਟਰੱਸਟ ਦੇ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ ਦੀ ਸੰਪਾਦਨਾ ਹੇਠ ਚੱਲ ਰਹੇ ਪੰਜਾਬੀ ਮੈਗਜੀਨ ‘ਮਹਿਕ ਵਤਨ ਦੀ ਲਾਈਵ’ ਦਾ ਸਤੰਬਰ ਅੰਕ ਲੋਕ ਅਰਪਣ ਕੀਤਾ।
ਇਸ ਸਬੰਧੀ ਗੱਲ-ਬਾਤ ਟਰੱਸਟ ਦੇ ਪ੍ਰਧਾਨ ਮਹਿੰਦਰਪਾਲ ਲੂੰਬਾ ਨੇ ਦੱਸਿਆ ਕਿ ਭਵਨਦੀਪ ਸਿੰਘ ਪੁਰਬਾ ਦੀ ਸੰਪਾਦਨਾ ਹੇਠ ਚੱਲ ਰਿਹਾ ਪੰਜਾਬੀ ਮੈਗਜੀਨ ‘ਮਹਿਕ ਵਤਨ ਦੀ ਲਾਈਵ’ ਪਿਛਲੇ 22 ਸਾਲਾ ਤੋਂ ਨਿਰੰਤਰ ਪ੍ਰਕਾਸ਼ਿਤ ਹੋ ਰਿਹਾ ਹੈ। ਇਹ ਮੈਗਜੀਨ ਪੰਜਾਬੀ ਵਿਰਾਸਤ ਅਤੇ ਪੰਜਾਬੀ ਸਾਹਿਤ ਦੀ ਪ੍ਰਫੁਲਤਾ ਵਿੱਚ ਅਹਿਮ ਯੋਗਦਾਨ ਪਾ ਰਿਹਾ ਹੈ ਅਤੇ ਇਸ ਦੀ ਦਿਖ ਅਤੇ ਪੇਪਰ ਕੁਆਲਟੀ ਬਹੁੱਤ ਹੀ ਵਧੀਆਂ ਹੈ। ਉਨ੍ਹਾਂ ਕਿਹਾ ਕਿ ਸਾਡੇ ਟਰੱਸਟ ਦੇ ਪ੍ਰੈਸ ਸਕੱਤਰ ਅਤੇ ‘ਮਹਿਕ ਵਤਨ ਦੀ ਲਾਈਵ’ ਅਦਾਰੇ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਇਸ ਅਹਿਮ ਕਾਰਜ ਲਈ ਵਧਾਈ ਦੇ ਪਾਤਰ ਹਨ ਜੋ ਬਹੁੱਤ ਸਖਤ ਮਿਹਨਤ ਨਾਲ ਇਹ ਵੱਡਾ ਕਾਰਜ ਕਰ ਰਹੇ ਹਨ।
ਇਮਪਰੋਵਮੈਂਟ ਟਰੱਸਟ ਮੋਗਾ ਦੇ ਚੇਅਰਮੈਨ ਦੀਪਕ ਸਮਾਲਸਰ ਨੇ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਅਤੇ ਸਾਰੀ ਟੀਮ ਨੂੰ ‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦੇ ਸਤੰਬਰ ਅੰਕ ਰੀਲੀਜ ਹੋਣ ਦੀ ਵਧਾਈ ਦਿੱਤੀ। ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਟਰੱਸਟੀਆਂ ਸਮੇਤ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ (ਮਹਿਲਾ ਵਿੰਗ) ਮੈਡਮ ਕਮਲਜੀਤ ਕੌਰ ਮੋਗਾ, ਮੀਡੀਆ ਇੰਚਾਰਜ ਅਮਨ ਰੱਖਰਾ, ਟਰੱਸਟ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਜਿਲ੍ਹਾ ਸਕੱਤਰ ਰਣਜੀਤ ਸਿੰਘ ਧਾਲੀਵਾਲ, ਮੀਤ ਪ੍ਰਧਾਨ ਗੋਕਲ ਚੰਦ, ਦਵਿੰਦਰਜੀਤ ਸਿੰਘ ਗਿੱਲ, ਗੁਰਸੇਵਕ ਸਿੰਘ ਸੰਨਿਆਸੀ, ਸੁਖਦੇਵ ਸਿੰਘ ਬਰਾੜ, ਨਰਜੀਤ ਕੌਰ, ਹਰਭਿੰਦਰ ਸਿੰਘ ਜਾਨੀਆਂ, ਦਰਸ਼ਨ ਸਿੰਘ ਲੋਪੋ, ਰਾਮ ਸਿੰਘ ਜਾਨੀਆਂ, ਇਕਬਾਲ ਖੋਸਾ, ਜਗਤਾਰ ਜਾਨੀਆਂ, ਜਸਵਿੰਦਰ ਸਿੰਘ ਹੇਰ, ਹਰਮੀਤ ਸਿੰਘ ਲਾਡੀ, ਦਫਤਰ ਇੰਚਾਰਜ ਜਸਵੀਰ ਕੌਰ ਬਲਵੀਰ ਸਿੰਘ ਪਾਧੀ, ਜਸਵਿੰਦਰ ਸਿੰਘ ਰਖਰਾ, ਸੁਖਦੇਵ ਸਿੰਘ ਬਰਾੜ ਆਦਿ ਮੁੱਖ ਤੌਰ ਤੇ ਹਾਜਰ ਸਨ।