Home ਸਭਿਆਚਾਰ ਮੈਂ ਪੰਜਾਬੀ, ਬੋਲੀ ਪੰਜਾਬੀ” ਮੁਹਿੰਮ ਤਹਿਤ ਕੀਤੀ ਆਟੋ ਰੈਲੀ

ਮੈਂ ਪੰਜਾਬੀ, ਬੋਲੀ ਪੰਜਾਬੀ” ਮੁਹਿੰਮ ਤਹਿਤ ਕੀਤੀ ਆਟੋ ਰੈਲੀ

57
0


ਬਠਿੰਡਾ,(ਵਿਕਾਸ ਮਠਾੜੂ) : ਜ਼ਿਲ੍ਹਾ ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੰਜਾਬੀ ਮਾਂ-ਬੋਲੀ ਦੀ ਪ੍ਰਫੁੱਲਤਾ ਲਈ ‘ਮੈਂ ਪੰਜਾਬੀ, ਬੋਲੀ ਪੰਜਾਬੀ’ ਨਾਮ ਹੇਠ 21 ਫ਼ਰਵਰੀ ਤੱਕ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਪੰਜਵੇਂ ਦਿਨ ਸ਼ਹਿਰ ਚ ਆਟੋ ਰੈਲੀ ਕੱਢੀ ਗਈ, ਜਿਸ ਵਿੱਚ ਤਕਰੀਬਨ 60 ਆਟੋ ਰਿਕਸ਼ਾ ਨੇ ਭਾਗ ਲਿਆ।ਇਸ ਰੈਲੀ ਨੂੰ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਅੰਮ੍ਰਿਤਲਾਲ ਅਗਰਵਾਲ ਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।ਚੇਅਰਮੈਨ, ਜ਼ਿਲ੍ਹਾ ਯੋਜਨਾ ਕਮੇਟੀ ਅਮ੍ਰਿੰਤਲਾਲ ਅਗਰਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਸ਼ਾ ਵਿਭਾਗ ਵਲੋਂ ਜ਼ਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਤੇ ਪੂਰਾ ਮਾਣ-ਸਨਮਾਨ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਦਾ ਸਾਨੂੰ ਪੂਰਾ ਮਾਣ ਤੇ ਸਨਮਾਣ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਹਿੱਤ ਕੀਤੇ ਜਾ ਰਹੇ ਉਪਰਾਲੇ ਬਹੁਤ ਹੀ ਸ਼ਲਾਘਾਯੋਗ ਹਨ।ਇਸ ਮੌਕੇ ਵਿਭਾਗ ਵਲੋਂ ਚਲਾਈ ਜਾ ਰਹੀ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਦੱਸਿਆ ਕਿ ਪੰਜਾਬੀ ਬੋਲੀ ਨੂੰ ਸਮਰਪਿਤ ਇਸ 21 ਦਿਨਾਂ ਮੁਹਿੰਮ ਦਾ ਅੱਜ ਪੰਜਵਾਂ ਦਿਨ ਹੈ,ਜਿਸ ਅਧੀਨ ਇਹ ਆਟੋ ਰੈਲੀ ਕੱਢੀ ਜਾ ਰਹੀ ਹੈ। ਉਨ੍ਹਾਂ ਕਿਹਾ ਆਉਣ ਵਾਲ਼ੇ ਹਫ਼ਤੇ ਵਿੱਚ ਵੀ ਵਿਦਿਆਰਥੀਆਂ ਦੀ ਪੈਦਲ ਰੈਲੀ ਤੋਂ ਇਲਾਵਾ ਬਾਈਕ ਰੈਲੀ ਅਤੇ ਸਾਈਕਲ ਰੈਲੀ ਕੱਢੀ ਜਾਵੇਗੀ।ਇਹ ਰੈਲੀ ਦਸ਼ਮੇਸ਼ ਸਕੂਲ ਤੋਂ 100 ਫੁੱਟੀ ਰੋਡ,ਬੱਸ ਸਟੈਂਡ,ਫਾਇਰ ਬ੍ਰਿਗੇਡ ਚੌਂਕ,ਰੇਲਵੇ ਸਟੇਸ਼ਨ,ਅਮਰੀਕ ਸਿੰਘ ਰੋਡ,ਤਿੰਨ ਕੋਨੀ, ਗੋਨਿਆਣਾ ਰੋਡ ਹੁੰਦੀ ਹੋਈ ਵਾਪਸ ਪਹੁੰਚੀ।ਰੈਲੀ ਦੌਰਾਨ ਆਟੋ ਚਾਲਕਾਂ ਨੇ ਰਸਤੇ ਵਿੱਚ ਆਉਂਦੀਆ ਦੁਕਾਨਾਂ ਤੇ ਸੰਸਥਾਵਾਂ ਨੂੰ ਮਾਂ-ਬੋਲੀ ਦੀ ਮਹੱਤਤਾ ਬਾਬਤ ਜਾਗਰੂਕ ਕੀਤਾ ਅਤੇ ਸ਼ਨਾਖਤੀ ਬੋਰਡਾਂ ਨੂੰ ਪਹਿਲਾਂ ਪੰਜਾਬੀ ਅਤੇ ਬਾਅਦ ਵਿੱਚ ਹੋਰ ਭਾਸ਼ਾਵਾਂ ਵਿੱਚ ਲਿਖਣ ਲਈ ਕਿਹਾ।ਇਸ ਮੌਕੇ ਆਟੋ-ਰਿਕਸ਼ਾ ਦੇ ਪ੍ਰਧਾਨ, ਧੰਨ ਧੰਨ ਸੰਤ ਬਾਬਾ ਬਹਾਲ ਦਾਸ ਈ ਰਿਕਸ਼ਾ ਯੂਨੀਅਨ ਸਟੈਂਡ ਬਠਿੰਡਾ ਅਤੇ ਸਮੂਹ ਅਹੁਦੇਦਾਰ ਆਦਿ ਸ਼ਾਮਲ ਸਨ।

LEAVE A REPLY

Please enter your comment!
Please enter your name here