Home ਪਰਸਾਸ਼ਨ ਆਮ ਲੋਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਪੋਰਟਲ ਦੀ ਕੀਤੀ...

ਆਮ ਲੋਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਪੋਰਟਲ ਦੀ ਕੀਤੀ ਸ਼ੁਰੂਆਤ

35
0

-1 ਜਨਵਰੀ ਤੋਂ ਅਸ਼ੀਰਵਾਦ ਸਕੀਮ ਤਹਿਤ ਆਨਲਾਈਨ ਮੋਡ ਵਿੱਚ ਹੀ ਲਈਆਂ ਜਾਣਗੀਆਂ ਦਰਖਾਸਤਾਂ-ਡਿਪਟੀ ਕਮਿਸ਼ਨਰ

ਮੋਗਾ, 30 ਨਵੰਬਰ: ( ਕੁਲਵਿੰਦਰ ਸਿੰਘ) –

ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਰਗ ਵਿਭਾਗ ਵੱਲੋਂ ਆਮ ਜਨਤਾ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਅਸ਼ੀਰਵਾਦ ਸਕੀਮ ਤਹਿਤ ਅਸ਼ੀਰਵਾਦ ਪੋਰਟਲ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਦੱਸਿਆ ਕਿ ਅੱਜ ਦੇ ਯੁੱਗ ਵਿੱਚ ਸਮੇਂ ਦਾ ਹਾਣੀ ਹੋਣ ਲਈ ਵਿਭਾਗ ਦਾ ਇਹ ਇੱਕ ਵੱਡਾ ਉਪਰਾਲਾ ਹੈ ਜਿਸ ਨਾਲ ਲਾਭਪਾਤਰੀ ਅਸ਼ੀਰਵਾਦ ਸਕੀਮ ਦਾ ਲਾਭ ਲੈਣ ਲਈ ਆਪਣੀ ਪ੍ਰਤੀ ਬੇਨਤੀ ਇਸ ਪੋਰਟਲ ਉੱਪਰ ਆਨਲਾਈਨ ਅਪਲਾਈ ਕਰ ਸਕਣਗੇ। ਆਨਲਾਈਨ ਪੋਰਟਲ https://ashirwad.punjab.gov.in/ ਦੀ ਸ਼ੁਰੂਆਤ ਪੰਜਾਬ ਸਰਕਾਰ ਵੱਲੋਂ ਕਰਨ ਦੇ ਨਾਲ ਲਾਭਪਾਤਰੀਆਂ ਦਾ ਕਾਫੀ ਸਮਾਂ ਬਚ ਜਾਵੇਗਾ ਅਤੇ ਉਹ ਆਫਲਾਈਨ ਦਰਖਾਸਤਾਂ ਦੀ ਪ੍ਰਕਿਰਿਆ ਨਾਲ ਹੋਣ ਵਾਲੀ ਦੇਰੀ ਦੀ ਖੱਜਲ-ਖੁਆਰੀ ਤੋਂ ਬਚਣਗੇ।ਆਮ ਜਨਤਾ ਦੀ ਜਾਣਕਾਰੀ ਵਿੱਚ ਵਾਧਾ ਕਰਨ ਦੇ ਮਨੋਰਥ ਵਜੋਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਸਟਮ ਨਵਾਂ ਹੋਣ ਕਰਕੇ ਹਾਲ ਦੀ ਘੜੀ ਲਾਭਪਾਤਰੀਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਬਿਨੈਕਾਰ ਆਪਣੀ ਦਰਖਾਸਤ ਆਨਲਾਈਨ ਜਾਂ ਆਫਲਾਈਨ 31 ਦਸੰਬਰ 2022 ਤੱਕ ਦੇ ਸਕਣਗੇ, ਪ੍ਰੰਤੂ 1 ਜਨਵਰੀ, 2023 ਤੋਂ ਵਿਭਾਗ ਵੱਲੋਂ ਕੇਵਲ ਆਨਲਾਈਨ ਦਰਖਾਸਤਾਂ ਹੀ ਵਿਚਾਰੀਆਂ ਜਾਣਗੀਆਂ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਨਲਾਈਨ ਪੋਰਟਲ ਸ਼ੁਰੂ ਹੋਣ ਨਾਲ ਯੋਗ ਲਾਭਪਾਤਰੀਆਂ ਨੂੰ ਘੱਟ ਸਮੇਂ ਵਿੱਚ ਪਾਰਦਰਸ਼ੀ ਤਰੀਕੇ ਨਾਲ ਸਕੀਮ ਦਾ ਲਾਹਾ ਮਿਲੇਗਾ।

LEAVE A REPLY

Please enter your comment!
Please enter your name here