Home ਜੰਗਲਾਤ ਐਸ ਬੀ ਆਈ ਦੇ ਸਹਿਯੋਗ ਨਾਲ ਗਰੀਨ ਪੰਜਾਬ ਮਿਸ਼ਨ ਨੇ ਬੇਸਿਕ ਸਕੂਲ...

ਐਸ ਬੀ ਆਈ ਦੇ ਸਹਿਯੋਗ ਨਾਲ ਗਰੀਨ ਪੰਜਾਬ ਮਿਸ਼ਨ ਨੇ ਬੇਸਿਕ ਸਕੂਲ ਵਿੱਚ ਜੰਗਲ ਲਗਾਇਆ

45
0

ਜਗਰਾਉਂ, 16 ਫਰਵਰੀ ( ਲਿਕੇਸ਼ ਸ਼ਰਮਾ, ਮੋਹਿਤ ਜੈਨ)-ਸ਼ਹਿਰ ਨੂੰ ਹਰਿਆ ਭਰਾ ਬਨਾਉਣ ਲਈ ਗਰੀਨ ਮਿਸ਼ਨ ਪੰਜਾਬ ਵਲੋਂ ਸਟੇਟ ਬੈਂਕ ਆਫ਼ ਇੰਡੀਆ ਜਗਰਾਉਂ ਦੇ ਸਹਿਯੋਗ ਨਾਲ ਬੇਸਿਕ ਸਕੂਲ ਵਿੱਚ 5000 ਬੂਟਿਆ ਦੇ ਜੰਗਲ ਨੂੰ ਲਗਾਉਣ ਦੀ ਸ਼ੁਰੂਆਤ  ਨਗਰ ਕੌਂਸਲ ਜਗਰਾਉਂ ਦੇ ਈ ਓ ਮਨੋਹਰ ਸਿੰਘ ਬਾਘਾ ਅਤੇ ਬ੍ਰਾਂਡ ਅੰਬੈਸਡਰ ਸਵੱਛ ਭਾਰਤ ਅਭਿਆਨ ਕੈਪਟਨ ਨਰੇਸ਼ ਵਰਮਾ ਨੇ ਬੂਟੇ ਲਗਾ ਕੇ ਕੀਤੀ। ਇਸ ਮੌਕੇ ਸਟੇਟ ਬੈਂਕ ਆਫ਼ ਇੰਡੀਆ ਦੇ ਚੀਫ ਮੈਨੇਜਰ ਸੁਨੀਲ ਕੁਮਾਰ ਸਿੰਗਲਾ, ਮੈਨੇਜਰ ਕੰਵਲ ਕਟਾਰੀਆ,ਸਤ ਪਾਲ ਸਿੰਘ ਦੇਹੜਕਾ, ਦਵਿੰਦਰ ਸਿੰਘ,ਕੇਵਲ‌ ਮਲਹੋਤਰਾ, ਲਖਵਿੰਦਰ ਸਿੰਘ ਧੰਜਲ, ਕੰਚਨ ਗੁਪਤਾ,ਕੈਪਟਨ ਨਰੇਸ਼ ਵਰਮਾ‌ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਕਾਰਜ ਵਿੱਚ ਡਾਇਟ ਜਗਰਾਉਂ ਦੇ ਵਿਦਿਆਰਥੀਆਂ ਨੇ ਵੀ ਆਪਣੀ ਪੂਰੀ ਦਿਲਚਸਪੀ ਦਿਖਾਈ। ਇਥੇ ਵਰਨਣਯੋਗ ਹੈ ਕਿ ਗਰੀਨ ਪੰਜਾਬ ਮਿਸ਼ਨ ਟੀਮ ਵਲੋਂ ਪਹਿਲਾਂ ਵੀ ਖਾਲਸਾ ਸਕੂਲ ਅਤੇ ਸਾਇੰਸ ਕਾਲਜ ਜਗਰਾਉਂ ਵਿਖੇ ਜੰਗਲ ਲਗਾਏ ਗਏ ਹਨ ਅਤੇ ਉਨਾਂ ਦਾ ਪੂਰਾ ਧਿਆਨ ਰੱਖਿਆ ਜਾਰਿਹਾ ਹੈ।

LEAVE A REPLY

Please enter your comment!
Please enter your name here