ਜਗਰਾਓਂ, 1 ਅਗਸਤ ( ਬੌਬੀ ਸਹਿਜਲ, ਧਰਮਿੰਦਰ)-ਐਕਸ ਸਰਵਿਸਮੈਨ ਵੈਲਫੇਅਰ ਸੋਸਾਇਟੀ ਜਗਰਾਉਂ ਦੀ ਇੱਕ ਅਹਿਮ ਮੀਟਿੰਗ ਸੋਸਾਇਟੀ ਦੇ ਚੇਅਰਮੈਨ ਸੂਬੇਦਾਰ ਮੇਜਰ ਦੇਵੀ ਦਿਆਲ ਸ਼ਰਮਾ ਦੀ ਪ੍ਰਧਾਨਗੀ ਹੇਠ ਜਗਰਾਉਂ ਵਿਖੇ ਹੋਈ। ਮੀਟਿੰਗ ਵਿੱਚ ਇਲਾਕੇ ਦੇ ਸਾਬਕਾ ਸੈਨਿਕਾਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਸਾਬਕਾ ਸੈਨਿਕਾਂ ਦੀ ਚੱਲ ਰਹੀਆਂ ਭਲਾਈ ਸਕੀਮਾਂ ਅਤੇ ਇਹਨਾਂ ਵਿੱਚ ਆ ਰਹੀਆਂ ਦਿੱਕਤਾਂ ਵਾਰੇ ਵੱਖ ਵੱਖ ਨੁਮਾਇੰਦਿਆਂ ਨੇ ਆਪਣੇ ਵਿਚਾਰ ਰੱਖੇ। ਇੱਕ ਰੈਂਕ ਇੱਕ ਪੈਨਸ਼ਨ ਸਕੀਮ ਵਾਰੇ ਕੇਂਦਰ ਸਰਕਾਰ ਦੀ ਨਾਕਾਮੀ ਦੀ ਨਿੰਦਾ ਕੀਤੀ ਅਤੇ ਲੰਮੇਂ ਸਮੇਂ ਤੋਂ ਚੱਲ ਰਹੀ ਮੰਗ ਜ਼ਲਦੀ ਮੰਨਣ ਲਈ ਸਰਕਾਰ ਨੂੰ ਕਿਹਾ। ਦਿੱਲੀ ਦੇ ਜੰਤਰ ਮੰਤਰ ਵਿਖੇ ਚੱਲ ਰਹੇ ਧਰਨੇ ਵਾਰੇ ਸਾਬਕਾ ਸੈਨਿਕਾਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ। ਮਿਤੀ 06 ਅਗਸਤ 23 ਨੂੰ ਭਾਰਤ ਦੀਆਂ ਸਾਬਕਾ ਸੈਨਿਕਾਂ ਜੱਥੇਬੰਦੀਆਂ ਵੱਲੋਂ ਦਿੱਲੀ ਦੇ ਰਾਮ ਲੀਲ੍ਹਾ ਮੈਦਾਨ ਵਿਖੇ ਇੱਕ ਵੱਡੀ ਰੈਲੀ ਰੱਖੀ ਗਈ ਹੈ। ਇਸ ਰੈਲੀ ਵਿੱਚ ਜਗਰਾਉਂ ਹਲਕੇ ਵਿੱਚੋਂ ਵੱਡੀ ਗਿਣਤੀ ਵਿੱਚ ਸਾਬਕਾ ਸੈਨਿਕਾਂ ਨੂੰ ਸ਼ਾਮਲ ਹੋਣ ਲਈ ਬੇਨਤੀ ਕੀਤੀ ਗਈ। ਇਸ ਵਾਸਤੇ ਮਿਤੀ 05 ਅਗਸਤ ਸਵੇਰੇ 11.30 ਵਜੇ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਦਿੱਲੀ ਜਾਣ ਵਾਲੀ ਟਰੇਨ ਦੁਆਰਾ ਜਾਂਣ ਦਾ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ। ਮੀਟਿੰਗ ਵਿੱਚ ਪ੍ਰਧਾਨ ਸੂਬੇਦਾਰ ਜਗਜੀਤ ਸਿੰਘ, ਜੋਧ ਸਿੰਘ ਕਾਉਂਕੇ, ਗੁਰਨੇਕ ਸਿੰਘ, ਕੁਲਵੰਤ ਸਿੰਘ ਗਾਲਿਬ,ਤੀਰਥ ਸਿੰਘ, ਤਾਰ ਸਿੰਘ, ਸੂਬੇਦਾਰ ਮੇਜਰ ਰਣਜੀਤ ਸਿੰਘ, ਸੂਬੇਦਾਰ ਨਾਹਰ ਸਿੰਘ Pump, ਪ੍ਰੋਫੈਸਰ ਸੁਖਜਿੰਦਰ ਸਿੰਘ, ਅਜੀਤ ਸਿੰਘ ਕਮਲਜੀਤ ਸਿੰਘ ਡੱਲਾ, ਮਲਕੀਤ ਸਿੰਘ, ਉਜਾਗਰ ਸਿੰਘ,ਰਾਮ ਸਿੰਘ, ਸੂਬੇਦਾਰ ਬਲਵਿੰਦਰ ਸਿੰਘ, ਜਗਦੀਪ ਸਿੰਘ, ਸੂਬੇਦਾਰ ਬਹਾਦਰ ਸਿੰਘ, ਸ਼ਿੰਗਾਰਾ ਸਿੰਘ, ਸ਼ਿਵਚਰਨ ਸਿੰਘ, ਕੈਪਟਨ ਹਰੀ ਸਿੰਘ ਮਾਨ, ਸੂਬੇਦਾਰ ਰਾਮ ਰੱਖਾ ਸਿੰਘ, ਬਿੱਕਰ ਸਿੰਘ,ਕਰਨੈਲ ਸਿੰਘ, ਪੀ. ਓ ਮੇਹਰ ਸਿੰਘ ਰਸੂਲਪੁਰ, ਸੁਰੈਣ ਸਿੰਘ ਡਾਗੀਆਂ ਆਦਿ ਹਾਜ਼ਰ ਸਨ।