ਕਲਾਨੌਰ (ਰੋਹਿਤ-ਸੰਜੀਵ) ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਪੰਜਾਬ ਵਾਸੀਆਂ ਨੂੰ ਆਨਲਾਈਨ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਨੋਰਥ ਨਾਲ ਸਰਹੱਦੀ ਪਿੰਡਾਂ ‘ਚ ਲੱਖਾਂ ਰੁਪਿਆਂ ਦੀ ਲਾਗਤ ਨਾਲ ਤਿਆਰ ਕਰਵਾਏ ਸੇਵਾ ਕੇਂਦਰ ਪਿਛਲੇ ਸਮੇਂ ਤੋਂ ਬੰਦ ਹੋਣ ਕਾਰਨ ਆਲੀਸ਼ਾਨ ਇਮਾਰਤਾਂ ਖੰਡਰ ਦਾ ਰੂਪ ਧਾਰਨ ਕਰਦੀਆਂ ਜਾ ਰਹੀਆਂ ਹਨ। ਪੰ੍ਤੂ ਅਫ਼ਸੋਸ ਕਿ ਇਨਾਂ੍ਹ ਇਮਾਰਤਾਂ ਪ੍ਰਤੀ ਸਰਕਾਰ ਤੇ ਪ੍ਰਸ਼ਾਸਨ ਗੰਭੀਰ ਨਹੀ ਦਿਖਾਈ ਦੇ ਰਿਹਾ।
ਜਾਣਕਾਰੀ ਅਨੁਸਾਰ ਪਿਛਲੇ ਸਮੇਂ ਅਕਾਲੀ ਭਾਜਪਾ ਸਰਕਾਰ ਵੱਲੋਂ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਵਡਾਲਾ ਬਾਂਗਰ, ਭਿੰਡੀਆਂ ਸੈਦਾਂ, ਭੰਡਾਲ,ਰੁਡਿਆਣਾ,ਗੋਸਲ, ਦੋਸਤਪੁਰ ਅਤੇ ਭਿਖਾਰੀਵਾਲ ਪਿੰਡਾਂ ਤੋਂ ਇਲਾਵਾ ਦੂਲਾ ਨੰਗਲ, ਕੁੰਜਰ ਰਹੀਮਾਬਾਦ, ਵਿੱਚ ਕੇਂਦਰ ਖੋਲ੍ਹੇ ਗਏ ਸਨ। ਜਿਨਾਂ੍ਹ ਦੀਆਂ ਆਲੀਸ਼ਾਨ ਇਮਾਰਤਾਂ ਜਿਸ ‘ਚ ਏਸੀ, ਆਨਲਾਈਨ ਸੇਵਾਵਾਂ ਲਈ ਇੰਟਰਨੈੱਟ ਟਾਵਰ, ਲੱਖਾਂ ਰੁਪਏ ਦੀ ਲਾਗਤ ਨਾਲ ਖਰੀਦੇ ਜੈਨਰੇਟਰ ਆਦਿ ਤੇ ਲੱਖਾਂ ਰੁਪਏ ਖਰਚ ਕੀਤੇ ਗਏ ਸਨ। ਕਾਂਗਰਸ ਸਰਕਾਰ ਹੋਂਦ ‘ਚ ਆਉਣ ਤੋਂ ਬਾਅਦ ਬਲਾਕ ਕਲਾਨੌਰ ਦੇ ਕੇਵਲ ਕਲਾਨੌਰ ਅਤੇ ਦੋਸਤਪੁਰ ਦੇ ਸੇਵਾ ਕੇਂਦਰ ਹੀ ਚੱਲ ਰਹੇ ਹਨ ਜਦ ਕਿ ਬਾਕੀ ਬੰਦ ਪਏ ਸੇਵਾ ਕੇਂਦਰਾਂ ਦੀਆਂ ਇਮਾਰਤਾਂ ਦੀ ਹਾਲਤ ਦਿਨ-ਬ-ਦਿਨ ਬਦਤਰ ਬਣਦੀ ਜਾ ਰਹੀ ਹੈ।ਜਾਣਕਾਰੀ ਦਿੰਦਿਆਂ ਹੋਇਆਂ ਬਲਦੇਵ ਸਿੰਘ, ਰਘਬੀਰ ਸਿੰਘ, ਸੁਖਵਿੰਦਰ ਸਿੰਘ, ਸੰਤੋਖ ਸਿੰਘ,ਜਗਦੀਪ ਸਿੰਘ, ਬਲਦੀਪ ਸਿੰਘ, ਹਰਦੇਵ ਸਿੰਘ, ਧਰਮ ਸਿੰਘ ਆਦਿ ਨੇ ਦੱਸਿਆ ਕਿ ਇਨਾਂ੍ਹ ਸੇਵਾ ਕੇਂਦਰਾਂ ‘ਚ ਆਧਾਰ ਕਾਰਡ ਬਣਾਉਣਾ, ਜਨਮ, ਮੌਤ, ਜਾਤੀ, ਪੇਂਡੂ ਇਲਾਕੇ, ਬਾਰਡਰ ਏਰੀਆ, ਰੈਜ਼ੀਡੈਂਸ਼ ਆਦਿ ਸਰਟੀਫਿਕੇਟ ਤੋਂ ਇਲਾਵਾ ਮੈਰਿਜ ਸਰਟੀਫਿਕੇਟ, ਬਿੱਲਾ ਭਾਰ ਸਰਟੀਫਿਕੇਟ, ਬਿੱਲ ਜਮ੍ਹਾਂ ਕਰਵਾਉਣਾ ਆਦਿ ਬਹੁਤ ਸਾਰੀਆਂ ਸਹੂਲਤਾਂ ਉਕਤ ਸੇਵਾ ਕੇਂਦਰਾਂ ਤੋਂ ਪ੍ਰਰਾਪਤ ਕੀਤੀਆਂ ਜਾਂਦੀਆਂ ਹਨ। ਪਰ ਅਫ਼ਸੋਸ ਕਿ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਪੰਜਾਬ ਦੀ ਸੱਤਾ ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਵੀ ਸੇਵਾ ਕੇਂਦਰ ਬੰਦ ਪਏ ਹੋਏ ਹਨ। ਉਨ੍ਹਾਂ ਕਿਹਾ ਕਿ ਕੇਵਲ ਬਲਾਕ ਕਲਾਨੌਰ ਅਧੀਨ ਪੈਂਦੇ ਕਸਬਾ ਕਲਾਨੌਰ, ਦੋਸਤਪੁਰ ਫਤਿਹ ਬਲਾਕ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਧਿਆਨਪੁਰ ਤੇ ਸ਼ਾਹਪੁਰ ਗੁਰਾਇਆ ਵਿਚ ਸੇਵਾ ਕੇਂਦਰ ਹੀ ਚੱਲ ਰਹੇ ਹਨ। ਜਿੱਥੇ ਸੈਂਕੜੇ ਪਿੰਡਾਂ ਦੇ ਲੋਕਾਂ ਨੂੰ ਆਪਣੇ ਕੰਮ ਕਾਜ ਕਰਾਉਂਦੇ ਹਨ, ਜਦਕਿ ਬੰਦ ਪਏ ਸੇਵਾ ਕੇਂਦਰ ਜੰਗਲ ਦਾ ਰੂਪ ਧਾਰਨ ਕਰਦੇ ਜਾ ਰਹੇ ਹਨ। ਉਨਾਂ੍ਹ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਮੰਗ ਕੀਤੀ ਕਿ ਬੰਦ ਪਏ ਸੇਵਾ ਕੇਂਦਰਾਂ ਨੂੰ ਤੁਰੰਤ ਚਾਲੂ ਕੀਤਾ ਜਾਵੇ ਜਿੱਥੇ ਲੋਕਾਂ ਨੂੰ ਆਨਲਾਈਨ ਸਹੂਲਤਾਂ ਪ੍ਰਰਾਪਤ ਹੋ ਸਕਣ।