Home ਪਰਸਾਸ਼ਨ 10 ਸਾਲ ਪਹਿਲਾਂ ਬਣੇ ਆਧਾਰ ਸ਼ਨਾਖ਼ਤੀ ਅਤੇ ਘਰ ਦੇ ਪਤੇ ਦੇ ਦਸਤਾਵੇਜ਼...

10 ਸਾਲ ਪਹਿਲਾਂ ਬਣੇ ਆਧਾਰ ਸ਼ਨਾਖ਼ਤੀ ਅਤੇ ਘਰ ਦੇ ਪਤੇ ਦੇ ਦਸਤਾਵੇਜ਼ ਨਾਲ ਅਪਡੇਟ ਕਰਵਾਉਣਾ ਲਾਜ਼ਮੀ – ਉੱਪ ਮਹਾਂਨਿਰਦੇਸ਼ਕ ਭਾਵਨਾ ਗਰਗ

51
0


“ਫਰਜੀ ਆਧਾਰ ਕਾਰਡ ਵਾਲੇ ਵਿਅਕਤੀ ਤੇ ਜਾਲਸਾਜੀ ਦਾ ਪਰਚਾ ਕੀਤਾ ਜਾਵੇਗਾ ਦਰਜ”
ਅੰਮ੍ਰਿਤਸਰ, 15 ਫ਼ਰਵਰੀ, (ਵਿਕਾਸ ਮਠਾੜੂ): ਉੱਪ ਮਹਾਂਨਿਰਦੇਸ਼ਕ ਆਧਾਰ, ਭਾਵਨਾ ਗਰਗ ਨੇ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ 10 ਸਾਲ ਪਹਿਲਾਂ (2015 ਤੋਂ ਪਹਿਲਾਂ) ਬਣੇ ਆਧਾਰ ਸ਼ਨਾਖ਼ਤੀ ਅਤੇ ਘਰ ਦੇ ਪਤੇ ਦੇ ਦਸਤਾਵੇਜ਼ ਨਾਲ ਅਪਡੇਟ ਕਰਨੇ ਲਾਜ਼ਮੀ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਅਦਾਰਿਆਂ ’ਚ ਆਧਾਰ ਦੀ ਵਰਤੋਂ ਕਰਨ ਵੇਲੇ ਸਬੰਧਤ ਅਧਿਕਾਰੀ ਕਿਊ ਆਰ ਕੋਡ ਐਪ ਰਾਹੀਂ ਆਧਾਰ ਦੇ ਅਸਲੀ/ਨਕਲੀ ਹੋਣ ਵਾਰੇ ਜ਼ਰੂਰ ਜਾਂਚ ਕਰ ਲੈਣ।ਉਨਾਂ ਜ਼ਿਲ੍ਹਾ ਨਿਗਰਾਨ ਕਮੇਟੀ ਦੀ ਮੀਟਿੰਗ ਦੌਰਾਨ ਜ਼ਿਲ੍ਹੇ ’ਚ 0-5 ਅਤੇ 6-15 ਸਾਲ ਵਰਗ ਦੇ ਆਧਾਰ ਪੰਜੀਕਰਣ ਦੀ ਸਮੀਖਿਆ ਕਰਨ ਪੁੱਜੇ ਉੱਪ ਮਹਾਂਨਿਰਦੇਸ਼ਕ ਆਧਾਰ ਨੇ ਕਿਹਾ ਕਿ ਜੇਕਰ ਕਿਊ ਆਰ ਕੋਡ ਐਪ ਨਾਲ ਜਾਂਚ ਕਰਨ ’ਤੇ ਆਧਾਰ ਕਾਰਡ ਫ਼ਰਜ਼ੀ ਪਾਇਆ ਜਾਂਦਾ ਹੈ ਤਾਂ ਉਸ ਵਿਅਕਤੀ ਖ਼ਿਲਾਫ਼ ਤੁਰੰਤ ਜਾਅਲਸਾਜ਼ੀ ਦਾ ਪਰਚਾ ਦਰਜ ਕਰਵਾਇਆ ਜਾਵੇ।ਉਨ੍ਹਾਂ ਜ਼ਿਲ੍ਹੇ ’ਚ ਨਵਜਨਮੇ ਬੱਚਿਆਂ ਦੇ ਆਧਾਰ ਪੰਜੀਕਰਣ ਲਈ ਸਿਹਤ ਸੰਸਥਾਂਵਾਂ ’ਚ ਹੀ ਪੰਜੀਕਰਣ ਦੇ ਪ੍ਰਬੰਧ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਨਵਜਨਮੇ ਬੱਚਿਆਂ ਦੇ ਬਾਇਓਮੈਟਿਰਕ ਲਾਜ਼ਮੀ ਨਾ ਹੋਣ ਕਾਰਨ, ਇਹ ਪੰਜੀਕਰਣ ਜਨਮ ਸਮੇਂ ਜ਼ਰੂਰ ਕਰਵਾਇਆ ਜਾਵੇ। ਉਨ੍ਹਾਂ 6-15 ਸਾਲ ਉੁਮਰ ਵਰਗ ਦੇ 100 ਫ਼ੀਸਦੀ ਪੰਜੀਕਰਣ ਲਈ ਮੀਟਿੰਗ ’ਚ ਮੌਜੂਦ ਜ਼ਿਲ੍ਹਾ ਸਿਖਿਆ ਅਫ਼ਸਰਾਂ ਨੂੰ ਤੇਜ਼ੀ ਲਿਆਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦਾ 0-5 ਸਾਲ ਵਰਗ ’ਚ ਪਹਿਲਾਂ ਹੀ ਆਧਾਰ ਪੰਜੀਕਰਣ ਹੋਇਆ ਹੈ ਤਾਂ 6-15 ਸਾਲ ਵਰਗ ’ਚ ਉਸ ਦੇ ਬਾਇਓਮੈਟਿਰਕ ਵੀ ਅਪਡੇਟ ਕੀਤੇ ਜਾਣ।ਉਨ੍ਹਾਂ ਕਿਹਾ ਕਿ ਆਧਾਰ ਕਾਰਡ ਦੀ ਕਾਪੀ ਦਫ਼ਤਰੀ ਰਿਕਾਰਡ ’ਚ ਨਾ ਲਾਈ ਜਾਵੇ ਤਾਂ ਜੋ ਇਸ ਦੀ ਦੁਰਵਰਤੋਂ ਨਾ ਹੋ ਸਕੇ ਅਤੇ ਉੁਸ ਦੀ ਥਾਂ ਆਧਾਰ ਦੇ ਆਖਰੀ ਚਾਰ ਅੰਕ ਜਾਂ ‘ਵਰਚੂਅਲ ਆਧਾਰ’ ਵਰਤਿਆ ਜਾ ਸਕਦਾ ਹੈ। ਉਨ੍ਹਾਂ ਕਿਊ ਆਰ ਕੋਡ ਐਪ ਨੂੰ ਆਧਾਰ ਜਾਂਚ ਲਈ ਸਭ ਤੋਂ ਉਤਮ ਕਰਾਰ ਦਿੱਤਾ।ਉਨ੍ਹਾਂ ਨੇ ਪ੍ਰਵਾਸੀ ਭਾਰਤੀਆਂ ਜਿਨ੍ਹਾਂ ਕੋਲ ਭਾਰਤੀ ਪਾਸਪੋਰਟ ਹੈ, ਦਾ ਆਧਾਰ ਪੰਜੀਕਰਣ ਫ਼ਾਰਮ 23 ਭਰ ਕੇ ਕਰਵਾਉਣ ਅਤੇ ਵਿਦੇਸ਼ੀ ਪਾਸਪੋਰਟ ਧਾਰਕ ਭਾਰਤੀ ਨਾਗਰਿਕ ਦਾ ਪਾਸਪੋਰਟ, ਉਸ ਦੇ ਘੱਟੋ-ਘੱਟ 180 ਦਿਨ ਭਾਰਤ ’ਚ ਰਹਿਣ ਵਾਲੇ ਪਤੇ ਦੇ ਆਧਾਰ ’ਤੇ ਹੀ ਬਣ ਸਕਣ ਬਾਰੇ ਦੱਸਿਆ।ਉਨ੍ਹਾਂ ਨੇ ਆਧਾਰ ਪੰਜੀਕਿਰਤ ਪ੍ਰਵਾਸੀ ਭਾਰਤੀਆਂ ਵੱਲੋਂ ਵਿਦੇਸ਼ ਜਾਣ ਦੀ ਸੂਰਤ ’ਚ ਆਪਣੇ ‘ਬਾਇਓਮੀਟਿਰਕ ਲਾਕ’ ਜੋ ਕਿ ਐਮ ਆਧਾਰ ਮੋਬਾਇਲ ਐਪ ਰਾਹੀਂ ਹੀ ਹੋ ਜਾਂਦੇ ਹਨ, ਲਾਜ਼ਮੀ ਕਰਨ ਲਈ ਆਖਿਆ ਤਾਂ ਜੋ ਕੋਈ ਦੁਰਵਰਤੋਂ ਨਾ ਕਰ ਸਕੇ।ਉਪ ਮਹਾਂਨਿਰਦੇਸ਼ਕ ਨੇ 10 ਸਾਲ ਪਹਿਲਾਂ ਬਣੇ ਆਧਾਰ ਆਨਲਾਈਨ ਮਾਈ ਆਧਾਰ ਪੋਰਟਲ ’ਤੇ ਜਾ ਕੇ, ਆਪਣਾ ਕੋਈ ਵੀ ਸ਼ਨਾਖ਼ਤੀ ਅਤੇ ਘਰ ਦੇ ਪਤੇ ਦਾ ਦਸਤਾਵੇਜ਼ ਅਪਲੋਡ ਕਰਕੇ ਘਰ ਬੈਠੇ ਹੀ ਕਰ ਸਕਣ ਦੀ ਸਹੂਲਤ ਦਾ ਵੀ ਵਧ ਤੋਂ ਵਧ ਲਾਭ ਲੈਣ ਲਈ ਆਖਿਆ।ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਇਸ ਮੌਕੇ ਆਖਿਆ ਕਿ ਜ਼ਿਲ੍ਹੇ ’ਚ 0-5 ਸਾਲ ਅਤੇ 5-15 ਸਾਲ ਵਰਗ ਦੇ ਆਧਾਰ ਪੰਜੀਕਰਣ ਦੀ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਜ਼ਿਲ੍ਹੇ ’ਚ 179 ਆਧਾਰ ਪੰਜੀਕਰਣ ਕਿੱਟਾਂ (ਮਸ਼ੀਨਾਂ) ਮੌਜੂਦ ਸਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੇ ਆਧਾਰ ਕਾਰਡ ਬਣਾਉਣ ਲਈ ਪੁਲਿਸ ਜਾਂਚ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਜਿਲ੍ਹ ਦੇ 41 ਸੇਵਾ ਕੇਂਦਰਾਂ ਵਿੱਚ ਆਧਾਰ ਕਾਰਡ ਬਣਾਉਣ ਦੀ ਸੁਵਿਧਾ ਉਪਲਬਧ ਹੈ ਅਤੇ ਹਰੇਕ ਸ਼ਨੀਵਾਰ ਸ਼ਾਮ 3 ਤੋਂ ਸ਼ਾਮ 5 ਵਜੇ ਤੱਕ ਆਧਾਰ ਕਾਰਡ ਬਣਾਉਣ ਲਈ ਦਿਵਿਆਂਗ ਅਤੇ ਬਜ਼ੁਰਗ ਵਿਅਕਤੀਆਂ ਲਈ ਕਾਉਂਟਰ ਰਾਖਵਾਂ ਰੱਖਿਆ ਹੋਇਆ ਹੈ।ਮੀਟਿੰਗ ’ਚ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਅਮਨਦੀਪ ਕੌਰ, ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਾਜੇਸ਼ ਸ਼ਰਮਾ,ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜੁਗਰਾਜ ਸਿੰਘ,ਜਿਲ੍ਹਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ, ਲੀਡ ਬੈਂਕ ਮੈਨੇਜਰ ਪ੍ਰੀਤਮ ਸਿੰਘ,ਜਿਲ੍ਹਾ ਟੈਕਨੀਕਲ ਕੋਆਰਡੀਨੇਟਰ ਪ੍ਰਿੰਸ ਸਿੰਘ, ਸੀਨੀਅਰ ਸੁਪਰਡੰਟ ਪੋਸਟ ਆਫਿਸ ਦੀਪਕ ਸ਼ਰਮਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here