Home ਪਰਸਾਸ਼ਨ ਤਹਿਸੀਲ ਕੰਪਲੈਕਸ ਪਾਇਲ ਦੀ ਸਾਇਕਲ ਸਟੈਂਡ/ਕੰਟੀਨ ਦੀ ਬੋਲੀ 30 ਨਵੰਬਰ ਨੂੰ

ਤਹਿਸੀਲ ਕੰਪਲੈਕਸ ਪਾਇਲ ਦੀ ਸਾਇਕਲ ਸਟੈਂਡ/ਕੰਟੀਨ ਦੀ ਬੋਲੀ 30 ਨਵੰਬਰ ਨੂੰ

57
0


ਪਾਇਲ, 24 ਨਵੰਬਰ ( ਜੱਸੀ ਢਿੱਲੋਂ) – ਉਪ-ਮੰਡਲ ਮੈਜਿਸਟ੍ਰੇਟ, ਪਾਇਲ ਜਸਲੀਨ ਕੌਰ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਤਹਿਸੀਲ ਕੰਪਲੈਕਸ ਪਾਇਲ ਦੇ ਸਾਈਕਲ ਸਟੈਂਡ/ਕੰਟੀਨ ਦਾ ਠੇਕਾ ਸਾਲ 2022-23 (ਮਿਤੀ 01-12-2022 ਤੋਂ 31-03-2023 ਤੱਕ) ਲਈ ਬੋਲੀ 30 ਨਵੰਬਰ, 2022 ਨੂੰ ਸਵੇਰੇ 11-00 ਵਜੇ ਦਫਤਰ ਉਪ-ਮੰਡਲ ਮੈਜਿਸਟ੍ਰੇਟ ਪਾਇਲ ਵਿਖੇ ਕੀਤੀ ਜਾਵੇਗੀ।ਐਸ.ਡੀ.ਐਮ. ਭੁੱਲਰ ਨੇ ਅੱਗੇ ਦੱਸਿਆ ਕਿ ਬੋਲੀ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀ ਨੂੰ 10,000/- ਰੁਪਏ ਦਾ ਡ੍ਰਾਫਟ ਬਤੌਰ ਸਕਿਉਰਿਟੀ ਜਮ੍ਹਾਂ ਕਰਵਾਉਣਾ ਹੋਵੇਗਾ। ਇਸ ਤੋਂ ਇਲਾਵਾ ਸਭ ਤੋਂ ਵੱਧ ਬੋਲੀ ਦੇਣ ਵਾਲੇ ਦੀ ਕੁੱਲ ਰਕਮ ਦਾ 1/4 ਹਿੱਸਾ ਮੌਕੇ ‘ਤੇ ਜਮ੍ਹਾ ਕਰਵਾਉਣਾ ਹੋਵੇਗਾ ਅਤੇ ਬਾਕੀ ਦੀ ਰਕਮ ਲਗਾਤਾਰ ਮਹੀਨਾਵਾਰ ਕਿਸ਼ਤਾਂ ਵਿੱਚ ਵਸੂਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਹਿਲੀ ਕਿਸ਼ਤ 07 ਦਸੰਬਰ, 2022 ਨੂੰ ਡਿਊ ਹੋਵੇਗੀ।ਇਸ ਤੋਂ ਇਲਾਵਾ ਬੋਲੀ ਦੀ ਕੁੱਲ ਰਕਮ ਦਾ 1/4 ਹਿੱਸਾ ਨਾ ਦੇਣ ਦੀ ਸੂਰਤ ਵਿੱਚ ਸਕਿਉਰਿਟੀ ਰਕਮ ਜ਼ਬਤ ਕਰ ਲਈ ਜਾਵੇਗੀ ਅਤੇ ਹੋਰ ਸ਼ਰਤਾਂ ਦੀ ਜਾਣਕਾਰੀ ਲਈ ਦਫ਼ਤਰ ਉਪ ਮੰਡਲ ਮੈਜਿਸਟ੍ਰੇਟ, ਪਾਇਲ ਵਿਖੇ ਹਰ ਕੰਮ ਵਾਲੇ ਦਿਨ ਸਵੇਰੇ 09 ਵਜੇ ਤੋਂ ਸ਼ਾਮ ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here