Home ਪਰਸਾਸ਼ਨ ਦੀਨ ਦਿਆਲ ਅੰਤੋਦਿਆ ਯੋਜਨਾ ਅਤੇ ਰਾਸ਼ਟਰੀ ਸ਼ਹਿਰੀ ਮਿਸ਼ਨ ਅਧੀਨ ਜਾਗਰੂਕਤਾ ਕੈਂਪ

ਦੀਨ ਦਿਆਲ ਅੰਤੋਦਿਆ ਯੋਜਨਾ ਅਤੇ ਰਾਸ਼ਟਰੀ ਸ਼ਹਿਰੀ ਮਿਸ਼ਨ ਅਧੀਨ ਜਾਗਰੂਕਤਾ ਕੈਂਪ

37
0


ਜਗਰਾਓਂ, 21 ਫਰਵਰੀ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਨਗਰ ਕੋਂਸਲ ਵੱਲੋਂ ਪ੍ਰਧਾਨ ਜਤਿੰਦਰਪਾਲ ਅਤੇ ਕਾਰਜ ਸਾਧਕ ਅਫਸਰ ਮਨੋਹਰ ਸਿੰਘ ਬਾਘਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੈਨੇਟਰੀ ਗੁਰਦੀਪ ਸਿੰਘ ਅਤੇ (ਸੀ ਐਮ,ਐਮ) ਹਰਪ੍ਰੀਤ ਸਿੰਘ ਦੀ ਦੇਖ ਰੇਖ ਵਿੱਚ ਦੀਨ ਦਿਆਲ ਅੰਤੋਦਿਆ ਯੋਜਨਾ ਅਤੇ ਰਾਸ਼ਟਰੀ ਸ਼ਹਿਰੀ ਮਿਸ਼ਨ ਅਧੀਨ ਰੇਹੜੀ ਅਧੀਨ ਸਟਰੀਟ ਵੈਂਡਰਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਸੀ ਐਮ,ਐਮ ਹਰਪ੍ਰੀਤ ਸਿੰਘ  ਵੱਲੋਂ ਰਜਿਸਟਰਡ ਸਟਰੀਟ ਵੈਂਡਰਾਂ ਨੂੰ ਡਿਜ਼ੀਟਲ ਭੁਗਤਾਨ ਦੇ ਬਾਰੇ ਦੱਸਿਆ ਗਿਆ ਅਤੇ ਬੈਂਕਾ ਨਾਲ ਵੀ ਤਾਲਮੇਲ ਕਰਦੇ ਹੋਏ ਇਹਨਾਂ ਸਟਰੀਟ ਵੈਂਡਰਜ਼ ਨੂੰ ਜਲਦੀ ਤੋਂ ਜਲਦੀ ਲੋਨ ਦੇਣ ਲਈ ਸ਼ਿਫਾਰਸ਼ ਵੀ ਕੀਤੀ ਗਈ। ਸੀ ਐਮ,ਐਮ ਨਰਿੰਦਰਦੀਪ ਕੌਰ ਅਤੇ ਸੀ.ਓ ਪ੍ਰਵਾਨ ਸਿੰਘ ਵੱਲੋਂ ਸੈਲਫ ਹੈਲਪ ਗਰੂਪ ਬਣਾਉਣ ਬਾਰੇ ਉਤਸ਼ਾਹਿਤ ਕੀਤਾ ਗਿਆ ਅਤੇ ਸਵੈ ਰੋਜਗਾਰ ਪ੍ਰੋਗ੍ਰਾਮ ਅਧੀਨ ਮਿਲਨ ਵਾਲੇ 2 ਲੱਖ ਤੱਕ ਮਿਲਨ ਵਾਲੇ ਕਰਜ਼ੇ ਦੀ ਸਹੂਲਤ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਟਾਈਗਰ ਸਿੰਘ ਪ੍ਰਧਾਨ ਸਟਰੀਟ ਵੈਂਡਰ ਯੂਨੀਅਨ ,ਟੋਨੀ ਵਰਮਾ ਮੈਂਬਰ, ਸਜ਼ਿਦ ਅਲੀ, ਕੌਂਸਲਰ ਅਮਨ ਕਪੂਰ, ਹਰਦੀਪ ਜੱਸੀ, ਮੈਡਮ ਸ਼ਿਖਾ ਬਿੰਲਡਿੰਗ ਇੰਸਪੈਕਟਰ, ਅਭੇ ਜੋਸ਼ੀ ਅਕਾਉਟੈਂਟ,ਦਵਿੰਦਰ ਸਿੰਘ ਜੂਨੀਅਰ ਸਹਾਇਕ, ਮੈਡਮ ਨਵਜੀਤ ਕੌਰ ਕਲਰਕ, ਹਰੀਸ਼ ਕੁਮਾਰ ਕਲਰਕ, ਹਰਦੀਪ ਢੋਲਣ, ਬੇਅੰਤ ਸਿੰਘ, ਜਗਮੋਹਨ ਸਿੰਘ, ਗਗਨਦੀਪ ਖੋਲਰ ਕਲਰਕ ਅਤੇ ਮੋਟੀਵੇਟਰ ਗਗਨਦੀਪ ਸਿੰਘ ਧੀਰ ਅਤੇ ਜਸਪ੍ਰੀਤ ਕੌਰ ਸ਼ਾਮਿਲ ਸਨ।

LEAVE A REPLY

Please enter your comment!
Please enter your name here