ਜਗਰਾਓਂ, 27 ਦਸੰਬਰ ( ਵਿਕਾਸ ਮਠਾੜੂ, ਅਸ਼ਵਨੀ )-ਪਿੰਡ ਚਕਰ ਦੀ ਬਾਕਸਿੰਗ ਅਕੈਡਮੀ ਵਿੱਚ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਖਿਡਾਰੀਆਂ ਨੂੰ ਪਤਾ ਲੱਗਿਆ ਕਿ ਭੋਪਾਲ (ਮੱਧ ਪ੍ਰਦੇਸ਼) ਵਿਖੇ ਚੱਲ ਰਹੀ ਛੇਵੀਂ ਇਲੀਟ ਵਿਮੈਨ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ 2022 ਵਿੱਚ ਚਕਰ ਦੀਆਂ ਦੋ ਮੁੱਕੇਬਾਜ਼ਾਂ ਨੇ ਤਗ਼ਮੇ ਜਿੱਤੇ ਹਨ। ਚਕਰ ਦੀ ਸਿਮਰਨਜੀਤ ਕੌਰ ਨੇ ਇਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਅਤੇ ਸ਼ਵਿੰਦਰ ਕੌਰ ਸਿੱਧੂ ਨੇ ਕਾਂਸੀ ਦਾ ਤਗ਼ਮਾ ਜਿੱਤਿਆ। 5ਜੈਬ ਅਕੈਡਮੀ ਦੇ ਪ੍ਰਧਾਨ ਜਸਕਿਰਨਪ੍ਰੀਤ ਸਿੰਘ ਜਿਮੀ ਨੇ ਦੱਸਿਆ ਕਿ ਸਿਮਰਨਜੀਤ ਕੌਰ ਨੇ ਪੰਜਾਬ ਵੱਲੋਂ ਅਤੇ ਸ਼ਵਿੰਦਰ ਕੌਰ ਨੇ ਆਲ ਇੰਡੀਆ ਪੁਲੀਸ ਵੱਲੋਂ ਇਸ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਸੀ।ਸਿਮਰਨਜੀਤ ਕੌਰ ਨੇ ਸੈਮੀਫਾਈਨਲ ਵਿੱਚ ਆਲ ਇੰਡੀਆ ਪੁਲੀਸ ਦੀ ਮੁੱਕੇਬਾਜ਼ ਕਰੋਸ ਹਮਾਨਗੇਹਸਾਂਗੀ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚੀ ਅਤੇ ਚਾਂਦੀ ਦਾ ਤਗ਼ਮਾ ਜਿੱਤਿਆ। ਸ਼ਵਿੰਦਰ ਕੌਰ ਨੇ ਕੁਆਟਰ ਫਾਈਨਲ ਵਿੱਚ ਮਨੀਪੁਰ ਦੀ ਅਸ਼ਲਾਤਾ ਚਾਨੂੰ ਨੂੰ ਹਰਾ ਕੇ ਸੈਮਫਾਈਨਲ ਵਿੱਚ ਪਹੁੰਚੀ ਅਤੇ ਕਾਂਸੀ ਦਾ ਤਗ਼ਮਾ ਜਿੱਤਿਆ।ਇਸ ਮੌਕੇ ਪ੍ਰਿੰ. ਸਰਵਣ ਸਿੰਘ, ਜੱਗਾ ਯੂ.ਕੇ., ਸਰਪੰਚ ਸੁਖਦੇਵ ਸਿੰਘ, ਸਾਬਕਾ ਸਰਪੰਚ ਮੇਜਰ ਸਿੰਘ, ਨੰਬਰਦਾਰ ਚਮਕੌਰ ਸਿੰਘ, 5ਜੈਬ ਫਾਊਂਡੇਸ਼ਨ ਦੇ ਫਾਊਂਡਰ ਜਗਦੀਪ ਸਿੰਘ ਘੁੰਮਣ ਅਤੇ ਡਾਇਰੈਕਟਰ ਸਵਰਨ ਸਿੰਘ ਘੁੰਮਣ, ਡਾਇਰੈਕਟਰ ਜਗਰੂਪ ਸਿੰਘ ਜਰਖੜ, ਪ੍ਰਿੰ. ਬਲਵੰਤ ਸਿੰਘ ਸੰਧੂ, ਦਵਿੰਦਰ ਸਿੰਘ ਅਮਰੀਕਾ ਨੇ ਜੇਤੂ ਖਿਡਾਰਣਾਂ ਨੂੰ ਵਿਸ਼ੇਸ਼ ਤੌਰ ਫ਼#39;ਤੇ ਮੁਬਾਰਕਵਾਦ ਦਿੱਤੀ। ਇਸਮੌਕੇ 5ਜੈਬ ਬਾਕਸਿੰਗ ਅਕੈਡਮੀ, ਚਕਰ ਦੇ ਪ੍ਰਬੰਧਕਾਂ ਵੱਲੋਂ ਪੀ.ਆਈ.ਐਸ. ਮੋਹਾਲੀ ਦੇ ਕੋਚ ਬੀ.ਆਈ. ਫਰਨਾਂਡੇਜ਼ ਅਤੇ ਪੰਜਾਬ ਪੁਲੀਸ ਦੇ ਬਾਕਸਿੰਗ ਕੋਚ ਖੇਮ ਚੰਦ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

