ਜਗਰਾਉਂ, 13 ਅਕਤੂਬਰ ( ਮੋਹਿਤ ਜੈਨ, ਵਿਕਾਸ ਮਠਾੜੂ)-ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਜੀਵਨ ਸਾਥੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰੋਫੈਸਰ ਸੁਖਵਿੰਦਰ ਸਿੰਘ ਵੱਲੋਂ ਪਿੰਡ ਚਕਰ ਦੀ ਮੰਡੀ ਵਿੱਚ ਪਹੁੰਚਕੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ ਗਈ। ਇਸ ਮੌਕੇ ਉਹਨਾਂ ਆਖਿਆ ਕਿ ਕਿਸਾਨ ਵੀਰ ਆਪਣੀ ਝੋਨੇ ਦੀ ਸੁੱਕੀ ਫਸਲ ਲਿਆਉਣ ਅਤੇ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਆਖਿਆ ਕਿ ਹਲਕੇ ਦੇ ਲੋਕਾਂ ਦੀ ਬਿਹਤਰੀ ਲਈ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਪੂਰੀ ਸ਼ਿੱਦਤ ਨਾਲ ਮਿਹਨਤ ਕਰ ਰਹੇ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਯਤਨਸ਼ੀਲ ਹਨ। ਉਹਨਾਂ ਆਖਿਆ ਕਿ ਪੁਰਾਣੀਆਂ ਸਰਕਾਰਾਂ ਵੱਲੋਂ ਮਾੜੇ ਮਟੀਰੀਅਲ ਨਾਲ ਬਣਾਈਆਂ ਸੜਕਾਂ ਟੁੱਟ ਚੁੱਕੀਆਂ ਹਨ, ਜਿਸ ਤੋਂ ਅਕਾਲੀ-ਕਾਂਗਰਸੀਆਂ ਦੀ ਨੀਯਤ ਦਾ ਸਾਫ਼ ਪਤਾ ਲੱਗਦਾ ਹੈ। ਪਰੰਤੂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆ ਚੁੱਕੀ ਹੈ ਅਤੇ ਜਗਰਾਉਂ ਹਲਕੇ ਦੀਆਂ ਸੜਕਾਂ ਦੀ ਰਿਪੇਅਰ ਤੇ ਨਵੀਆਂ ਬਨਾਂਉਣ ਲਈ ਪ੍ਰਪੋਜ਼ਲ ਤਿਅਰ ਕਰਕੇ ਪੰਜਾਬ ਸਰਕਾਰ ਨੂੰ ਭੇਜੀ ਗਈ ਹੈ ਅਤੇ ਛੇਤੀ ਹੀ ਹਲਕੇ ਦੀਆਂ ਟੁੱਟ ਚੁੱਕੀਆਂ ਸੜਕਾਂ ਨਵੀਂਆਂ ਬਣਾਈਆਂ ਜਾਣਗੀਆਂ, ਤਾਂ ਜੋ ਕਿਸਾਨ ਵੀਰਾਂ ਅਤੇ ਆਮ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਉਹਨਾਂ ਦੇ ਨਾਲ ਏ.ਐਸ.ਐਫ.ਓ. ਬੇਅੰਤ ਸਿੰਘ, ਬਲਜੀਤ ਸਿੰਘ, ਆੜਤੀ ਸ਼ਰਨਜੀਤ ਸਿੰਘ ਸਰਨਾਂ, ਰਣਜੀਤ ਸਿੰਘ ਘੋਨੀ, ਐਡਵੋਕੇਟ ਕਰਮ ਸਿੰਘ ਸਿੱਧੂ, ਮਨਮਹੋਣ ਕੁਮਾਰ, ਸ੍ਰੀਪਾਲ, ਪ੍ਰਧਾਨ ਗੁਰਦੀਪ ਸਿੰਘ ਭੁੱਲਰ, ਸੁਖਜੀਤ ਸਿੰਘ ਸੁੱਖਾ ਬਾਠ, ਭੁਪਿੰਦਰ ਸਿੰਘ ਰਾਜਾ, ਹੈਪੀ, ਨਵਦੀਪ ਸਿੰਘ, ਜੱਗਾ ਸੰਧੂ, ਨੋਨੀ, ਜਗਪਾਲ ਸਿੰਘ, ਕੁਲਵੰਤ ਸਿੰਘ ਪੋਲਾ, ਕੇਹਰ ਸਿੰਘ ਸੇਵਕ, ਪਰਮਜੀਤ ਸਿੰਘ, ਬਲਵੀਰ ਸਿੰਘ, ਸੁਰਿੰਦਰ ਸਿੰਘ ਨੰਬਰਦਾਰ, ਇੰਦਰਜੀਤ ਸਿੰਘ ਲੰਮੇ, ਕਾਕਾ ਕੋਠੇ ਅੱਠ ਚੱਕ ਆਦਿ ਵੀ ਹਾਜ਼ਰ