Home ਧਾਰਮਿਕ ਨਾਲੇ ਪੁੰਨ ਨਾਲੇ ਫਲੀਆਂ,ਸਾਹਾ ਦੀ ਗੱਲ,ਨਾਲ ਕਰੋ ਆਪਣੇ ਵਿਉਪਾਰ ਦਾ ਪ੍ਰਚਾਰ

ਨਾਲੇ ਪੁੰਨ ਨਾਲੇ ਫਲੀਆਂ,ਸਾਹਾ ਦੀ ਗੱਲ,ਨਾਲ ਕਰੋ ਆਪਣੇ ਵਿਉਪਾਰ ਦਾ ਪ੍ਰਚਾਰ

58
0


ਜਗਰਾਓ , 21 ਜਨਵਰੀ ( ਰੋਹਿਤ ਗੋਇਲ, ਲਿਕੇਸ਼ ਸ਼ਰਮਾਂ )”ਨਾਲੇ ਪੁੰਨ ਨਾਲੇ ਫਲੀਆ” “ਪ੍ਰਚਾਰ ਹੈ ਤਾਂ ਵਪਾਰ ਹੈ ਨਹੀ ਤਾ ਸਭ ਬੇਕਾਰ ਹੈ ” ਇਨ੍ਹਾਂ ਦੋਨਾਂ ਗੱਲਾਂ ਨੂੰ ਇਕ ਜਗ੍ਹਾ ਸਹੀ  ਕਰਨ ਲਈ ਦਾ ਗਰੀਨ ਪੰਜਾਬ ਮਿਸ਼ਨ ਟੀਮ ਅਤੇ ਨਗਰ ਕੌਂਸਲ ਜਗਰਾਊ ਨੇ ਸਾਂਝੇ ਤੌਰ ਤੇ ਇਕ ਮੁਹਿੰਮ ਸ਼ੁਰੂ ਕੀਤੀ ਹੈ।। ਇਸ ਮੁਹਿੰਮ ਦੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਮੁੱਖ ਮੈਂਬਰ ਸਤਪਾਲ ਸਿੰਘ ਦੇਹੜਕਾ ਨੇ ਦੱਸਿਆ ਕਿ ਜੇ ਕੋਈ ਵਪਾਰਿਕ, ਧਾਰਮਿਕ-ਸਮਾਜਿਕ ਸੰਸਥਾ ਆਪਣੇ ਕੰਮ ਦੇ ਪ੍ਰਚਾਰ ਨਾਲ ਪੁੰਨ ਵੀ ਲੈਣਾ ਚਾਹੁੰਦੀ ਹੈ ਤਾਂ ਉਹ ਗਰੀਨ ਪੰਜਾਬ ਮਿਸ਼ਨ ਟੀਮ ਨਾਲ ਸੰਪਰਕ ਕਰ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜੋ ਵੀ ਸੰਸਥਾ ਗਰੀਨ ਪੰਜਾਬ ਮਿਸ਼ਨ ਟੀਮ ਨੂੰ ਟ੍ਰੀ ਗਾਰਡ ਬਣਾ ਕੇ ਦੇਵੇਗੀ ਉਹ ਟ੍ਰੀ ਗਾਰਡ ਉਤੇ  ਆਪਣਾ ਨਾਮ ਲਿਖਵਾ ਸਕਦੀ ਹੈ।  ਇਸ ਨਾਲ ਸੰਸਥਾ  ਆਪਣਾ ਪ੍ਰਚਾਰ ਕਰ ਸਕਦੀ ਹੈ ਅਤੇ ਨਗਰ ਕੌਂਸਲ ਜਗਰਾਉਂ  ਸੰਸਥਾ ਤੋਂ  ਕੋਈ ਵੀ  ਟੈਕਸ / ਕਿਰਾਇਆ ਨਹੀਂ ਲਵੇਗੀ। ਦੇਹੜਕਾ ਨੇ ਕਿਹਾ ਕਿ ਇਸ ਨਾਲ ਸੰਸਥਾ ਵਲੋ ਗਰੀਨ ਮਿਸ਼ਨ ਨਾਲ ਮਿਲ ਕੇ ਸਾਹਾ ਦੀ ਗੱਲ  ਵੀ ਹੋ ਜਾਵੇਗੀ ਅਤੇ ਉਸਦਾ ਪ੍ਰਚਾਰ ਵੀ ਹੋ ਜਾਵੇਗਾ । ਅਧਿਕਾਰੀ ਨੇ ਦੱਸਿਆ ਕਿ ਜਗਰਾਉਂ ਦੇ ਪ੍ਰਸਿੱਧ ਡਾਕਟਰ ਦੇਵਾਂਸ਼ੂ ਗੁਪਤਾ ਨੇ ਸੰਸਥਾ ਨੂੰ 10 ਤੋਂ ਟ੍ਰੀ ਗਾਰਡ ਭੇਟ ਕੀਤੇ ਸਨ, ਜਿਨ੍ਹਾਂ ‘ਤੇ ਉਨ੍ਹਾਂ ਦੇ ਹਸਪਤਾਲ ਦਾ ਨਾਂ ਸੁਖਵੀਨ ਹਸਪਤਾਲ ਲਿਖਿਆ ਹੋਇਆ ਹੈ, ਜੋ ਤੁਸੀਂ ਫੋਟੋ ‘ਚ ਦੇਖ ਸਕਦੇ ਹੋ।

LEAVE A REPLY

Please enter your comment!
Please enter your name here