Home Political ਕੈਬਨਿਟ ਮੰਤਰੀ ਨੇ ਪਰਿਵਾਰ ਸਮੇਤ ਜੰਡਿਆਲਾ ਗੁਰੂ ਦੀ ਸਫਾਈ ਮੁਹਿੰਮ ਵਿੱਚ ਕੀਤੀ...

ਕੈਬਨਿਟ ਮੰਤਰੀ ਨੇ ਪਰਿਵਾਰ ਸਮੇਤ ਜੰਡਿਆਲਾ ਗੁਰੂ ਦੀ ਸਫਾਈ ਮੁਹਿੰਮ ਵਿੱਚ ਕੀਤੀ ਸਿਰਕਤ

47
0

ਜੰਡਿਆਲਾ ਗੁਰੂ, 5 ਮਾਰਚ (ਬੋਬੀ ਸਹਿਜਲ) : ਆਪਣੇ ਹਲਕੇ ਜੰਡਿਆਲਾ ਗੁਰੂ ਦੀ ਖੁਸ਼ਹਾਲੀ ਲਈ ਦਿਨ ਰਾਤ ਇਕ ਕਰ ਰਹੇ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਨੇ ਅੱਜ ਪਰਿਵਾਰ ਸਮੇਤ ਪਹੁੰਚ ਕੇ ਜੰਡਿਆਲਾ ਗੁਰੂ ਸ਼ਹਿਰ ਲਈ ਸ਼ੁਰੂ ਕੀਤੀ ਸਫਾਈ ਮੁਹਿੰਮ ਵਿੱਚ ਹਿੱਸਾ ਲਿਆ।ਉਨ੍ਹਾਂ ਪਰਿਵਾਰ ਦੇ ਜੀਆਂ ਅਤੇ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਹੱਥੀਂ ਸਫਾਈ ਕੀਤੀ ਅਤੇ ਲੋਕਾਂ ਨੂੰ ਆਪਣੇ ਚੌਗਿਰਦੇ ਨੂੰ ਸਾਫ ਸੁਥਰਾ ਰੱਖਣ ਦਾ ਸੱਦਾ ਦਿੱਤਾ। 

ਦੱਸਣਯੋਗ ਹੈ ਕਿ ਸੰਤ ਨਿਰੰਕਾਰੀ ਮਿਸ਼ਨ ਅਤੇ ਗਰੀਨ ਕਲੀਨ ਤੇ ਹੈਲਦੀ ਪੰਜਾਬ ਸੁਸਾਇਟੀ ਦੇ ਵੱਡੀ ਗਿਣਤੀ ਵਿੱਚ ਅਹੁਦੇਦਾਰ ਮੰਤਰੀ ਸਾਹਿਬ ਦੇ ਸੱਦੇ ਉਤੇ ਜੰਡਿਆਲਾ ਗੁਰੂ ਆਏ ਅਤੇ ਸ਼ਹਿਰ ਦੀਆਂ ਸਾਂਝੀਆਂ ਥਾਵਾਂ, ਬਜਾਰਾਂ ਨੂੰ ਸਾਫ ਕੀਤਾ।ਇਸ ਸਫਾਈ ਮੁਹਿੰਮ ਵਿੱਚ ਬਿਜਲੀ ਵਿਭਾਗ,ਲੋਕ ਨਿਰਮਾਣ ਵਿਭਾਗ,ਨਗਰ ਕੌਂਸਲ ਜੰਡਿਆਲਾ ਗੁਰੂ ਦੇ ਕਰਮਚਾਰੀਆਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਸਾਫ ਸੁਥਰਾ ਰੱਖਣਾ ਸਾਡਾ ਸਾਰਿਆਂ ਦਾ ਫਰਜ ਹੈ ਅਤੇ ਇਹ ਕੰਮ ਕੋਈ ਵੀ ਸਰਕਾਰ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਆਪਣੇ ਆਲੇ ਦੁਆਲੇ ਨੂੰ ਸਾਫ ਰੱਖੋ, ਪਲਾਸਟਿਕ ਦੇ ਲਿਫ਼ਾਫ਼ਿਆਂ ਨੂੰ ਸੜਕਾਂ ਉਤੇ ਨਾ ਸੁੱਟੋ ਅਤੇ ਆਪਣੇ ਨੇੜੇ ਰੁੱਖ ਲਗਾਓ। 

ਇਸ ਮੌਕੇ ਮੰਤਰੀ ਸਾਹਿਬ ਦੇ ਧਰਮ ਪਤਨੀ ਸੁਹਿੰਦਰ ਕੌਰ, ਭਰਾ ਸਤਿੰਦਰ ਸਿੰਘ ਤੇ ਸੁਖਵਿੰਦਰ ਸਿੰਘ,ਰਾਕੇਸ਼ ਸੇਠੀ,ਸੂਰਜ ਪ੍ਕਾਸ਼,ਕੁਲਦੀਪ ਸ਼ਰਮਾ, ਇੰਜੀਨੀਅਰ ਬਾਲ ਕਿ੍ਸ਼ਨ ਅਤੇ ਹੋਰ ਅਧਿਕਾਰੀ ਹਾਜ਼ਰ ਸਨ। 

ਕੈਬਨਿਟ ਮੰਤਰੀ ਨੇ ਇਸ ਸਫਾਈ ਮੁਹਿੰਮ ਦਾ ਹਿੱਸਾ ਬਣੇ ਹਰੇਕ ਵਿਅਕਤੀ ਦਾ ਧੰਨਵਾਦ ਕਰਦੇ ਕਿਹਾ ਕਿ ਜੇਕਰ ਤੁਹਾਡਾ ਇਸੇ ਤਰ੍ਹਾਂ ਸਾਥ ਮਿਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ, ਜਦ ਸਾਰਾ ਪੰਜਾਬ ਸਾਫ ਤੇ  ਤੰਦਰੁਸਤ ਹੋਵੇਗਾ।

LEAVE A REPLY

Please enter your comment!
Please enter your name here