ਮੋਗਾ , 5 ਜੁਲਾਈ ( ਕੁਲਵਿੰਦਰ ਸਿੰਘ ) : ਮੋਗਾ ਦੀ ਜ਼ਿਲ੍ਹਾ ਕਚਹਿਰੀ ਦੇ ਬਾਹਰ ਅੱਜ ਉਸ ਵੇਲੇ ਮੌਹਾਲ ਦਹਿਸਤਪੂਰਨ ਹੋ ਗਿਆ ਜਦੋਂ ਦੋ ਧਿਰਾਂ ਦਰਮਿਆਨ ਅੰਨ੍ਹੇਵਾਹ ਗੋਲ਼ੀਆਂ ਚੱਲ ਗਈਆਂ।ਸੂਤਰਾਂ ਮੁਤਾਬਕ ਇਹ ਮਾਮਲਾ ਗੈਂਗਵਾਰ ਦਾ ਹੋ ਸਕਦਾ ਹੈ।ਫਿਲਹਾਲ ਪੁਲਸ ਵਲੋਂ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।ਇਹ ਵਾਰਦਾਤ ਮੋਗਾ ਕਚਹਿਰੀਆਂ ਦੇ ਬਾਹਰ ਪਾਰਕਿੰਗ ਕੋਲ ਹੋਈ ਹੈ। ਫਿਲਹਾਲ ਪੁਲਸ ਮੌਕੇ ’ਤੇ ਜਾਂਚ ਕਰ ਰਹੀ ਹੈ।ਵਾਰਦਾਤ ਵਾਲੀ ਥਾਂ ’ਤੇ ਮੌਜੂਦ ਲੋਕਾਂ ਦੇ ਦੱਸਣ ਮੁਤਾਬਕ ਇਸ ਦੌਰਾਨ ਕਈ ਰਾਊਂਡ ਫਾਇਰ ਹੋਏ ਹਨ। ਫਿਲਹਾਲ ਇਸ ਗੋਲੀਬਾਰੀ ਵਿਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਜਦਕਿ ਇਕ ਕਾਰ ਦੇ ਸ਼ੀਸ਼ੇ ਟੁੱਟੇ ਹਨ।