ਫ਼ਰੀਦਕੋਟ,(ਮੋਹਿਤ ਜੈਨ): ਸਮਾਜ ਸੇਵਾ ਖੇਤਰ ’ਚ ਹਮੇਸ਼ਾ ਮੋਹਰੀ ਰਹਿ ਕੇ ਕਾਰਜ ਕਰਨ ਵਾਲੇ ਰੋਟਰੀ ਕਲੱਬ ਦੇ ਪ੍ਰਧਾਨ ਆਰਸ਼ ਸੱਚਰ ਦੀ ਅਗਵਾਈ ਹੇਠ ਅੱਜ ਅਹਿਮ ਮੀਟਿੰਗ ਸ਼ਾਹੀ ਹਵੇਲੀ ਵਿਖੇ ਕੀਤੀ ਗਈ। ਇਸ ਮੌਕੇ ਕਲੱਬ ਦੇ ਪ੍ਰਧਾਨ ਆਰਸ਼ ਸੱਚਰ ਨੇ ਦੱਸਿਆ ਕਿ ਰੋਟਰੀ ਕਲੱਬ ਵੱਲੋਂ ਆਉਂਦੇ ਦਿਨਾਂ ਨੂੰ ਆਮ ਲੋਕਾਂ ਨੂੰ ਸਿਹਤ ਪ੍ਰਦਾਨ ਕਰਨ ਵਾਸਤੇ ਆਰੰਭ ਕੀਤੀ ਲੜੀ ਤਹਿਤ ਵੱਖ-ਵੱਖ ਮੈਡੀਕਲ ਚੈੱਕਅੱਪ ਲਗਾਏ ਜਾਣਗੇ ਅਤੇ ਲੋੜਵੰਦ ਮਰੀਜ਼ਾਂ ਨੂੰ ਕਲੱਬ ਵੱਲੋਂ ਤਿਆਰ ਕੀਤੀ ਟੀਮ ਦੀ ਰਿਪੋਰਟ ਤੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ।ਲੋੜਵੰਦ ਪਰੀਵਾਰਾਂ ਦੀਆਂ ਬੇਟੀਆਂ ਦੀ ਸ਼ਾਦੀ ਕਰਨ ਵਾਸਤੇ ਵੀ ਵਿਚਾਰ ਵਿਟਾਂਦਰਾ ਕੀਤਾ ਗਿਆ। ਰੋਟਰੀ ਕਲੱਬ ਵੱਲੋਂ ਮੀਟਿੰਗ ਦੌਰਾਨ ਸ਼ਹਿਰ ਦੀਆਂ ਸਾਂਝੀਆਂ ਸਮੱਸਿਆਵਾਂ ਦੇ ਹੱਲ ਵਾਸਤੇ ਸਬੰਧ ਅਧਿਕਾਰੀਆਂ ਨੂੰ ਮਿਲ ਕੇ ਉਨ੍ਹਾਂ ਦੇ ਸਮੱਸਿਆਵਾਂ ਦੇ ਹੱਲ ਵਾਸਤੇ ਲਿਖਤੀ ਬਿਨੈ ਪੱਤਰ ਦੇਣ ਦਾ ਫ਼ੈਸਲਾ ਕੀਤਾ ਗਿਆ।ਮੀਟਿੰਗ ਦੌਰਾਨ ਵੱਖ-ਵੱਖ ਸੈਨਾਵਾਂ ’ਚ ਬਹਾਦਰੀ ਨਾਲ ਡਿਊਟੀ ਨਿਭਾ ਰਹੇ ਅਤੇ ਡਿਊਟੀ ਨਿਭਾ ਚੁੱਕੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਨਮਾਨ ਦੇਣ ਵਾਸਤੇ ਵੀ ਇੱਕ ਵਿਸ਼ੇਸ਼ ਸਨਮਾਨ ਕਰਨ ਦਾ ਫ਼ੈਸਲਾ ਕੀਤਾ ਗਿਆ।ਇਸ ਮੌਕੇ ਕਲੱਬ ਦੇ ਸਕੱਤਰ ਅਰਵਿੰਦ ਛਾਬੜਾ ਨੇ ਡਾ.ਰੂਹੀ ਦੁੱਗ ਡਿਪਟੀ ਕਮਿਸ਼ਨਰ ਫ਼ਰੀਦਕੋਟ,ਰਾਜਪਾਲ ਸਿੰਘ ਸੰਧੂ ਐਸ.ਐਸ.ਪੀ.ਫ਼ਰੀਦਕੋਟ, ਨਗਰ ਕੌਂਸਲ ਫ਼ਰੀਦਕੋਟ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਨਿੰਦਾ ਦੇ ਸਹਿਯੋਗ ਨਾਲ ਸ਼ਹਿਰ ਨੂੰ ਅਵਾਰਾ ਪਸ਼ੂਆਂ ਤੇ ਮੁਕਤ ਕਰਨ ਵਾਸਤੇ ਵਿੱਢੀ ਮੁਹਿੰਮ ਤਹਿਤ 550 ਅਵਾਰਾ ਪਸ਼ੂ ਕਾਬੂ ਕਰਕੇ ਬੀੜ ਸਿੱਖਾਂਵਾਲਾ ਦੀ ਗਊਸ਼ਾਲਾ ਭੇਜਣ ਸਮੇਂ ਅਤੇ ਮੁਫ਼ਤ ਅੱਖਾਂ ਦੇ ਚੈੱਕ-ਮੁਫ਼ਤ ਐਨਕਾਂ ਵੰਡਣ ਦੀ ਮੁਹਿੰਮ ਤਹਿਤ ਲਗਾਏ 40 ਕੈਂਪਾਂ ’ਚ 6500 ਮਰੀਜ਼ਾਂ ਦਾ ਨਿਰੀਖਣ ਕਰਨ ਸਮੇਂ 3000 ਦੇ ਕਰੀਬ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਵੰਡੀਆਂ ਗਈਆਂ ਹਨ।ਉਨ੍ਹਾਂ ਦੋਹਾਂ ਮੁਹਿੰਮਾਂ ਨੂੰ ਸਫ਼ਲ ਬਣਾਉਣ ਵਾਲੇ ਮੈਂਬਰਾਂ ਦਾ ਧੰਨਵਾਦ ਕੀਤਾ।ਉਨ੍ਹਾਂ ਦੱਸਿਆ ਅੱਖਾਂ ਦੀ ਜਾਂਚ ਮੌਕੇ ਆਪ੍ਰਸ਼ੇਨਾਂ ਲਈ ਚੁਣੇ ਗਏ 312 ਮਰੀਜ਼ਾਂ ਦੇ ਆਪ੍ਰੇਸ਼ਨ ਸਿਵਲ ਹਸਪਤਾਲ ਫ਼ਰੀਦਕੋਟ ਦੇ ਸਿਵਲ ਸਰਜਨ ਡਾ.ਨਰੇਸ਼ ਕੁਮਾਰ,ਸੀਨੀਅਰ ਮੈਡੀਕਲ ਅਫ਼ਸਰ ਡਾ.ਚੰਦਰ ਸ਼ੇਖਰ ਕੱਕੜ ਦੀ ਅਗਵਾਈ ਹੇਠ ਨਿਰੰਤਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਸਮੂਹ ਚੁਣੇ ਮਰੀਜ਼ਾਂ ਦੇ ਆਪ੍ਰੇਸ਼ਨ ਜਲਦੀ ਮੁਕੰਮਲ ਕੀਤੇ ਜਾਣਗੇ।ਇਸ ਮੀਟਿੰਗ ਦੌਰਾਨ ਪਹੁੰਚੇ ਮੈਂਬਰਾਂ ਦਾ ਧੰਨਵਾਦ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਕੀਤਾ।ਉਨ੍ਹਾਂ ਕਿਹਾ ਅੱਜ ਲੋੜਵੰਦਾਂ ਦੀ ਸੇਵਾ ਹੀ ਅਸਲ ਇਨਸਾਨੀਅਤ ਹੈ।ਇਸ ਮੀਟਿੰਗ ’ਚ ਕੈਸ਼ੀਅਰ ਪਵਨ ਵਰਮਾ,ਪ੍ਰਵੀਨ ਸੱਚਰ,ਅਸ਼ੋਕ ਸੱਚਰ,ਸੰਜੀਵ ਮਿੱਤਲ,ਗੁਰਜਾਪ ਸਿੰਘ ਸੇਖੋਂ,ਰਿਟਾਇਡ ਕਰਨਲ ਬਲਬੀਰ ਸਿੰਘ,ਇੰਜਨੀਅਰ ਮਨਦੀਪ ਸ਼ਰਮਾ,ਦਵਿੰਦਰ ਸਿੰਘ ਪੰਜਾਬ ਮੋਟਰਜ਼ ਤੇ ਜਸਬੀਰ ਸਿੰਘ ਜੱਸੀ ਮੈਂਬਰ ਹਾਜ਼ਰ ਸਨ।