Home crime ਕਨੈਡੀਅਨ ਲੜਕੀ ਨਾਲ ਸ਼ਾਦੀ ਦਾ ਝਾਂਸਾ ਦੇ ਕੇ ਠੱਗੇ 11 ਲੱਖ, ਪੰਜ...

ਕਨੈਡੀਅਨ ਲੜਕੀ ਨਾਲ ਸ਼ਾਦੀ ਦਾ ਝਾਂਸਾ ਦੇ ਕੇ ਠੱਗੇ 11 ਲੱਖ, ਪੰਜ ਖਿਲਾਫ ਮੁਕਦਮਾ

71
0


ਜਗਰਾਓਂ, 24 ਦਸੰਬਰ ( ਲਿਕੇਸ਼ ਸ਼ਰਮਾਂ, ਬੌਬੀ ਸਹਿਜਲ )-ਕਨੇਡਾ ਰਹਿੰਦੀ ਲੜਕੀ ਨਾਲ ਸ਼ਾਦੀ ਕਰਵਾਉਣ ਦਾ ਝਾਂਸਾ ਦੇ ਕੇ 11 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਤਿੰਨ ਮਹਿਲਾਵਾਂ ਸਮੇਤ ਪੰਜ ਦੇ ਖਿਲਾਫ ਧੋਖਾ ਧੜੀ ਅਤੇ ਸਾਜਿਸ਼ ਤਹਿਤ ਥਾਣਆ ਸਿਟੀ ਜਗਰਾਓਂ ਵਿਖੇ ਮੁਕਦਮਾ ਦਰਜ ਕੀਤਾ ਗਿਆ। ਥਾਣਾ ਸਿਟੀ ਤੋਂ ਏ ਐਸ ਆਈ ਨਰਿੰਦਰ ਸ਼ਰਮਾਂ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਬਲਦੇਵ ਕ੍ਰਿਸ਼ਨ ਗੋਇਲ ਨਿਵਾਸੀ ਪੁਰਾਣਾ ਸਿਵਲ ਹਸਪਤਾਲ ਰੋਡ ਜਗਰਾਓਂ ਨੇ ਦਿਤੀ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਮਨਪ੍ਰੀਤ ਕੌਰ ਪਤਨੀ ਗੁਰਮੀਤ ਸਿੰਘ, ਜਸਪ੍ਰੀਤ ਕੌਰ ਢੇਸੀ, ਤਰਨਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀਆਨ ਪੰਜਾਬੀ ਬਾਗ ਜਗਰਾਉ, ਕਰਮਜੀਤ ਕੌਰ ਵਾਸੀ ਚੌਕੀਮਾਨ ਅਤੇ ਜਗਮੇਲ ਸਿੰਘ ਉਰਫ ਜੱਗਾ ਵਾਸੀ ਢੁੱਡੀਕੇ ਵਲੋਂ ਹਮਮਸ਼ਵਰਾ ਹੋ ਕੇ ਉਸਦੇ ਲੜਕੇ ਨਾਲ ਕਨੇਡਾ ਦੀ ਲੜਕੀ ਦੀ ਸ਼ਾਦੀ ਕਰਵਾ ਕੇ ਉਸਨੂੰ ਕਨੇਡਾ ਲੈ ਜਾਣ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ 11 ਲੱਖ ਰੁਪਏ ਦੀ ਠੱਗੀ ਮਾਰੀ ਹੈ। ਦਿਤੀ ਸ਼ਿਕਾਇਤ ਵਿਚ ਕਿਹਾ ਕਿ ਜਗਮੇਲ ਸਿੰਘ ਵਲੋਂ ਸ਼ਿਕਾਇਤਕਰਤਾ ਦੇ ਲੜਕੇ ਦੀ ਕਨੇਡਾ ਤੋਂ ਆਈ ਲੜਕੀ ਨਾਲ ਸ਼ਾਦੀ ਕਰਵਾਉਣ ਦੀ ਗੱਲ ਤੈਅ ਕੀਤੀ ਅਤੇ ਉਨ੍ਹਾਂ ਪਾਸੋਂ ਅਡਵਾਂਸ ਦੇ ਤੌਰ ਤੇ 1.50 ਲੱਖ ਰੁਪਏ ਦੀ ਮੰਗ ਕੀਤੀ ਤਾਂ ਉਸਦੇ ਲੜਕੇ ਗੋਰਵ ਗੋਇਲ ਨੇ ਜਗਮੇਲ ਸਿੰਘ ਉਰਫ ਜੱਗਾ ਨੂੰ ਨਵੰਬਰ 2020 ਵਿੱਚ 1.50 ਲੱਖ ਰੁਪਏ ਦਾ ਚੈਕ ਦਿਤਾ। ਉਸਤੋਂ ਬਾਅਦ ਜਗਮੇਲ ਸਿੰਘ ਨੇ ਕਿਹਾ ਕਿ ਕਨੇਡਾ ਤੋਂ ਇਕ ਲੜਕੀ ਆਈ ਹੋਈ ਹੈ ਅਤੇ ਉਨ੍ਹਾਂ ਨੇ ਗੌਰਵ ਗੋਇਲ ਨੂੰ ਲੜਕੀ ਜਸਪ੍ਰੀਤ ਕੌਰ ਢੇਸੀ ਦਿਖਾਈ। ਉਸ ਸਮੇਂ ਮੌਕਾ ਪਰ ਜਗਮੇਲ ਸਿੰਘ ਉਰਫ ਜੱਗਾ, ਕਰਮਜੀਤ ਕੌਰ ਅਤੇ ਮਨਪ੍ਰੀਤ ਕੌਰ ਅਤੇ ਉਸਦੇ ਪਰਿਵਾਰਿਕ ਮੌਜੂਦ ਸਨ। ਉਸ ਸਮੇਂ ਪੱਕੇ ਵਿਆਹ ਲਈ ਦੋਵਾਂ ਧਿਰਾਂ ਵਿਚਕਾਰ 30 ਲੱਖ ਰੁਪਏ ਦੀ ਗੱਲ ਤੈਅ ਹੋਈ। ਜਿਸ ਵਿਚੋਂ ਗੌਰਵ ਗੋਇਲ ਨੇ ਮਿਤੀ 3-7-2021 ਨੂੰ 2.50 ਲੱਖ ਰੁਪਏ ਟਰਾਂਸਫਰ ਕਰ ਦਿੱਤੇ ਅਤੇ 2.50 ਲੱਖ ਰੁਪਏ ਗੋਰਵ ਗੋਇਲ ਦੀ ਮਾਤਾ ਅਨੀਤਾ ਗੋਇਲ ਨੇ ਆਪਣੇ ਬੈਂਕ ਖਾਤੇ ਯੂਨੀਅਨ ਬੈਂਕ ਜਗਰਾਉਂ ਵਿਚੋਂ ਮਨਪ੍ਰੀਤ ਕੌਰ ਦੇ ਖਾਤਾ ਨੰਬਰ ਇੰਡੀਅਨ ਬੈਂਕ, ਬ੍ਰਾਂਚ ਜਗਰਾਉ ਵਿੱਚ ਮਿਤੀ 3-7-2021 ਨੂੰ ਟਰਾਂਸਫਰ ਕਰ ਦਿੱਤੇ ਸਨ। ਕੁਝ ਦਿਨਾਂ ਬਾਅਦ ਮਨਪ੍ਰੀਤ ਕੌਰ ਉਕਤਾਨ ਨੇ ਸ਼ਿਕਾਇਤਕਰਤਾ ਪਾਸੋਂ 5 ਲੱਖ ਰੁਪਏ ਦੀ ਹੋਰ ਮੰਗ ਕੀਤੀ ਤਾਂ ਮਿਤੀ 10-7- 2021 ਨੂੰ 5 ਲੱਖ ਰੁਪਏ ਮਨਪ੍ਰੀਤ ਕੌਰ ਉਕਤਾਨ ਵਗੈਰਾ ਨੂੰ ਮੰਗਣੇ ਦੇ ਖਰਚੇ ਲਈ ਦਰਖਾਸਤ ਦਹਿੰਦਾ ਬਲਦੇਵ ਕ੍ਰਿਸ਼ਨ ਗੋਇਲ ਅਤੇ ਉਸਦੀ ਪਤਨੀ ਅਨੀਤਾ ਗੋਇਲ ਨੇ ਮਨਪ੍ਰੀਤ ਕੌਰ ਦੇ ਘਰ ਉਸ ਨੂੰ ਦਿੱਤੇ। ਜਿਨਾਂ ਨੇ ਕਿਹਾ ਕਿ ਰਿੰਗ ਸੈਰੇਮਨੀ ਸਬੰਧੀ ਤਰੀਕ 15 ਜਾਂ 16 ਜੁਲਾਈ ਰੱਖਾਗੇ ਪ੍ਰੰਤੂ ਬਾਅਦ ਵਿੱਚ ਰਿੰਗ ਸੈਰੇਮਨੀ ਕਰਨ ਤੋਂ ਟਾਲ ਮਟੋਲ ਕਰਨ ਲੱਗ ਪਏ। ਉਨ੍ਹਾਂ ਵਲੋ ਜਸਪ੍ਰੀਤ ਕੌਰ ਢੇਸੀ ਜਾ ਕਨੇਡਾ ਦਾ ਅਡਰੈਸ ਵਾਰ ਵਾਰ ਪੁੱਛਣ ਤੇ ਵੀ ਉਨ੍ਹੰ ਨੂੰ ਨਹੀਂ ਦੱਸਿਆ। ਇਨ੍ਹਾਂ ਵਲੋਂ ਨਾ ਤਾਂ ਉਸਦੇ ਲੜਕੇ ਨੂੰ ਕਨੇਡਾ ਭੇਜਿਆ ਗਿਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਿਸ ਕੀਤੇ। ਇਨ੍ਹਾਂ ਸਾਰਿਆਂ ਵਲੋਂ ਹਮਮਸ਼ਵਰਾ ਹੋ ਕੇ ਸਾਜਿਸ਼ ਤਹਿਤ ਉਨ੍ਹਾਂ ਨਾਲ 11 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਬਲਦੇਵ ਕ੍ਰਿਸ਼ਨ ਗੋਇਲ ਦੇ ਵਲੋਂ ਦਿਤੀ ਗਈ ਦਰਖਾਸਤ ਦੀ ਪੜਤਾਲ ਡੀ ਐਸ ਪੀ ਜਗਰਾਓਂ ਵਲੋਂ ਕੀਤੀ ਗਈ। ਜਾਂਚ ਉਪਰੰਤ ਮਨਪ੍ਰੀਤ ਕੌਰ ਪਤਨੀ ਗੁਰਮੀਤ ਸਿੰਘ, ਜਸਪ੍ਰੀਤ ਕੌਰ ਢੇਸੀ, ਤਰਨਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀਆਨ ਪੰਜਾਬੀ ਬਾਗ ਜਗਰਾਉ, ਕਰਮਜੀਤ ਕੌਰ ਵਾਸੀ ਚੌਕੀਮਾਨ ਅਤੇ ਜਗਮੇਲ ਸਿੰਘ ਉਰਫ ਜੱਗਾ ਵਾਸੀ ਢੁੱਡੀਕੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ।

LEAVE A REPLY

Please enter your comment!
Please enter your name here