ਪੰਜਾਬ ਦੇ 2 ਬਿਲਡਰਾਂ ਖਿਲਾਫ਼ ਕੇਸ ਦਰਜ
ਲੁਧਿਆਣਾ (ਬੋਬੀ ਸਹਿਜਲ-ਅਸਵਨੀ) ਲੁਧਿਆਣਾ ਦੇ ਦੋ ਬਿਲਡਰਾਂ ਤੋਂ ਪਰੇਸ਼ਾਨ ਹੋਏ ਕਾਰੋਬਾਰੀ ਨੇ ਮੁਕੇਸ਼ ਕੁੰਦਰਾ (52) ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ ਮਾਡਲ ਟਾਊਨ ਦੇ ਰਹਿਣ ਵਾਲੇ ਮ੍ਰਿਤਕ ਦੇ ਪੁੱਤਰ ਸ਼ਿਵਾ ਕੁੰਦਰਾ ਦੇ ਬਿਆਨ ਉੱਪਰ ਕਿਚਲੂ ਨਗਰ ਦੇ ਵਾਸੀ ਅਤੁਲ ਭੰਡਾਰੀ ਅਤੇ ਹੈਬੋਵਾਲ ਦੇ ਰਹਿਣ ਵਾਲੇ ਅਨਿਲ ਥਾਪਰ ਉਰਫ ਪੱਪੂ ਦੇ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਸ਼ਿਵਾ ਕੁੰਦਰਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਮੁਕੇਸ਼ ਕੁੰਦਰਾ ਨੇ ਮੁਲਜ਼ਮਾਂ ਕੋਲੋਂ ਰਿਸ਼ੀ ਨਗਰ ਦੀ ਰਮਨ ਇਨਕਲੇਵ ਦੇ ਬੀ ਬਲਾਕ ਵਿੱਚ ਪਲਾਟ ਖ਼ਰੀਦਿਆ ਸੀ। ਡੀਲ ਦੇ ਮੁਤਾਬਕ ਮੁਲਜ਼ਮਾਂ ਨੇ ਕੋਠੀ ਤਿਆਰ ਕਰਕੇ ਦੇਣੀ ਸੀ, ਪਰ ਉਨ੍ਹਾਂ ਨੇ ਸਮੇਂ ਸਿਰ ਕੋਠੀ ਤਿਆਰ ਕਰਕੇ ਨਹੀਂ ਦਿੱਤੀ।
ਜਾਂਚ ਅਧਿਕਾਰੀ ਸਤਿੰਦਰਪਾਲ ਨੇ ਦੱਸਿਆ ਕਿ ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਬਹਿਸ ਹੋਈ। ਸ਼ਿਵਾ ਕੁੰਦਰਾ ਨੇ ਪੁਲਿਸ ਨੂੰ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੇ ਪਿਤਾ ਦੋਵਾਂ ਬਿਲਡਰਾ ਕੋਲੋਂ ਇਸ ਕਦਰ ਪਰੇਸ਼ਾਨ ਹੋ ਗਏ ਕਿ ਉਨ੍ਹਾਂ ਨੇ ਜਨਕਪੁਰੀ ਵਿੱਚ ਬੰਦ ਪਈ ਆਪਣੀਂ ਫੈਕਟਰੀ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਐੱਸਆਈ ਸਤਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਸ਼ਿਵਾ ਕੁੰਦਰਾ ਦੇ ਬਿਆਨ ਉੱਪਰ ਕਿਚਲੂ ਨਗਰ ਦੇ ਵਾਸੀ ਅਤੁਲ ਭੰਡਾਰੀ ਅਤੇ ਹੈਬੋਵਾਲ ਅਨਿਲ ਥਾਪਰ ਉਰਫ ਪੱਪੂ ਦੇ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।