Home ਪਰਸਾਸ਼ਨ ਸਵਾਮੀ ਵਿਵੇਕਾਨੰਦ ਜੀ ਨੂੰ ਸਮਰਪਿਤ ਜਿ਼ਲ੍ਹਾ ਪੱਧਰੀ ਯੁਵਕ ਸਪਤਾਹ ਹੋਇਆ ਸਫ਼ਲਤਾਪੂਰਵਕ ਸੰਪੰਨ

ਸਵਾਮੀ ਵਿਵੇਕਾਨੰਦ ਜੀ ਨੂੰ ਸਮਰਪਿਤ ਜਿ਼ਲ੍ਹਾ ਪੱਧਰੀ ਯੁਵਕ ਸਪਤਾਹ ਹੋਇਆ ਸਫ਼ਲਤਾਪੂਰਵਕ ਸੰਪੰਨ

41
0

ਮੋਗਾ, 21 ਜਨਵਰੀ ( ਅਸ਼ਵਨੀ) -ਡਾਇਰੈਕਟੋਰੇਟ ਆਫ ਯੂਥ ਸਰਵਿਸਜ਼, ਪੰਜਾਬ ਚੰਡੀਗੜ੍ਹ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਪੱਧਰ ਤੇ 2 ਰੋਜ਼ਾ ਯੁਵਕ ਵੀਕ/ਸਪਤਾਹ ਮਿਤੀ: 20-21 ਜਨਵਰੀ ਨੂੰ ਡੀ. ਐੱਮ. ਕਾਲਜ ਵਿਖੇ ਸਹਾਇਕ ਡਾਇਰੈਕਟਰ, ਦਵਿੰਦਰ ਸਿੰਘ ਲੋਟੇ ਦੀ ਅਗਵਾਈ ਹੇਠ ਮਨਾਇਆ ਗਿਆ। ਇਹ ਪ੍ਰੋਗਰਾਮ ਨੌਜਵਾਨਾਂ ਦੇ ਰੋਲ ਮਾਡਲ ਮੰਨੇ ਜਾਂਦੇ ਸਵਾਮੀ ਵਿਵੇਕਾਨੰਦ ਜੀ ਨੂੰ ਸਮਰਪਿਤ ਹੈ। ਇਸ ਪ੍ਰੋਗਰਾਮ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਸਕੂਲ, ਕਾਲਜ ਤੇ ਯੂਥ ਕਲੱਬਾਂ ਦੇ ਵਲੰਟੀਅਰਾਂ ਨੇ ਭਾਗ ਲਿਆ।

ਅੱਜ ਇਸ ਸਮਾਗਮ ਦੇ ਸਮਾਪਤੀ ਸਮਾਰੋਹ ਵਿੱਚ ਪੋਸਟਰ ਮੇਕਿੰਗ, ਸਲੋਗਨ ਲਿਖਣ ਅਤੇ ਕਲਾੱਜ਼ ਮੇਕਿੰਗ ਮੁਕਾਬਲੇ, ਸਵਾਮੀ ਵਿਵੇਕਾਨੰਦ ਜੀ ਨੂੰ ਸਮਰਪਿਤ ਸੈਮੀਨਾਰ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਪੰਜਾਬ ਵਿੱਚ ਫੈਲ ਰਹੇ ਨਸ਼ਿਆਂ ਪ੍ਰਤੀ ਨੌਜਵਾਨ ਯੁਵਕ/ਯੁਵਤੀਆਂ ਨੂੰ ਜਾਗਰੂਕ ਕਰਨ ਲਈ ਇੱਕ ਨੁੱਕੜ ਨਾਟਕ ਆਖਿਰ ਕਦੋਂ ਤੱਕੋ ਕਰਵਾਇਆ ਗਿਆ।ਸਹਾਇਕ ਡਾਇਰੈਕਟ ਦਵਿੰਦਰ ਸਿੰਘ ਲੋਟੇ ਨੇ ਇਨ੍ਹਾਂ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਡੀ.ਐੱਮ.ਕਾਲਜ ਆਫ ਐਜ਼ੂਕੇਸ਼ਨ ਮੋਗਾ ਦੀ ਪਰਵੀਨ ਕੌਰ, ਦੂਸਰਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬੱਧਨੀ ਕਲਾਂ ਦੇ ਰਾਜਦੀਪ ਸਿੰਘ ਅਤੇ ਤੀਸਰਾ ਸਥਾਨ ਸੰਤ ਦਰਬਾਰਾ ਸਿੰਘ ਕਾਲਜ ਫਾਰ ਵਿਮਨ ਲੋਪੋਂ ਦੀ ਸਿਮਰਨਜੀਤ ਕੌਰ ਨੇ ਪ੍ਰਾਪਤ ਕੀਤਾ। ਸਲੋਗਨ ਲਿਖਣ ਮੁਕਾਬਲੇ ਵਿੱਚ ਪਹਿਲਾ ਸਥਾਨ ਸੰਤ ਦਰਬਾਰਾ ਸਿੰਘ ਕਾਲਜ ਫਾਰ ਵਿਮਨ ਲੋਪੋਂ ਦੀ ਕੋਮਲਪ੍ਰੀਤ ਕੌਰ, ਦੂਸਰਾ ਸਥਾਨ ਡੀ.ਐੱਮ.ਕਾਲਜ ਆਫ ਐਜ਼ੂਕੇਸ਼ਨ ਮੋਗਾ ਦੇ ਮਨਜਿੰਦਰ ਸਿੰਘ ਅਤੇ  ਤੀਸਰਾ ਸਥਾਨ ਸੰਤ ਦਰਬਾਰਾ ਸਿੰਘ ਕਾਲਜ ਫਾਰ ਵਿਮਨ ਲੋਪੋਂ ਦੀ  ਸਵਰਨਜੀਤ ਕੌਰ ਨੇ ਪ੍ਰਾਪਤ ਕੀਤਾ।ਕਲਾਜ਼ ਮੇਕਿੰਗ ਵਿੱਚ ਪਹਿਲਾ ਸਥਾਨ ਲਾਲਾ ਲਾਜਪਤ ਰਾਏ ਇੰਸਟੀਚਿਊਟ ਆਫ ਨਰਸਿੰਗ ਘੱਲ ਕਲਾਂ ਦੇ ਅਨਮੋਲ ਸੰਧੂ, ਦੂਸਰਾ ਸਥਾਨ ਡੀ.ਐੱਮ.ਕਾਲਜ ਆਫ ਐਜ਼ੂਕੇਸ਼ਨ ਮੋਗਾ ਦੀ ਨੇਹਾ ਅਤੇ ਤੀਸਰਾ ਸਥਾਨ ਬਾਬੇ ਕੇ ਕਾਲਜ ਆਫ ਐਜ਼ੂਕੇਸ਼ਨ ਦੌਧਰ ਦੀ ਕਿਰਨਜੀਤ ਕੌਰ ਨੇ ਪ੍ਰਾਪਤ ਕੀਤਾ।

ਅੱਜ ਸਮਾਪਤੀ ਸਮਾਰੋਹ ਵਿੱਚ ਸਵਰਨ ਸ਼ਰਮਾ, ਵਾਈਸ ਪ੍ਰਧਾਨ ਮੈਨੇਜਮੈਂਟ ਡੀ. ਐੱਮ. ਕਾਲਜ, ਮੋਗਾ ਨੇ ਮੁੱਖ ਮਹਿਮਾਨ ਵਜੋਂ ਸਿ਼ਰਕਤ ਕੀਤੀ। ਮੁੱਖ ਮਹਿਮਾਨ, ਪਿ੍ਰੰਸੀਪਲ ਐੱਸ. ਕੇ. ਸ਼ਰਮਾ ਅਤੇ ਆਏ ਹੋਏ ਹੋਰ ਪਤਵੰਤੇ ਸੱਜਣਾਂ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਤੇ ਸਰਟੀਫਿਕੇਟ ਅਤੇ ਭਾਗੀਦਾਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਅੰਤ ਵਿੱਚ ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਮੋਗਾ ਨੇ ਮੁੱਖ ਮਹਿਮਾਨ ਤੇ ਆਏ ਹੋਏ ਸਾਰੇ ਮਹਿਮਾਨਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਜ਼ਿਲ੍ਹਾ ਪੱਧਰੀ ਯੁਵਕ ਵੀਕ/ਸਪਤਾਹ ਦੌਰਾਨ ਮੰਚ ਸੰਚਾਲਨ ਗੁਰਪ੍ਰੀਤ ਸਿੰਘ ਘਾਲੀ ਦੁਆਰਾ ਕੀਤਾ ਗਿਆ।ਇਸ ਸਮੇਂ ਸ਼੍ਰੀਮਤੀ ਤਰਨਜੀਤ ਕੌਰ ਸਟੈਨੋ, ਸ਼ਿਵਦੀਪ ਸਿੰਘ ਮਾਨ ਆਈ.ਟੀ. ਸੁਪਰਵਾਈਜ਼ਰ, ਐਡਵੋਕੇਟ ਪਿਯੂਸ਼ ਸ਼ਾਹ, ਡਾ. ਤ੍ਰਿਪਤਾ ਪਰਮਾਰ, ਡਾ. ਗੁਰਮੀਤ ਕੌਰ, ਸੁਖਬੀਰ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here