ਫਿਰੋਜ਼ਪੁਰ (ਸੁਨੀਲ ਸੇਠੀ) ਵੀਰਇੰਦਰ ਅਗਰਵਾਲ ਮਾਣਯੋਗ ਜ਼ਿਲ੍ਹਾ ਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਦਾ ਦੌਰਾ ਕੀਤਾ ਗਿਆ। ਇਸ ਮੌਕੇ ਮਿਸ ਏਕਤਾ ਉੱਪਲ, ਚੀਫ ਜੂਡੀਸ਼ੀਅਲ ਮੈਜਿਸਟੇ੍ਟ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ, ਸਤਨਾਮ ਸਿੰਘ ਜੇਲ੍ਹ ਸੁਪਰਡੈਂਟ, ਰਾਜਦੀਪ ਸਿੰਘ ਬਰਾੜ, ਐਡੀਸ਼ਨਲ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ, ਯੋਗੇਸ਼ ਜੈਨ ਡਿਪਟੀ ਸੁਪਰਡੈਂਟ ਅਤੇ ਹੋਰ ਜੇਲ੍ਹ ਸਟਾਫ ਵੀ ਮੌਜੂਦ ਸਨ।
ਇਸ ਦੌਰਾਨ ਜੱਜ ਨੇ ਕੇਂਦਰੀ ਜੇਲ੍ਹ ਵਿਖੇ ਹਵਾਲਾਤੀਆਂ/ਕੈਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਜੱਜ ਨਾਲ ਸੁਖਦੀਪ ਸਿੰਘ ਗੁੰਬਰ, ਚੀਫ, ਲੀਗਲ ਏਡ ਡਿਫੈਂਸ ਕਾਊਂਸਲ ਸਿਸਟਮ, ਸੁਨੀਲ ਕੁਮਾਰ ਅਤੇ ਮਿਸ ਪਿ੍ਰਅੰਕਾ ਗਰਗ, ਅਸਿਸਟੈਂਟ, ਲੀਗਲ ਏਡ ਡਿਫੈਂਸ ਕਾਊਂਸਲ ਸਿਸਟਮ, ਫਿਰੋਜ਼ਪੁਰ ਵੀ ਮੌਕੇ ‘ਤੇ ਹਾਜ਼ਰ ਸਨ। ਇਸ ਦੇ ਨਾਲ-ਨਾਲ ਜੱਜ ਨੇ ਇਸ ਤੋਂ ਬਾਅਦ ਜੱਜ ਸਾਹਿਬ ਨੇ ਜੇਲ੍ਹ ਵਿਖੇ ਬਣੀ ਰਸੋਈ ਦਾ ਅਤੇ ਇੱਥੇ ਬਣੇ ਖਾਣੇ ਦਾ ਨਿਰੀਖਣ ਕੀਤਾ। ਜੱਜ ਨੇ ਜਨਾਨਾ ਵਾਰਡ ਵਿੱਚ ਹਾਜ਼ਰ ਅੌਰਤਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਜੱਜ ਨੇ ਜੇਲ੍ਹ ਵਿੱਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਨੂੰ ਇਹ ਕਿਹਾ ਕਿ ਤੁਸੀਂ ਇੱਥੋਂ ਦੇਸ਼ ਦੇ ਇਕ ਚੰਗੇ ਨਾਗਰਿਕ ਬਣ ਕੇ ਬਾਹਰ ਜਾਓ ਅਤੇ ਜ਼ਿੰਦਗੀ ਵਿੱਚ ਕੋਈ ਵੀ ਗਲਤ ਕੰਮ ਨਾ ਕਰਨ ਦਾ ਪ੍ਰਣ ਲਓ ਤਾਂ ਕਿ ਤੁਹਾਡੀ ਆਉਣ ਵਾਲੀ ਜ਼ਿੰਦਗੀ ਸੁਖਮਈ ਹੋਵੇ ਅਤੇ ਉਹ ਪਰਮਾਤਮਾ ਨੂੰ ਇਹੀ ਪ੍ਰਰਾਰਥਨਾ ਕਰਦੇ ਹਨ ਕਿ ਇੱਥੋਂ ਦੇ ਕਿਸੇ ਵੀ ਵਿਅਕਤੀ ਨੂੰ ਦੁਬਾਰਾ ਜੇਲ੍ਹ ਨਾ ਆਉਣਾ ਪਵੇ ਤਾਂ ਜੋ ਤੁਸੀਂ ਦੇਸ਼ ਦੇ ਇਕ ਚੰਗੇ ਨਾਗਰਿਕ ਬਣਦੇ ਹੋਏ ਦੇਸ਼ ਨੂੰ ਹੋਰ ਮਹਾਨ ਬਣਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ। ਇਸ ਮੌਕੇ ਪੈਰਾ ਲੀਗਲ ਵਲੰਟੀਅਰ ਗਗਨਦੀਪ ਸਿੰਘ ਅਤੇ ਖਿਲਾਰਾ ਸਿੰਘ ਆਪਣੇ ਜੇਲ੍ਹ ਲੀਗਲ ਸਰਵਿਸਿਜ਼ ਕਲੀਨਿਕ ਰਿਕਾਰਡ ਦੇ ਨਾਲ ਮੌਜੂਦ ਸਨ। ਇਸ ਦੇ ਨਾਲ ਜੱਜ ਸਾਹਿਬ ਦਾ ਇੱਥੇ ਮੌਜੂਦ ਸਾਰੇ ਅਫਸਰਾਂ ਨੇ ਧੰਨਵਾਦ ਕੀਤਾ।